ਦੋਸਤੋ, ਅੱਜ ਦਿਲ ਬਹੁਤ ਰੋਇਆ ਜਦੋਂ ਪਤਾ ਲ੍ਲ੍ਗਿਆ ਕਿ ਪ੍ਰੋ: ਕੰਵਲਜੀਤ ਸਿੰਘ ਢੁਡੀਕੇ ਸਾਡੇ ਤੋਂ ਸਦਾ ਲਈ ਵਿੱਛੜ ਗਏ!

ਪੰਜਾਬ by

ਸਾਡਾ ਸਭਨਾਂ ਦਾ ਇਕ ਪਿਆਰਾ ਮਿੱਤਰ ਪ੍ਰੋ: ਕੰਵਲਜੀਤ ਸਿੰਘ ਏਸ ਸ਼ਾਨੀ ਦੁਨੀਆਂ ਨੂੰ ਅਲਵਿਦਾ ਕਹ ਗਿਆ.. ਖਬਰਾਂ ਵਿਚ ਅਸੀਂ ਹੁਣ ਓਸਦੀ ਆਵਾਜ਼ ਨਹੀ ਸੁਣ ਸਕਾਂਗੇ ! ਅਕਾਲ ਪੁਰਖ ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਬਕਸ਼ੇ ਤੇ ਪਰਿਵਾਰ ਨੂੰ ਭਾਣਾ ਮਨਣ ਦਾ ਬਲ ਬਖਸ਼ੇ ! ਪ੍ਰੋ: ਕੰਵਲਜੀਤ ਸਿੰਘ ਢੁਡੀਕੇ ihues ਦੀ ਜਿੰਦ – ਜਾਨ ਸੀ !

ਇਲਾਜ ਲਈ ਤਰਸਦੇ ਮਰੀਜ਼ਾਂ ਨੂੰ ਡਾਕਟਰ ਦੀ ਉਡੀਕ

Uncategorized by

ਹੁਸ਼ਿਆਰਪੁਰ, 31 ਅਗਸਤ

ਸਿਹਤ ਵਿਭਾਗ ਵੱਲੋਂ ਪਿੰਡ ਗੋਬਿੰਦਪੁਰ ਖੁਣਖੁਣ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਤਾਇਨਾਤ ਕੀਤੇ ਡਾਕਟਰ ਦੇ ਸਬਸਿਡਰੀ ਸਿਹਤ ਕੇਂਦਰ ਵਿੱਚ ਲੇਟ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਿਹਤ ਕੇਂਦਰ ਦਾ ਹੋਰ ਸਬੰਧਤ ਅਮਲਾ ਸਮੇਂ ਸਿਰ ਪੁੱਜ ਜਾਂਦਾ ਹੈ, ਪਰ  ਡਾਕਟਰ ਹਮੇਸ਼ਾ ਲੇਟ ਪਹੁੰਚਦੀ ਹੈ। ਉਧਰ ਸਬੰਧਿਤ ਡਾਕਟਰ ਸਨੇਹ ਲਤਾ ਨੇ ਲੇਟ ਆਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਂਗਣਵਾੜੀ ਕੇਂਦਰਾਂ ਸਮੇਤ ਪਿੰਡਾਂ ਵਿੱਚ ਵੀ ਜਾਂਚ ਲਈ ਜਾਣਾ ਪੈਂਦਾ ਹੈ, ਜਿਸ ਕਾਰਨ ਉਹ ਕਦੇ-ਕਦਾਈਂ ਲੇਟ ਹੋ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਦੀਪ ਸਿੰਘ, ਜੋਗਿੰਦਰ ਸਿੰਘ, ਪ੍ਰਵੀਨ ਕੁਮਾਰ, ਸਾਬਕਾ ਸਰਪੰਚ ਆਤਮਾ ਰਾਮ ਵਾਸੀ ਗੋਬਿੰਦਪੁਰ ਖੁਣ- ਖੁਣ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸਿਹਤ ਕੇਂਦਰ ਕਰੀਬ 40 ਸਾਲਾਂ ਤੋਂ ਚੱਲ ਰਿਹਾ ਹੈ। ਇਹ ਸਿਹਤ ਕੇਂਦਰ ਜ਼ਿਲ੍ਹਾ ਪ੍ਰੀਸ਼ਦ ਅਧੀਨ ਆ ਚੁੱਕਾ ਹੈ ਜਿੱਥੇ ਤਾਇਨਾਤ ਡਾਕਟਰ ਆਪਣੀ ਮਰਜ਼ੀ ਨਾਲ ਹੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਦੇਰ ਨਾਲ ਆ ਕੇ ਉਹ ਕੁਝ ਸਮਾਂ ਸਿਹਤ ਕੇਂਦਰ ਵਿੱਚ ਬੈਠਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ  ਖਿਸਕ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਹਤ ਕੇਂਦਰ ਅਧੀਨ ਡਡਿਆਣਾ ਖੁਰਦ, ਮੁਰਾਦਪੁਰ, ਮਹਿੰਦੀਪੁਰ ਮਿੱਠੇਵਾਲ ਆਦਿ ਪਿੰਡ ਆਉਂਦੇ ਹਨ।  ਡਾਕਟਰ ਦੀ ਗੈਰਹਾਜ਼ਰੀ ਕਾਰਨ ਇਲਾਜ ਲਈ ਆਉਂਦੇ ਮਰੀਜ਼ਾਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਕੇਂਦਰ ਵਿੱਚ ਸਟਾਫ ਦੀ ਡਿਊਟੀ ਦਾ ਸਮਾਂ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ ਹੈ ਪਰ ਡਾਕਟਰ 10 ਵਜੇ ਤੱਕ ਵੀ ਨਹੀਂ ਆਉਂਦੀ।

ਫਾਇਨਾਂਸਰ ਦੇ ਬੰਦਿਆਂ ਵੱਲੋਂ ਕੀਤੀ ‘ਗੋਲੀਬਾਰੀ’ ਕਾਰਨ ਨੌਜਵਾਨ ਹਲਾਕ

Uncategorized by

ਨਡਾਲਾ, 31 ਅਗਸਤ
ਅੱਜ ਦੁਪਹਿਰ ਕਰੀਬ 2 ਵਜੇ ਪਿੰਡ ਰਾਏਪੁਰ ਅਰਾਈਆਂ ‘ਚ ਦਾਜ ਦੀ ਫਰਿੱਜ ਦੀਆਂ ਕਿਸ਼ਤਾਂ ਨਾਲ ਤਾਰਨ ‘ਤੇ ਫਾਇਨਾਂਸਰ ਦੇ ਬੰਦਿਆਂ ਵੱਲੋਂ ਕਥਿਤ ਤੌਰ ‘ਤੇ ਗੋਲੀਬਾਰੀ ਕਾਰਨ ਪਿੰਡ ਵਾਸੀ ਰੋਸ਼ਨ (20) ਪੁੱਤਰ ਮਹਿੰਦਰਪਾਲ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਅਰਾਈਆਂ ਮੰਡ ਕਲੋਨੀ ਵਾਸੀ ਲਖਵਿੰਦਰ ਪੁੱਤਰ ਨਿੱਕਾ ਦੀ ਸ਼ਾਦੀ ਭੋਗਪੁਰ ਨੇੜੇ ਪਿੰਡ ਬਹਿਰਾਮ ਵਿਖੇ ਹੋਈ। ਲੜਕੀ ਦੇ ਪਰਿਵਾਰ ਵੱਲੋਂ ਦਾਜ ਵਿੱਚ ਦੇਣ ਲਈ ਭੋਗਪੁਰ ਦੇ ਇਕ ਦੁਕਾਨਦਾਰ ਤੋਂ ਕਿਸ਼ਤਾਂ ‘ਤੇ ਫਰਿੱਜ ਲਈ ਗਈ ਸੀ। ਕਾਫੀ ਸਮਾਂ ਬੀਤ ਜਾਣ ‘ਤੇ ਅੱਜ ਫਾਇਨਾਂਸਰ ਦੁਕਾਨਦਾਰ ਦੇ ਬੰਦੇ ਫਰਿੱਜ ਚੁੱਕਣ ਵਾਸਤੇ ਆ ਗਏ। ਜਦੋਂ ਉਹ ਫਰਿੱਜ ਲੈ ਕੇ ਪਿੰਡ ਰਾਏਪੁਰ ਅਰਾਈਆਂ ਵਿੱਚ ਦਾਖਲ ਹੋਏ ਤਾਂ ਸ਼ਰਾਬ ਦੇ ਠੇਕੇ ਨੇੜੇ ਪਿੰਡ ਦੇ ਕੁਝ ਲੋਕਾਂ ਨੇ ਉਨ੍ਹਾਂ ਦੀਆਂ ਗੱਡੀਆਂ ਘੇਰ ਲਈਆਂ। ਇਸ ਦੌਰਾਨ ਹੋਈ ਤਲਖ-ਕਲਾਮੀ ਦੌਰਾਨ ਲੋਕਾਂ ਨੇ ਗੱਡੀਆਂ ‘ਤੇ ਪਥਰਾਅ ਕਰਨਾ ਸ਼ੁਰੂ ਕੀਤਾ, ਜਿਸ ਕਾਰਨ ਇਕ ਗੱਡੀ ਨੁਕਸਾਨੀ ਗਈ। ਇਸ ਮਗਰੋਂ ਫਾਇਨਾਂਸਰ ਦੇ ਗੁੰਡਿਆਂ ਨੇ ਭੜਕਾਹਟ ਵਿੱਚ ਆ ਕੇ ਗੋਲੀ ਚਲਾ ਦਿੱਤੀ। ਇਸ ਦੌਰਾਨ ਨਡਾਲਾ ਵੱਲੋਂ ਮੋਟਰਸਾਈਕਲ ‘ਤੇ ਆਪਣੇ ਪਿਤਾ ਨਾਲ ਆ ਰਹੇ ਰੋਸ਼ਨ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਮਗਰੋਂ ਫਾਇਨਾਂਸਰ ਦੇ ਬੰਦੇ ਹਵਾ ਵਿੱਚ ਗੋਲੀਆਂ ਚਲਾਉਂਦੇ ਗੱਡੀਆਂ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਜ਼ਖ਼ਮੀ ਹੋਏ ਰੋਸ਼ਨ ਨੂੰ ਪਹਿਲਾਂ ਸੁਭਾਨਪੁਰ ਦੇ ਐਸਜੀਐਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਮਕਸੂਦਾਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਰੋਸ਼ਨ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਰੋਸ਼ਨ ਦਾ  ਪਿਤਾ ਮਹਿੰਦਰਪਾਲ ਕੁਝ ਦਿਨ ਪਹਿਲਾਂ ਹੀ ਬਹਿਰੀਨ ਤੋਂ ਪਰਤਿਆ ਸੀ। ਇਸ ਘਟਨਾ ਸਬੰਧੀ ਡੀਐਸਪੀ ਭੁਲੱਥ ਮੁਕੇਸ਼ ਕੁਮਾਰ ਨੇ ਆਖਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸਾਰੀ ਗੱਲ ਸਾਫ ਹੋਣ ‘ਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ।

ਮੁਹਾਲੀ ਦੀ ਆਬਾਦੀ ਚਾਰ ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇੱਕ

Uncategorized by

(ਮੁਹਾਲੀ), 31 ਅਗਸਤ
ਚੰਡੀਗੜ੍ਹ ਦੀ ਤਰਜ਼ ’ਤੇ ਚਾਲੀ ਸਾਲਾਂ ਤੋਂ ਵਸੇ ਮੁਹਾਲੀ ਸ਼ਹਿਰ ’ਚ ਇਕਲੌਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋਣ ਕਾਰਨ ਇੱਥੋਂ ਦੇ ਲੱਖਾਂ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਸ਼ਹਿਰ ਦੀ ਲਗਪਗ ਚਾਰ ਲੱਖ ਦੇ ਕਰੀਬ ਆਬਾਦੀ ਹੋ ਗਈ ਹੈ ਤੇ ਇਸ ਸ਼ਹਿਰ ਦੇ ਪੜ੍ਹਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਵੱਡੀ ਘਾਟ ਹੋਣ ਕਾਰਨ ਜਾਂ ਤਾਂ ਚੰਡੀਗੜ੍ਹਦੇ ਸਕੂਲਾਂ ਵਿੱਚ ਦਾਖ਼ਲਾ ਲੈਣਾ ਪੈਂਦਾ ਹੈ ਜਾਂ ਫਿਰ ਮੁਹਾਲੀ ਦੇ ਨਿੱਜੀ ਸਕੂਲਾਂ ’ਚ ਵੱਡੀਆਂ ਰਕਮਾਂ ਦੇ ਕੇ ਪੜ੍ਹਣਾ ਪੈਂਦਾ ਹੈ। ਸਰਕਾਰੀ ਸਕੂਲਾਂ ਵਿੱਚ ਮੱਧ ਵਰਗ ਜਾਂ ਗ਼ਰੀਬ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ। ਇਹ ਸ਼ਹਿਰ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਲੈ ਕੇ ਵਸਾਇਆ ਗਿਆ ਸੀ। ਲੋਕਾਂ ਨੂੰ ਆਸ ਬੱਝੀ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ, ਪਰ ਹੋਇਆ ਇਸ ਦੇ ਉਲਟ ਹੈ।
ਇਕੱਠੀ ਕੀਤੀ ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼ 3ਬੀ1 ਵਿੱਚ ਸਥਿਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕਮਰਿਆਂ ਅਨੁਸਾਰ ਹੀ ਵਿਦਿਆਰਥੀਆਂ ਦੇ ਦਾਖ਼ਲੇ ਕੀਤੇ ਜਾਂਦੇ ਹਨ। ਬਹੁਤੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਸਕੂਲ ਦੀ ਘਾਟ ਕਾਰਨ ਦਸਵੀਂ ਤੋਂ ਬਾਅਦ ਹੀ ਪੜ੍ਹਾਈ ਵਿਚਾਲੇ ਛੱਡਣੀ ਪੈਂਦੀ ਹੈ। ਆਰਟੀਈ ਐਕਟ 2009 ਤਹਿਤ ਕੋਈ ਵੀ ਲੋੜਵੰਦ ਵਿਦਿਆਰਥੀ ਨਿੱਜੀ ਸਕੂਲਾਂ ਵਿੱਚ ਦਾਖ਼ਲ ਨਹੀਂ ਕੀਤਾ ਗਿਆ।
ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਫੇਜ਼ 11 ਦੇ ਸਰਕਾਰੀ ਹਾਈ ਸਕੂਲ ਨੂੰ ਅਪਗਗ੍ਰੇਡ ਕਰਾਉਣ ਲਈ ਫਾਈਲਾਂ ਚੁੱਕੀ ਫ਼ਿਰਦਾ ਸਾਬਕਾ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਆਖ਼ਰ ਸਿੱਖਿਆ ਵਿਭਾਗ ਵੱਲੋਂ ਪੱਲਾ ਨਾ ਫੜਾਏ ਜਾਣ ਕਾਰਨ ਥੱਕ ਕੇ ਬੈਠ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੇਜ਼ 11 ਦੇ ਹਾਈ ਸਕੂਲ ਵਿੱਚ ਇਸ ਮੌਕੇ 28 ਕਮਰੇ ਹਨ ਤੇ ਗਰਾਊਂਡ ਵੀ ਹੈ। ਇਸ ਤੋਂ ਇਲਾਵਾ ਸਕੂਲ ਦੇ ਨੇੜੇ ਹੀ ਦੋ ਏਕੜ ਜ਼ਮੀਨ ਵੀ ਸਕੂਲ ਲਈ ਰੱਖੀ ਗਈ ਸੀ ਅਤੇ ਇਸ ਦੀ ਚਾਰਦੀਵਾਰੀ ਵੀ ਕਰਵਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੋ ਏਕੜ ਜ਼ਮੀਨ ਕਿਸੇ ਨਿੱਜੀ ਸਕੂਲ ਨੂੰ ਵੇਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਾਂਗ ਮੁਹਾਲੀ ਸ਼ਹਿਰ ਦੇ ਹਰ ਫੇਜ਼ ਵਿੱਚ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਹੋਣਾ ਲਾਜ਼ਮੀ ਹੈ, ਪਰ ਇੱਥੇ ਸਿਰਫ਼ ਇਕਲੌਤਾ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਆਬਾਦੀ ਅਨੁਸਾਰ ਇੱਥੇ ਸੀਨੀਅਰ ਸੈਕੰਡਰੀ ਸਕੂਲ ਬਣਾਏ ਜਾਣ।
ਸ਼ਹਿਰ ਦੇ ਗ਼ਰੀਬ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਅਮੀਰ ਲੋਕ ਪ੍ਰਾਪਰਟੀ ਟੈਕਸ ਲੱਗਣ ਖ਼ਿਲਾਫ਼ ਤਾਂ ਦੋਹਾਈ ਪਾਉਂਦੇ ਹਨ ਪਰ ਸ਼ਹਿਰ ’ਚ ਹੋਰ ਨਵੇਂ ਸੀਨੀਅਰ ਸੈਕੰਡਰੀ ਸਕੂਲ ਲਿਆਉਣ ਲਈ ਕੋਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਹੋਰ ਨਵੇਂ ਸਕੂਲ ਖੋਲ੍ਹੇ ਜਾਣ ਤਾਂ ਜੋ ਗ਼ਰੀਬ ਪਰਿਵਾਰਾਂ ਦੇ ਬੱਚੇ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਸਕਣ।

ਜਥੇਦਾਰ ਰਿਆੜ ਵੱਲੋਂ ਸੁਖਬੀਰ ਬਾਦਲ ਨੂੰ ਅਲਟੀਮੇਟਮ

Uncategorized by

ਚੰਡੀਗੜ੍ਹ, 31 ਅਗਸਤ
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਇਕਾਈ ਦੀ ਇਕ ਧਿਰ ਨੇ ਬਗ਼ਾਵਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਦੀ ਚੋਣ ਲੋਕਤੰਤਰ ਢੰਗ ਨਾਲ ਕਰਵਾਉਣ ਲਈ ਕਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਦੀ ਅਗਵਾਈ ਹੇਠ 48 ਡੈਲੀਗੇਟਾਂ ਦੀ ਹੋਈ ਮੀਟਿੰਗ ਤੋਂ ਬਾਅਦ ਸਾਬਕਾ ਮੀਤ ਪ੍ਰਧਾਨ ਉਜਾਗਰ ਸਿੰਘ ਮੋਹੀ ਰਾਹੀਂ ਇਹ ਲਿਖਤੀ ਅਲਟੀਮੇਟਮ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ’ਚ 29 ਅਗਸਤ ਨੂੰ ਡਾਇਰੀ ਕਰਵਾਇਆ ਗਿਆ ਹੈ। ਜਥੇਦਾਰ ਰਿਆੜ ਦੇ ਧੜੇ ਨੇ ਇਸ ਅਲਟੀਮੇਟਮ ਰਾਹੀਂ ਸ੍ਰੀ ਬਾਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 15 ਸਤੰਬਰ ਤੱਕ ਲੋਕਤੰਤਰ ਢੰਗ ਰਾਹੀਂ ਬਣਾਏ ਚੰਡੀਗੜ੍ਹ 150 ਡੈਲੀਗੇਟਾਂ ਦੀ ਮੀਟਿੰਗ ਸੱਦ ਕੇ ਪ੍ਰਧਾਨ ਦੀ ਚੋਣ ਨਾ ਕਰਵਾਈ ਗਈ ਤਾਂ ਉਹ ਕੋਈ ਹੋਰ ਰਾਹ ਅਪਨਾਉਣ ਲਈ ਮਜਬੂਰ ਹੋਣਗੇ।
ਉਨ੍ਹਾਂ ਦੋਸ਼ ਲਾਇਆ ਹੈ ਕਿ ਉਪ ਮੁੱਖ ਮੰਤਰੀ ਦੇ ਦਫਤਰ ਵੱਲੋਂ ਜਗਜੀਤ ਸਿੰਘ ਕੰਗ ਨੂੰ ਗ਼ੈਰ-ਸੰਵਿਧਾਨਿਕ ਅਤੇ ਗ਼ੈਰ ਲੋਕਤੰਤਰ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦਾ ਪ੍ਰਧਾਨ ਥਾਪਿਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਸ੍ਰੀ ਬਾਦਲ ਦੇ ਦਫਤਰ ਵੱਲੋਂ ਤਿੰਨ ਡੈਲੀਗੇਟ ਵੀ ਆਪਣੀ ਮਰਜ਼ੀ ਨਾਲ ਹੀ ਨਾਮਜ਼ਦ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪਾਰਟੀ ਵੱਲੋਂ ਚੰਡੀਗੜ੍ਹ ਲਈ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਬੀਬੀ ਹਰਜਿੰਦਰ ਕੌਰ ਤੇ ਜਗਜੀਤ ਸਿੰਘ ਕੰਗ ਨੂੰ ਡੈਲੀਗੇਟ ਨਾਮਜ਼ਦ ਕੀਤਾ ਸੀ।
ਜਥੇਦਾਰ ਰਿਆੜ ਨੇ ਇਹ ਅਲਟੀਮੇਟਮ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਪਾਰਟੀ ਪ੍ਰਧਾਨ ਸ੍ਰੀ ਬਾਦਲ ਨੂੰ ਭੇਜੇ ਪੱਤਰ ਵਿੱਚ ਸਪੱਸ਼ਟ ਕਿਹਾ ਹੈ ਕਿ ਭਾਵੇਂ ਉਹ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਸਮੇਤ ਪਾਰਟੀ ਦੀ ਲੀਡਰਸ਼ਿਪ ਦਾ ਚੰਡੀਗੜ੍ਹ ਦੇ ਵਸਨੀਕਾਂ ਨਾਲ ਦੂਰ ਦਾ ਵੀ ਸਬੰਧ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਹਾਈਕਮਾਨ ਦੇ ਆਦੇਸ਼ਾਂ ਤੋਂ ਬਾਅਦ ਚੰਡੀਗੜ੍ਹ ਦੀ ਮੈਂਬਰਸ਼ਿਪ ਕੀਤੀ ਗਈ ਸੀ, ਜਿਸ ਲਈ ਉਨ੍ਹਾਂ ਤੇ ਬੀਬੀ ਹਰਜਿੰਦਰ ਕੌਰ ਨੇ 50-50 ਕਾਪੀਆਂ ਜਗਜੀਤ ਸਿੰਘ ਕੰਗ ਨੇ 25 ਕਾਪੀਆਂ, ਕੌਂਸਲਰ ਮਲਕੀਤ ਸਿੰਘ ਨੇ 15 ਕਾਪੀਆਂ ਅਤੇ ਇਕ ਹੋਰ ਆਗੂ ਨੇ 10 ਕਾਪੀਆਂ ਦੀ ਮੈਂਬਰਸ਼ਿਪ ਭਰ ਕੇ ਹਾਈਕਮਾਨ ਕੋਲ ਪੈਸੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਚੰਡੀਗੜ੍ਹ ਇਕਾਈ ਦੇ 150 ਡੈਲੀਗੇਟਾਂ ਦੀ ਕੋਈ ਇਕੱਤਰਤਾ ਕੀਤੇ ਬਿਨਾਂ ਹੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਥਾਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 50 ’ਚੋਂ ਸ਼ਾਮਲ ਹੋਏ 48 ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਨੂੰ 15 ਸਤੰਬਰ ਤੱਕ ਦਾ ਅਲਟੀਮੇਟਮ ਦੇ ਕੇ ਸੰਵਿਧਾਨ ਅਨੁਸਾਰ ਇੱਥੋਂ ਦੇ ਕੁੱਲ੍ਹ 150 ਡੈਲੀਗੇਟਾਂ ਦਾ ਹਾਊਸ ਬੁਲਾ ਕੇ ਲੋਕਤੰਤਰ ਢੰਗ ਨਾਲ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਦੀ ਚੋਣ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਸ੍ਰੀ ਬਾਦਲ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਲੋਕਤੰਤਰ ਢੰਗ ਨਾਲ ਚੰਡੀਗੜ੍ਹ ਇਕਾਈ ਦੀ ਚੋਣ ਨਾ ਕਰਵਾਈ ਤਾਂ ਸਬੰਧਤ ਡੈਲੀਗੇਟਾਂ ਦੀ ਮੀਟਿੰਗ ਬੁਲਾ ਕੇ ਉਹ ਕੋਈ ਵੱਖਰਾ ਰਸਤਾ ਲੱਭਣ ਲਈ ਮਜਬੂਰ ਹੋਣਗੇ।

ਜਾਇਦਾਦ ਦੇ ਝਗੜੇ ਤੋਂ ਪੁੱਤ ਨੇ ਪਿਉ ਦੇ ਗੋਲੀ ਮਾਰੀ

Uncategorized by

ਚੰਡੀਗੜ੍ਹ, 31 ਅਗਸਤ
ਅੱਜ ਇੱਥੇ ਸੈਕਟਰ 36 ਵਿਖੇ ਇਕ ਵਿਅਕਤੀ ਨੇ ਜਾਇਦਾਦ ਦੇ ਝਗੜੇ ਤੋਂ ਆਪਣੇ ਸੇਵਾਮੁਕਤ ਮੁੱਖ ਇੰਜਨੀਅਰ ਪਿਤਾ ਕੇਸਰ ਸਿੰਘ ’ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੰਜਾਬ ਮੰਡੀ ਬੋਰਡ ਵਿਚੋਂ ਸੇਵਾਮੁਕਤ ਮੁੱਖ ਇੰਜਨੀਅਰ ਕੇਸਰ ਸਿੰਘ (72) ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਹਨ।
ਕੇਸਰ ਸਿੰਘ ਦੀ ਖੱਬੀ ਲੱਤ ਅਤੇ ਮੋਢੇ ’ਤੇ ਗੋਲੀਆਂ ਵੱਜੀਆਂ ਹਨ ਤੇ ਉਹ ਖਤਰੇ ਤੋਂ ਬਾਹਰ ਹਨ। ਸੈਕਟਰ 36 ਥਾਣੇ ਦੇ ਐਸਐਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੈਕਟਰ 36 ਵਿਖੇ ਕੇਸਰ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਇੱਥੇ ਹੀ ਉਨ੍ਹਾਂ ਦਾ 46 ਸਾਲਾ ਪੁੱਤਰ ਹਰਮਿੰਦਰ ਸਿੰਘ ਰਹਿੰਦਾ ਹੈ। ਪਿਓ-ਪੁੱਤ ਵਿਚਕਾਰ ਜਾਇਦਾਦ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਐਸਐਚਓ ਅਨੁਸਾਰ ਪੁੱਤਰ ਆਪਣੇ ਪਿਤਾ ਤੋਂ ਜਾਇਦਾਦ ਦੇ ਹਿੱਸੇ ਦੇ ਵੱਧ ਪੈਸੇ ਮੰਗਦਾ ਸੀ ਤੇ ਇਹ ਰੇੜਕਾ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਸੀ। ਅੱਜ ਇਸ ਝਗੜੇ ਨੂੰ ਨਿਬੇੜਣ ਲਈ ਕੇਸਰ ਸਿੰਘ ਦੇ ਰਿਸ਼ਤੇਦਾਰ ਪਿੰਡੋ ਇੱਥੇ ਆਏ ਸਨ। ਘਰ ਵਿਚ ਹੀ ਡਰਾਇੰਗ ਰੂਮ ਵਿੱਚ ਬੈਠ ਕੇ ਇਸ ਮੁੱਦੇ ’ਤੇ ਸਾਰਾ ਪਰਿਵਾਰ ਵਿਚਾਰ-ਚਰਚਾ ਕਰ ਰਿਹਾ ਸੀ। ਇਸੇ ਦੌਰਾਨ ਕਿਸੇ ਗੱਲ ਤੋਂ ਹਰਮਿੰਦਰ ਸਿੰਘ ਤੈਸ਼ ਵਿੱਚ ਆ ਗਿਆ ਤੇ ਉਸ ਨੇ .32 ਬੋਰ ਦੇ ਪਿਸਤੌਲ ਨਾਲ ਦੋ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੇ ਪਿਤਾ ਦੀ ਖੱਬੀ ਲੱਤ ਅਤੇ ਖੱਬੇ ਹੀ ਮੋਢੇ ’ਤੇ ਲੱਗੀਆਂ ਹਨ। ਪੁਲੀਸ ਨੇ ਹਰਮਿੰਦਰ ਨੂੰ ਗ੍ਰਿਫ਼ਤਾਰ ਕਰਕੇ ਪਿਸਤੌਲ ਵੀ ਬਰਾਮਦ ਕਰ ਲਿਆ ਹੈ।

ਸੈਕਟਰ-16, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ ਕੇਸਰ ਸਿੰਘ। -ਫੋਟੋ: ਐਸ ਚੰਦਨ

ਐਸਐਚਓ ਅਨੁਸਾਰ ਹਰਮਿੰਦਰ ਦਾ ਕਹਿਣਾ ਹੈ ਕਿ ਉਸ ਦਾ ਪਿਸਤੌਲ ਲਾਈਸੈਂਸੀ ਹੈ। ਪੁਲੀਸ ਇਸ ਦੇ ਦਸਤਾਵੇਜ਼ ਹਾਸਲ ਕਰਨ ਤੋਂ ਬਾਅਦ ਹੀ ਕੋਈ ਪੁਸ਼ਟੀ ਕਰੇਗੀ। ਪੁਲੀਸ ਨੇ ਹਰਮਿੰਦਰ ਵਿਰੁੱਧ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਸਮੁੱਚੇ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਐਸਐਚਓ ਅਨੁਸਾਰ ਹਰਮਿੰਦਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ ਕੇਸਰ ਸਿੰਘ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਰਮਿੰਦਰ ਸਿੰਘ ਨੇ ਖੁਦ ਹੀ ਸੈਕਟਰ 36 ਦੇ ਥਾਣੇ ਆ ਕੇ ਆਪਣੇ-ਆਪ ਨੂੰ ਪੁਲੀਸ ਅੱਗੇ ਪੇਸ਼ ਕਰ ਦਿੱਤਾ। ਇਸ ਵੇਲੇ ਉਹ ਘਬਰਾਇਆ ਪਿਆ ਸੀ। ਪੁਲੀਸ ਨੇ ਮੌਕੇ ’ਤੇ ਫੌਰੈਂਸਿਕ ਟੀਮ ਨੂੰ ਸੱਦ ਕੇ ਘਟਨਾ ਸਥਾਨ ਦੀ ਜਾਂਚ ਕਰਵਾਈ ਹੈ।
ਇਹ ਪਰਿਵਾਰ ਸੈਕਟਰ 36 ਸਥਿਤ ਵੱਡੀ ਕੋਠੀ ਵਿੱਚ ਰਹਿੰਦਾ ਹੈ ਅਤੇ ਪੁੱਤਰ ਤੇ ਪਿਤਾ ਵਿਚਕਾਰ ਪਿਛਲੇ ਸਮੇਂ ਤੋਂ ਕਰੋੜਾਂ ਦੀ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ। ਪੁਲੀਸ ਇਸ ਘਟਨਾ ਬਾਰੇ ਕੇਸਰ ਸਿੰਘ ਦੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਜਾਣਕਾਰੀ ਹਾਸਲ ਕਰ ਰਹੀ ਹੈ। ਹਰਮਿੰਦਰ ਸਿੰਘ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸਵਾ ਸੌ ਸਾਲ ਨੂੰ ਢੁੱਕੀ ਮਾਤਾ ਕੰਮੋ

Uncategorized by

ਮਾਨਸਾ, 31 ਅਗਸਤ
ਨੇੜਲੇ ਪਿੰਡ ਕੋਟ ਧਰਮੂ ਦੀ ਮਾਤਾ ਕੰਮੋ ਤਕਰੀਬਨ ਸਵਾ ਸੌ ਸਾਲ ਦੀ ਹੋ ਗਈ  ਹੈ। ਜੇਕਰ ਮਾਤਾ ਕੰਮੋ ਕੋਲ ਜਨਮ ਤਾਰੀਖ਼ ਸਬੰਧੀ ਕੋਈ ਸਰਕਾਰੀ ਕਾਗ਼ਜ ਹੁੰਦਾ ਤਾਂ ਅੱਜ ਉਸ ਨੂੰ ਭਾਰਤ ਦੀ ਸਭ ਤੋਂ ਵਡੇਰੀ ਉਮਰ ਦੀ ਔਰਤ ਹੋਣ ਦਾ ਮਾਣ ਮਿਲ ਜਾਣਾ ਸੀ। ਹੋ ਸਕਦਾ, ਮਾਤਾ ਕੰਮੋ ਦੁਨੀਆਂ ਦੀ  ਸਭ ਤੋਂ ਵੱਡੀ ਉਮਰ ਦੀ ਔਰਤ ਬਣ ਜਾਂਦੀ ਕਿਉਂਕਿ ਸੰਸਾਰ ਵਿੱਚ ਇਸ ਵੇਲੇ ਸਭ ਤੋਂ ਵੱਡੀ ਉਮਰ ਦੀ ਔਰਤ ਜਪਾਨ ਦੀ ਮਿਸਾਓ ਓਕਾਵਾ (116 ਸਾਲ ਤੇ 179 ਦਿਨ)  ਹੈ।
109 ਪਰਿਵਾਰਕ ਮੈਂਬਰਾਂ ਵਾਲੀ ਮਾਤਾ ਕੰਮੋ ਦੇ ਪੋਤੇ ਦਾ ਪੋਤਰਾ ਵੀ ਛੇ ਸਾਲ ਦਾ ਹੋ ਚੁੱਕਾ ਹੈ। ਮਾਤਾ ਕੰਮੋ ਅੱਜ ਵੀ ਸੋਟੀ ਸਹਾਰੇ ਅਰਾਮ ਨਾਲ ਤੁਰ ਫਿਰ ਲੈਂਦੀ ਹੈ। ਬੋਲਣ ਚਾਲ ਅਤੇ ਸੁਣਨ ਸ਼ਕਤੀ ਵੀ ਕਾਇਮ ਹੈ। ਮਾਤਾ ਜੀ ਦੱਸਦੇ ਹਨ ਕਿ ਦੇਸ਼ ਦੀ ਆਜ਼ਾਦੀ ਸਮੇਂ ਉਹ ਪਾਕਿਸਤਾਨ ਵਿੱਚ ਰਹਿੰਦੇ ਸਨ। ਉਸ ਦੀਆਂ ਦੋ ਲੜਕੀਆਂ 24 ਤੇ 25 ਸਾਲਾਂ ਦੀ ਉਮਰ ਦੀਆਂ ਸਨ, ਜੋ ਬਟਵਾਰੇ ਦੀ ਭੇਟ ਚੜ੍ਹ ਗਈਆਂ।  ਪਾਕਿਸਤਾਨ ਛੱਡ ਕੇ ਭਾਰਤ ਆਉਣ ਵੇਲੇ ਮਾਤਾ ਦਾ ਵੱਡਾ ਮੁੰਡਾ ਭੂਰਾ ਸਿੰਘ 22 ਸਾਲ ਤੇ ਪੂਰਨ ਸਿੰਘ 16 ਸਾਲ ਦਾ ਸੀ। ਮਾਤਾ ਦੇ ਪੰਜ ਪੁੱਤਰ ਭੂਰਾ ਸਿੰਘ, ਪੂਰਨ ਸਿੰਘ, ਸੰਧੂਰਾ ਸਿੰਘ, ਮਹਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਸਨ। ਇਨ੍ਹਾਂ ’ਚੋਂ ਭੂਰਾ ਸਿੰਘ ਤੇ ਸੰਧੂਰਾ ਸਿੰਘ 90 ਸਾਲ ਤੋਂ ਵੀ ਜ਼ਿਆਦਾ ਉਮਰ ਭੋਗ ਕੇ ਨੌਂ ਸਾਲ ਪਹਿਲਾਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ।
ਮਾਤਾ ਕੰਮੋ ਬਾਜ਼ੀਗਰ ਬਰਾਦਰੀ ਨਾਲ ਸਬੰਧ ਰੱਖਦੀ ਹੈ। ਮਜ਼ਦੂਰੀ ਕਰਕੇ ਖਾਣ ਵਾਲੇ ਪਰਿਵਾਰ ’ਚ ਹੋਣ ਕਾਰਨ ਮਾਤਾ ਨੇ ਆਪਣੇ ਜੀਵਨ ਵਿੱਚ ਹੱਥੀ ਕਿਰਤ ਕੀਤੀ। ਮਾਤਾ ਨੇ ਦੱਸਿਆ ਉਸ ਦੀ ਲੰਬੀ ਉਮਰ ਦਾ ਰਾਜ ਬੋਤੀਆਂ ਅਤੇ ਬੱਕਰੀਆਂ ਦਾ ਦੁੱਧ ਹੈ। ਮਾਤਾ ਦੇ ਪਰਿਵਾਰ ਵਿੱਚ ਅੱਜ ਵੀ ਕੋਈ ਵਿਅਕਤੀ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ।
ਮਾਤਾ ਕੰਮੋ ਦੇ ਪੋਤੇ ਹੇਮ ਰਾਜ ਦੀ ਉਮਰ ਵੋਟਰ ਕਾਰਡ ਵਿੱਚ 62 ਸਾਲ ਦਰਜ ਹੈ। ਹੇਮ ਰਾਜ ਦਾ ਪੋਤਾ ਬਿਕਰਮ ਸਿੰਘ ਛੇ ਸਾਲਾਂ ਦਾ ਹੋ ਗਿਆ ਹੈ। ਮਾਤਾ ਕੰਮੋ ਦੇ ਸਿਰ ਦੇ ਵਾਲ ਮੁੜ ਕਾਲੇ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਪੁੱਤਰ ਪੂਰਨ ਸਿੰਘ (90) ਨੇ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਉਹ ਪਾਕਿਸਤਾਨ ਤੋਂ ਫ਼ਿਰੋਜ਼ਪੁਰ ਆਏ ਫਿਰ ਮੁਕਤਸਰ, ਮਲੋਟ ਆਦਿ ਤੋਂ ਹੁੰਦੇ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਵਿੱਚ ਰਹਿਣ ਲੱਗ       ਪਏ ਸਨ।
ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਮਾਤਾ ਦਾ ਨਾਂ ਗਿੰਨੀਜ਼ ਬੁੱਕ ਵਿੱਚ ਦਰਜ ਕਰਾਉਣ ਲਈ ਪਰਿਵਾਰ ਦੀ ਸਹਾਇਤਾ ਕਰਨ। ਉਨ੍ਹਾਂ ਨੇ ਮਾਤਾ ਕੰਮੋ ਦਾ ਸਨਮਾਨ ਕੀਤੇ ਜਾਣ ਦੀ ਮੰਗ ਵੀ ਕੀਤੀ।

ਅਕਾਲੀ ਆਗੂ ਵੱਲੋਂ ਜ਼ਮੀਨ ’ਤੇ ਨਾਜਾਇਜ਼ ਕਬਜ਼ਾ

Uncategorized by

ਫ਼ਰੀਦਕੋਟ, 31 ਅਗਸਤ
ਨੇੜਲੇ ਪਿੰਡ ਚੇਤ ਸਿੰਘ ਵਾਲਾ ਵਿੱਚ ਕਿਸਾਨ ਕੁਲਦੀਪ ਸਿੰਘ ਦੀ ਜ਼ਮੀਨ ਉਪਰ ਕਥਿਤ ਤੌਰ ’ਤੇ ਇਕ ਅਕਾਲੀ ਆਗੂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲੀਸ ਨੇ ਅੱਜ ਸਾਰੇ ਪਿੰਡ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਐਲਾਨ ਕੀਤਾ ਸੀ ਕਿ ਉਹ ਅਕਾਲੀ ਆਗੂ ਤੋਂ ਕਬਜ਼ਾ ਖੋਹ ਕੇ ਕਿਸਾਨ ਕੁਲਦੀਪ ਸਿੰਘ ਨੂੰ ਅੱਜ ਕਬਜ਼ਾ ਦਿਵਾਉਣਗੇ।
ਪੁਲੀਸ ਨੇ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੀੜਤ ਕਿਸਾਨ ਦੇ ਘਰ ਨੇੜੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ। ਜਦੋਂ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਲੈਣ ਦਾ ਐਲਾਨ ਕੀਤਾ ਤਾਂ ਜ਼ਿਲ੍ਹਾ ਪੁਲੀਸ ਨੇ ਟਕਰਾ ਤੋਂ ਬਚਣ ਲਈ ਧਿਰਾਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਸ਼ਾਮ ਤਕ ਜ਼ਿਲ੍ਹਾ ਪੁਲੀਸ ਖ਼ੁਦ ਸਬੰਧਤ ਕਿਸਾਨ ਨੂੰ ਉਸ ਦੀ ਜ਼ਮੀਨ ਵਾਪਸ ਕਰਵਾ ਦੇਵੇਗੀ। ਡੀ.ਐਸ.ਪੀ. ਗੁਰਭੇਜ ਸਿੰਘ, ਇੰਸਪੈਕਟਰ ਲਖਵੀਰ ਸਿੰਘ ਅਤੇ ਹੋਰ ਉੱਚ ਪੁਲੀਸ ਅਧਿਕਾਰੀਆਂ ਨੇ ਦੋ ਘੰਟੇ ਤਕ ਚੱਲੀ ਗੱਲਬਾਤ ਬਾਅਦ ਸਥਿਤੀ ਨੂੰ ਸ਼ਾਂਤ ਕੀਤਾ।
ਸਵਰਨ ਸਿੰਘ, ਰਜਿੰਦਰ ਸਿੰਘ, ਜਗੀਰ ਸਿੰਘ, ਮੰਗਾ ਸਿੰਘ ਆਜ਼ਾਦ, ਦਲੀਪ ਸਿੰਘ, ਮਾਸਟਰ ਮੱਖਣ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਅਤੇ ਸ਼ਹਿਰ ਦੇ ਮੋਹਤਬਰਾਂ ਨੇ ਸੋਮਵਾਰ ਸ਼ਾਮ ਤਕ ਪੀੜਤ ਕਿਸਾਨ ਨੂੰ ਉਸ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਆਪਣੇ ਦਮ ’ਤੇ ਜ਼ਮੀਨ ਦਾ ਕਬਜ਼ਾ ਲੈਣਗੇ। ਅਕਾਲੀ ਆਗੂ ਖ਼ੁਦ ਮੌਕੇ ’ਤੇ ਨਹੀਂ ਆਇਆ ਪਰ ਉਹ ਕਾਫ਼ੀ ਸਮਾਂ ਕਬਜ਼ਾ ਨਾ ਛੱਡਣ ਲਈ ਅੜਿਆ ਰਿਹਾ ਪਰ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਪੁਲੀਸ ਅਤੇ ਕੁਝ ਹੋਰ ਵਿਅਕਤੀਆਂ ਨੇ ਅਕਾਲੀ ਆਗੂ ਨੂੰ ਕਬਜ਼ਾ ਛੱਡਣ ਲਈ ਤਿਆਰ ਕਰ ਲਿਆ।
ਦੱਸਣਯੋਗ ਹੈ ਕਿ ਇਸ ਜ਼ਮੀਨ ਲਈ ਇਸ ਸਾਲ ਮਈ ਵਿੱਚ ਕੁਲਦੀਪ ਸਿੰਘ ਦੇ ਪਿਤਾ ਜੁਗਰਾਜ ਸਿੰਘ ਦਾ ਅਕਾਲੀ ਆਗੂਆਂ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ, ਜਿਸ ਬਾਰੇ ਫ਼ਰੀਦਕੋਟ ਦੀ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ। ਅਕਾਲੀ ਆਗੂ ਨੇ ਸ਼ਰਤ ਰੱਖੀ ਸੀ ਕਿ ਜੇਕਰ ਜ਼ਮੀਨ ਦਾ ਕਬਜ਼ਾ ਲੈਣਾ ਹੈ ਤਾਂ ਉਸ ਖ਼ਿਲਾਫ਼ ਦਰਜ ਕੇਸ ਰੱਦ ਕਰਵਾਇਆ ਜਾਵੇ ਪਰ ਸੰਘਰਸ਼ਸ਼ੀਲ ਧਿਰਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਪੁਲੀਸ ਨੇ ਸੋਮਵਾਰ ਤਕ ਕਬਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਹਾਲ ਦੀ ਘੜੀ ਮਾਮਲਾ ਸ਼ਾਂਤ ਕਰ ਦਿੱਤਾ ਹੈ।

ਪੁਲੀਸ ਅਫ਼ਸਰਾਂ ਦੀ ਕਲੋਨੀ ਦੀ ਬਣਨ ਤੋਂ ਪਹਿਲਾਂ ਹੀ ਨੀਂਹ ਹਿੱਲੀ

Uncategorized by

ਬਠਿੰਡਾ, 31 ਅਗਸਤ
ਪੁਲੀਸ ਅਫ਼ਸਰਾਂ ਦਿ ‘ਨਿਊ ਬਠਿੰਡਾ ਕਲੋਨੀ’ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਤਕਰੀਬਨ ਦਸ ਵਰ੍ਹਿਆਂ ਮਗਰੋਂ ਵੀ ਕਲੋਨੀ ਵਾਲੀ ਥਾਂ  ਉਜਾੜ ਪਈ ਹੈ। ਦਿ ਪੁਲੀਸ ਵੈੱਲਫੇਅਰ ਸਹਿਕਾਰੀ ਬਹੁਮੰਤਵੀ ਸੁਸਾਇਟੀ ਵੱਲੋਂ ਇਹ ਕਲੋਨੀ ਉਸਾਰੀ ਜਾ ਰਹੀ ਹੈ। ਕਲੋਨੀ ਦੀ ਉਸਾਰੀ ’ਤੇ ਉਂਗਲ ਉੱਠਣ ਕਾਰਨ ਤਕਰੀਬਨ ਢਾਈ ਸੌ ਮੈਂਬਰਾਂ ਨੇ ਆਪਣੇ ਪੈਸੇ ਵਾਪਸ ਲੈ ਲਏ ਹਨ। ਇਸ ਕਲੋਨੀ ਵਿੱਚ ਪਲਾਟ ਲੈਣ ਖ਼ਾਤਰ ਤਕਰੀਬਨ ਇਕ ਹਜ਼ਾਰ ਪੁਲੀਸ ਮੁਲਾਜ਼ਮਾਂ ਅਤੇ ਅਫ਼ਸਰਾਂ ਨੇ ਟੋਕਨ ਮਨੀ ਜਮ੍ਹਾਂ ਕਰਾਈ ਸੀ ਅਤੇ ਕਈ ਕਿਸ਼ਤਾਂ ਵੀ ਤਾਰ ਦਿੱਤੀਆਂ ਸਨ।
ਦੱਸਣਯੋਗ ਹੈ ਕਿ ਬਠਿੰਡਾ ਦੇ ਤਤਕਾਲੀ ਆਈ.ਜੀ. ਰਜਿੰਦਰ ਸਿੰਘ, ਜੋ ਹੁਣ ਡੀ.ਜੀ.ਪੀ. (ਮਨੁੱਖੀ ਅਧਿਕਾਰ) ਹਨ, ਨੇ ਇਸ ਨਿਊ ਬਠਿੰਡਾ ਕਲੋਨੀ ਦਾ ਸਾਰਾ ਖਾਕਾ ਤਿਆਰ ਕੀਤਾ ਸੀ। ਕਲੋਨੀ ਲਈ ਪਿੰਡ ਕੋਟਸ਼ਮੀਰ ਦੀ 108 ਏਕੜ ਜ਼ਮੀਨ ਖਰੀਦੀ ਗਈ। ਕਲੋਨੀ ਵਿਕਸਿਤ ਕਰਨ ਦਾ ਕੰਮ ਸਾਲ 2012 ਵਿੱਚ ਬਾਂਸਲ ਬ੍ਰਦਰਜ਼, ਰਾਮਾਂ ਮੰਡੀ ਨੂੰ ਦੇਣ ਨਾਲ ਹੀ ਵਿਵਾਦ ਖੜ੍ਹਾ ਹੋ ਗਿਆ। ਇਕੱਲਾ ਕੰਮ ਹੀ ਨਹੀਂ ਦਿੱਤਾ ਬਲਕਿ ਇਸ ਫਰਮ ਨੂੰ 1.90 ਕਰੋੜ ਰੁਪਏ ਅਡਵਾਂਸ ਜਾਰੀ ਕਰ ਦਿੱਤੇ ਗਏ। ਜਦੋਂ ਬਿਨਾਂ ਟੈਂਡਰਾਂ ਤੋਂ ਹੀ ਇਸ ਫਰਮ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਤਾਂ ਮੈਂਬਰਾਂ ਦਾ ਭਰੋਸਾ ਉੱਠਣਾ ਸ਼ੁਰੂ ਹੋ ਗਿਆ। ਸੁਸਾਇਟੀ ਨੇ ਤਕਰੀਬਨ ਇਕ ਮਹੀਨਾ ਪਹਿਲਾਂ ਬਾਂਸਲ ਬ੍ਰਦਰਜ਼ ਰਾਮਾਂ ਮੰਡੀ ਦਾ ਐਗਰੀਮੈਂਟ ਕੈਂਸਲ ਕਰ ਦਿੱਤਾ ਹੈ।  ਪ੍ਰਬੰਧਕੀ ਕਮੇਟੀ ਦੇ ਤਤਕਾਲੀ ਚੇਅਰਮੈਨ ਨਗੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫਰਮ ਨੂੰ ਤਿੰਨ ਨੋਟਿਸ ਜਾਰੀ ਕੀਤੇ ਸਨ ਪਰ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਬਾਂਸਲ ਬ੍ਰਦਰਜ਼ ਨਾਲ ਹੋਇਆ ਐਮ.ਓ.ਯੂ. ਰੱਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹੁਣ ਤਕ ਇਸ ਫਰਮ ਵੱਲੋਂ, ਜੋ ਵੀ ਕੰਮ ਕੀਤਾ ਗਿਆ ਹੈ, ਉਸ ਤੋਂ ਸੁਸਾਇਟੀ ਸੰਤੁਸ਼ਟ ਨਹੀਂ ਹੈ। ਦੱਸਣਯੋਗ ਹੈ ਕਿ ਇਸ ਕਲੋਨੀ ਵਿੱਚ ਪਲਾਟ ਲੈਣ ਖ਼ਾਤਰ ਤਕਰੀਬਨ 55 ਆਈ.ਪੀ.ਐਸ. ਅਫ਼ਸਰਾਂ ਨੇ ਰਾਸ਼ੀ ਭਰੀ ਹੋਈ ਹੈ। ਦਸ ਵਰ੍ਹਿਆਂ ਵਿੱਚ ਕਲੋਨੀ ਦਾ ਸਿਰਫ਼ ਸੀ.ਐਲ.ਯੂ. ਹੀ ਹੋਇਆ ਹੈ।
ਸੁਸਾਇਟੀ ਦੇ ਕੁਝ ਮੈਂਬਰਾਂ ਨੇ ਦੱਸਿਆ ਕਿ ਬਾਂਸਲ ਬ੍ਰਦਰਜ਼ ਰਾਮਾਂ ਮੰਡੀ ਦੇ ਮਾਲਕ ਰੋਸ਼ਨ ਲਾਲ ਬਾਂਸਲ ਖ਼ਿਲਾਫ਼ ਪੁਲੀਸ ਕੇਸ (ਐਫ.ਆਈ.ਆਰ 116, ਸਾਲ 2003 ਥਾਣਾ ਕੋਟਫੱਤਾ, ਐਫ.ਆਈ.ਆਰ ਨੰਬਰ 10, ਸਾਲ 2009 ਥਾਣਾ ਸੰਗਤ) ਦਰਜ ਹਨ ਅਤੇ ਉਸ ਨੂੰ ਜਦੋਂ ਸਾਲ 2012 ਵਿੱਚ ਕਲੋਨੀ ਵਿਕਸਿਤ ਕਰਨ ਦਾ ਕੰਮ ਦਿੱਤਾ ਗਿਆ ਤਾਂ ਉਸ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਉਸ ਨੇ ਰਜਿਸਟਰੇਸ਼ਨ ਕਰਾਈ ਸੀ। ਮੈਂਬਰਾਂ ਨੇ ਇਤਰਾਜ਼ ਕੀਤਾ ਕਿ ਬਿਨਾਂ ਟੈਂਡਰਾਂ ਤੋਂ ਕੰਮ ਕਿਉਂ ਅਲਾਟ ਕੀਤਾ ਗਿਆ ਅਤੇ ਫਿਰ 1.90 ਕਰੋੜ ਰੁਪਏ ਅਡਵਾਂਸ ਕਿਉਂ ਜਾਰੀ ਕੀਤੇ ਗਏ। ਇਸ ਫਰਮ ਵੱਲੋਂ ਕਲੋਨੀ ਡਿਵੈੱਲਪ ਕਰਨ ਦੇ ਬਿੱਲ ਤਾਂ ਦੇ ਦਿੱਤੇ ਹਨ ਪਰ ਕਲੋਨੀ ਵਿੱਚ ਓਨਾ ਕੰਮ ਹੋਇਆ ਨਹੀਂ ਹੈ ਅਤੇ ਕੀਤੇ ਗਏ ਕੰਮ ਦੀ ਗੁਣਵਤਾ ਵੀ ਮਾੜੀ ਹੈ।
ਸੁਸਾਇਟੀ ਦੇ ਮੈਂਬਰਾਂ ਨੇ ਕੱਲ੍ਹ ਬਠਿੰਡਾ ਵਿੱਚ ਸੁਸਾਇਟੀ ਦੇ ਹੋਏ ਚੋਣ ਇਜਲਾਸ ਵਿੱਚ ਇਹ ਮੁੱਦਾ ਪ੍ਰਮੁੱਖਤਾ ਨਾਲ ਡੀ.ਜੀ.ਪੀ. ਰਜਿੰਦਰ ਸਿੰਘ ਕੋਲ ਉਠਾਇਆ ਕਿ ਬਾਂਸਲ ਬ੍ਰਦਰਜ਼ ਨੇ ਬਿੱਲਾਂ ਵਿੱਚ ਵੱਡੀ ਰਾਸ਼ੀ ਪਾ ਦਿੱਤੀ ਹੈ, ਜੋ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਮੈਂਬਰਾਂ ਨੇ ਸੁਆਲ ਕੀਤਾ ਕਿ ਬਾਜ਼ਾਰ ਵਿੱਚ ਮਿੱਟੀ ਪੱਧਰ ਕਰਨ ਦਾ ਰੇਟ 1.25 ਤੋਂ 1.35 ਰੁਪਏ ਪ੍ਰਤੀ ਕਿਊਬਿਕ ਫੁੱਟ ਹੈ ਪਰ ਇਸ ਠੇਕੇਦਾਰ ਨੇ 4.24 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਸੁਸਾਇਟੀ ਨੂੰ ਬਿੱਲ ਦਿੱਤੇ ਹਨ। ਕਲੋਨੀ ਵਾਲੀ ਜਗ੍ਹਾ ’ਚੋਂ ਫਰਮ ਨੇ ਦੋ ਫਸਲਾਂ ਲੈ ਲਈਆਂ ਹਨ ਅਤੇ ਦਰੱਖ਼ਤ ਪੁੱਟੇ ਜਾਣ ਦਾ ਮਾਮਲਾ ਵੀ ਉਠਾਇਆ ਗਿਆ ਸੀ। ਮੈਂਬਰਾਂ ਨੇ ਦੱਸਿਆ ਕਿ ਬਾਂਸਲ ਬ੍ਰਦਰਜ਼ ਨੇ ਡੀ.ਜੀ.ਪੀ. ਰਜਿੰਦਰ ਸਿੰਘ ਨਾਲ ਨੇੜਤਾ ਹੋਣ ਦਾ ਨਾਜਾਇਜ਼ ਫਾਇਦਾ ਉਠਾਇਆ ਹੈ।
ਡੀ.ਜੀ.ਪੀ. ਰਜਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਇਹ ਪ੍ਰਾਈਵੇਟ ਕਲੋਨੀ ਹੈ, ਜਿਸ ਕਰਕੇ ਸਭ ਤੋਂ ਘੱਟ ਰੇਟ ’ਤੇ ਕੰਮ ਕਰਨ ਵਾਲੀ ਫਰਮ ਨੂੰ ਕੰਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਡਰਾਂ ਦੀ ਕੋਈ ਲੋੜ ਨਹੀਂ ਹੁੰਦੀ। ਸਹਿਕਾਰਤਾ ਵਿਭਾਗ ਬਠਿੰਡਾ ਦੇ ਡਿਪਟੀ ਰਜਿਸਟਰਾਰ ਹਰਬੰਤ ਸਿੰਘ ਜਟਾਣਾ ਨੇ ਕਿਹਾ ਕਿ ਹਰ ਸਹਿਕਾਰੀ ਸੁਸਾਇਟੀ ਲਈ ਸਹਿਕਾਰਤਾ ਵਿਭਾਗ ਦੇ ਨਿਯਮ ਮੰਨਣੇ ਲਾਜ਼ਮੀ ਹਨ। ਉਨ੍ਹਾਂ ਆਖਿਆ ਕਿ ਨਿਯਮਾਂ ਅਨੁਸਾਰ ਕਲੋਨੀ ਵਿਕਸਿਤ ਕਰਨ ਵਾਸਤੇ ਟੈਂਡਰ ਹੋਣੇ ਚਾਹੀਦੇ ਸਨ।
ਸੁਸਾਇਟੀ ਦੀ ਹੁਣ ਨਵੀਂ ਪੰਜ ਮੈਂਬਰੀ ਕਾਰਜਕਾਰਨੀ ਬਣਾਈ ਗਈ ਹੈ, ਜਿਸ ਦੀ 15 ਸਤੰਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਰੱਖੀ ਗਈ ਹੈ। ਦੂਜੇ ਪਾਸੇ ਬਾਂਸਲ ਬ੍ਰਦਰਜ਼ ਰਾਮਾਂ ਮੰਡੀ ਦੇ ਰੋਸ਼ਨ ਲਾਲ ਬਾਂਸਲ ਨੇ ਕਿਹਾ ਕਿ ਸਮਝੌਤੇ  ਮੁਤਾਬਕ ਸੁਸਾਇਟੀ ਨੇ ਪੰਜ ਕਿਸ਼ਤਾਂ ਵਿੱਚ 25 ਕਰੋੜ ਰੁਪਏ ਅਡਵਾਂਸ ਦੇਣੇ ਸਨ ਪਰ ਉਨ੍ਹਾਂ ਨੂੰ 1.90 ਕਰੋੜ ਰੁਪਏ ਹੀ ਦਿੱਤੇ ਗਏ ਜਦੋਂ ਕਿ ਉਨ੍ਹਾਂ ਨੇ 1.95 ਕਰੋੜ ਦੇ ਬਿੱਲ ਦਿੱਤੇ ਹੋਏ ਹਨ। ਉਨ੍ਹਾਂ ਨੇ ਕਲੋਨੀ ਵਿੱਚ ਕਾਫ਼ੀ ਕੰਮ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਐਗਰੀਮੈਂਟ ਵਿੱਚ ਪ੍ਰਤੀ ਏਕੜ 25 ਲੱਖ ਰੁਪਏ ਕੀਤੇ ਸਨ। ਉਨ੍ਹਾਂ ਦੱਸਿਆ ਕਿ ਰਾਮਾਂ ਥਾਣੇ ਵਾਲਾ ਕੇਸ ਰੱਦ ਹੋ ਚੁੱਕਾ ਹੈ ਜਦੋਂ ਕਿ ਕੋਟਫੱਤਾ ਥਾਣੇ ਵਿੱਚ ਕੁਝ ਲੋਕਾਂ ਨੇ ਮਿਲ ਕੇ ਉਨ੍ਹਾਂ ’ਤੇ ਝੂਠਾ ਕੇਸ ਦਰਜ ਕਰਾਇਆ ਹੈ।

ਵੋਹਰਾ ਯਾਦਗਾਰੀ ਹਾਕੀ: ਸੁਰਜੀਤ ਅਕੈਡਮੀ ਤੇ ਖੰਡੂਰ ਸਾਹਿਬ ਦੀਆਂ ਟੀਮਾਂ ਜੇਤੂ

Uncategorized by

ਚੰਡੀਗੜ੍ਹ, 31 ਅਗਸਤ
13ਵੇਂ ਓਐਨਜੀਸੀ ਐਸਐਨ ਵੋਹਰਾ ਯਾਦਗਾਰੀ ਅੰਡਰ-14 ਸਬ ਜੂਨੀਅਰ ਹਾਕੀ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਹਾਕੀ ਸਟੇਡੀਅਮ ਸੈਕਟਰ 18 ਵਿਖੇ ਖੇਡੇ ਗਏ ਦੋ ਮੈਚਾਂ ਵਿੱਚ ਪਹਿਲਾ ਮੈਚ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੇ ਅਤੇ ਦੂਜੇ ਮੈਚ ਵਿੱਚ ਬੀਯੂਐਸਐਚ, ਖਡੂਰ ਸਾਹਿਬ ਦੀ ਟੀਮ ਨੇ ਇੱਕ ਤਰਫ਼ਾ ਸ਼ਾਨਦਾਰ ਜਿੱਤ ਦਰਜ ਕਰਾਈ। ਪਹਿਲਾ ਮੈਚ ਸੁਰਜੀਤ ਹਾਕੀ ਅਕੈਡਮੀ ਅਤੇ ਐਸਜੀਪੀਸੀ ਹਾਕੀ ਅਕੈਡਮੀ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਹੋਇਆ। ਪਹਿਲਾ ਗੋਲ ਐਸਜੀਪੀਸੀ ਫਰੀਦਕੋਟ ਦੀ ਟੀਮ ਵੱਲੋਂ ਪਹਿਲੇ ਹੀ ਮਿੰਟ ਵਿੱਚ ਸਿਮਰਨਜੋਤ ਨੇ ਕਰਕੇ ਆਪਣੀ ਟੀਮ ਲਈ ਸ਼ਾਨਦਾਰ ਸ਼ੁਰੂਆਤ ਕੀਤੀ।  ਸੁਰਜੀਤ ਹਾਕੀ ਅਕੈਡਮੀ ਵੱਲੋਂ ਹਮਲਾਵਰ ਰੁਖ ਅਖ਼ਤਿਆਰ ਕੀਤਾ ਗਿਆ ਜਿਸਦੇ ਸਿੱਟੇ ਵੱਜੋਂ 35ਵੇਂ ਮਿੰਟ ਵਿੱਚ ਸੁਦਰਸ਼ਨ ਨੇ ਆਪਣੀ ਟੀਮ ਲਈ ਸ਼ਾਨਦਾਰ ਫੀਲਡ ਗੋਲ ਕਰਕੇ ਟੀਮ ਨੂੰ 1-1 ਦੀ ਬਰਾਬਰੀ ‘ਤੇ ਲਿਆਂਦਾ।  ਤੀਜਾ ਗੋਲ ਫਿਰ ਸੁਰਜੀਤ ਹਾਕੀ ਅਕੈਡਮੀ ਵੱਲੋਂ 42ਵੇਂ ਮਿੰਟ ਵਿੱਚ ਸੁਦਰਸ਼ਨ ਨੇ ਕੀਤਾ। ਇਸ ਤਰ੍ਹਾਂ ਸੁਰਜੀਤ ਐਕਾਡਮੀ ਦੀ ਟੀਮ ਨੇ ਇਹ ਮੈਚ 2-1 ਨਾਲ ਜਿੱਤ ਲਿਆ। ਦੂਜਾ ਮੈਚ ਬੀਯੂਐਸਐਚ, ਖਡੂਰ ਸਾਹਿਬ ਅਤੇ ਐਮਬੀਸੀਟੀ ਬਸੀ ਪਠਾਨਾ ਦੀ ਟੀਮ ਵਿੱਚਕਾਰ ਖੇਡਿਆ ਗਿਆ। ਇਹ ਮੈਚ ਇਕ ਤਰਫ਼ਾ ਰਿਹਾ।  ਖਡੂਰ ਸਾਹਿਬ ਦੀ ਟੀਮ ਨੇ ਬਸੀ ਪਠਾਣਾ ਨੂੰ 5-0 ਦੇ  ਨਾਲ ਹਰਾਇਆ। ਪਹਿਲਾ ਗੋਲ 32ਵੇਂ ਮਿੰਟ ਵਿੱਚ ਪ੍ਰਭਜੋਤ ਨੇ ਕੀਤਾ। ਦੂਜਾ ਵੰਸ਼ਦੀਪ ਨੇ 43ਵੇਂ ਮਿੰਟ ਵਿੱਚ, ਤੀਜਾ ਫਿਰ ਪ੍ਰਭਜੋਤ ਨੇ 47 ਵੇਂ ਮਿੰਟ ਵਿੱਚ, ਚੌਥਾ ਅਤੇ ਪੰਜਵਾਂ ਗੋਲ ਪਰਮਿੰਦਰ ਨੇ 51ਵੇਂ ਅਤੇ 53ਵੇਂ ਮਿੰਟ ਵਿੱਚ ਕਰਕੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। 1 ਸਤੰਬਰ ਨੂੰ ਖੇਡੇ ਜਾਣ ਵਾਲੇ ਮੈਚਾਂ ਵਿੱਚ ਪਹਿਲਾ ਮੈਚ 3 ਵਜੇ ਸੀਐਚਐਫਏ ਚੰਡੀਗੜ੍ਹ ਅਤੇ ਐਮਬੀਸੀਟੀ ਬਸੀ ਪਠਾਨਾ ਦੀਆਂ ਟੀਮਾਂ ਵਿਚਕਾਰ ਹੋਵੇਗਾ ਅਤੇ ਦੂਜਾ ਮੈਚ 4.15 ਵਜੇ ਯੂਰੋ ਇੰਟਰਨੈਸ਼ਨਲ ਸਕੂਲ ਗੁੜਗਾਉਂ ਅਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੀਆਂ ਟੀਮਾਂ ਵਿੱਚਕਾਰ ਹੋਵੇਗਾ।

ਬੈਡਮਿੰਟਨ: ਸਪੇਨ ਦੀ ਮਾਰਿਨ ਬਣੀ ਵਿਸ਼ਵ ਚੈਂਪੀਅਨ

Uncategorized by

ਕੋਪਨਹੇਗਨ, 31 ਅਗਸਤ
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸਪੇਨ ਦੀ ਕੈਰੋਲੀਨਾ ਮਾਰਿਨ ਨੇ ਉਲਟਫੇਰ ਕਰਦਿਆਂ ਚੀਨ ਦੀ ਲੀ ਸ਼ੂਈ ਰੂਈ ਨੂੰ ਹਰਾ ਕੇ ਮਹਿਲਾ ਸਿੰਗਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਦੀ ਉਭਰਦੀ ਟੈਨਿਸ ਸਟਾਰ ਪੀ.ਸੀ. ਸਿੰਧੂ ਦਾ ਸਫ਼ਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਹਾਰ ਦੇ ਨਾਲ ਖਤਮ ਹੋ ਗਿਆ ਅਤੇ ਉਸ ਨੂੰ ਇਕ ਵਾਰ ਫਿਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦੇ ਤਗਮੇ ਨਾਲ ਸਬਰ ਕਰਨ ਪਿਆ ਹੈ। ਗਿਆਰਵਾਂ ਦਰਜਾ ਸਿੰਧੂ ਸੈਮੀ ਫਾਈਨਲ ਵਿੱਚ 9ਵਾਂ ਦਰਜਾ ਸਪੇਨ ਦੀ ਕੈਰੋਲੀਨਾ ਮਾਰੇਨ ਤੋਂ 47 ਮਿੰਟ ਵਿੱਚ 17-21, 15-21 ਨਾਲ ਹਾਰ ਗਈ ਤੇ ਇਸ ਦੇ ਨਾਲ ਹੀ ਮਾਰੇਨ ਫਾਈਨਲ ਵਿੱਚ ਪੁੱਜ ਗਈ। ਹਾਲਾਂਕਿ ਸਿੰਧੂ ਨੇ ਸੈਮੀ ਫਾਈਨਲ ਵਿੱਚ ਪੁੱਜ ਕੇ ਪਹਿਲਾਂ ਹੀ ਕਾਂਸੀ ਦਾ ਤਗਮਾ ਪੱਕਾ ਕਰ ਲਿਆ ਸੀ ਤੇ ਪਿਛਲੇ ਸਾਲ ਵੀ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਆਖਰੀ ਉਮੀਦ ਸਿੰਧੂ ਨੇ ਇਕ ਵਾਰ ਫਿਰ ਭਾਰਤ ਦੀ ਲਾਜ ਰੱਖ ਲਈ। ਸਿੰਧੂ ਨੇ ਕੈਰੋਲੀਨਾ ਨੂੰ ਆਖਰੀ ਵਾਰ ਆਸਟਰੇਲਿਆਈ ਓਪਨ ਵਿੱਚ ਹਰਾਇਆ ਸੀ ਪਰ ਕੈਰੋਲੀਨਾ ਨੇ ਸਿੰਧੂ ਨੂੰ ਜਿੱਥੇ ਹਰਾ ਦਿੱਤਾ ਤੇ ਉਥੇ ਆਪਣੀ ਪਿਛਲੀ ਹਾਰ ਦਾ ਵੀ ਬਦਲਾ ਲੈ ਲਿਆ। ਇਸ ਤਰ੍ਹਾਂ ਹਾਰ-ਜਿੱਤ ਦਾ ਰਿਕਾਰਡ ਵੀ 2-1 ਹੋ ਗਿਆ ਹੈ।  2013 ਵਿੱਚ ਚੀਨ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਤਗਮਾ ਜਿੱਤਣ ਵਾਲੀ ਸਿੰਧੂ, ਕੈਰੋਲੀਨਾ ਨੂੰ ਕੋਈ ਖਾਸ ਟੱਕਰ ਨਹੀਂ ਦੇ ਸਕੀ। ਸਪੇਨਿਸ਼ ਖਿਡਾਰਨ ਨੇ ਪਹਿਲੀ ਗੇਮ ਵਿੱਚ ਲਗਾਤਾਰ ਪੰਜ, ਜਦੋਂਕਿ ਸਿੰਧੂ ਨੇ ਛੇ ਅੰਕ ਲਏ ਪਰ ਉਹ ਕੋਈ ਵੀ ਗੇਮ ਪੁਆਇੰਟ ਨਹੀਂ ਲੈ ਸਕੀ ਜਦੋਂਕਿ ਕੈਰੋਲੀਨਾ ਨੇ ਦੂਜੇ ਸੈੱਟ ਵਿੱਚ ਵੀ ਇਕ ਗੇਮ ਪੁਆਇੰਟ ਆਪਣੇ ਨਾਂ ਕੀਤਾ।  ਉਹ ਸਿਰਫ 47 ਮਿੰਟ ਵਿੱਚ ਹੀ ਹਾਰ ਗਈ। ਪਹਿਲੀ ਗੇਮ ਵਿੱਚ ਸਿੰਧੂ ਦੀ ਸ਼ੁਰੂਆਤ ਹੀ ਮਾੜੀ ਰਹੀ ਤੇ ਕੈਰੋਲੀਨਾ ਨੇ ਇਸ ਦਾ ਲਾਹਾ ਲੈਂਦਿਆਂ ਸਕੋਰ ਸ਼ੁਰੂ ਵਿੱਚ 6-2 ਕਰ ਲਿਆ ਤੇ ਇਕ ਵਾਰ ਸਿੰਧੂ ਲੀਡ ਲੈ ਕੇ 6-8 ਉਤੇ ਪੁੱਜ ਗਈ ਪਰ ਜਲਦੀ ਹੀ ਕੈਰੋਲੀਨਾ ਨੇ ਲੀਡ 8-8 ਕਰ ਲਈ। ਇਸ ਤੋਂ ਬਾਅਦ ਦੋਵਾਂ ਖਿਡਾਰਨਾਂ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਸਕੋਰ 10-10 ਅੰਕਾਂ ਉਤੇ ਬਰਾਬਰ ਹੋ ਗਿਆ ਤੇ ਇਸ ਤੋਂ ਬਾਅਦ ਸਿੰਧੂ ਨੇ ਸਕੋਰ 15-10 ਕਰ ਦਿੱਤਾ ਤੇ 21-17 ਨਾਲ ਸੈੱਟ ਜਿੱਤ ਕੇ ਲੀਡ 1-0 ਕਰ ਲਈ। ਦੂਜੇ ਸੈੱਟ ਦੇ ਸ਼ੁਰੂ ਵਿੱਚ ਹੀ ਜ਼ਬਰਦਸਤ ਸੰਘਰਸ਼ ਹੋਇਆ ਤੇ ਸਕੋਰ 3-3 ਹੋ ਗਿਆ। ਪਰ ਕੈਰੋਲੀਨਾ ਨੇ ਲਗਾਤਾਰ ਦੋ ਅੰਕ ਲੈ ਕੇ ਸਕੋਰ 5-3 ਕਰ ਲਿਆ ਤੇ ਇਸ ਤੋਂ ਬਾਅਦ ਮੁਕਾਬਲਾ 12-12 ਦੇ ਸਕੋਰ ਉਤੇ ਪੁੱਜ ਗਿਆ ਤੇ ਫਿਰ ਕੈਰੋਲੀਨਾ ਨੇ ਸਕੋਰ 16-14 ਕਰ ਲਿਆ ਤੇ ਫਿਰ 21-15 ਨਾਲ ਸੈੱਟ ਆਪਣੇ ਨਾਂ ਕਰਕੇ ਮੈਚ ਜਿੱਤ ਲਿਆ।

ਜੁੜਵਾ ਬੱਚੀਆਂ ਨੂੰ ਰਾਜਿੰਦਰਾ ਹਸਪਤਾਲ ਛਡ ਕੇ ਮਾਂ ਲਾਪਤਾ

ਪੰਜਾਬ by

ਪਟਿਆਲਾ, 31 ਅਗਸਤ
ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਕ ਮਹਿਲਾ ਆਪਣੀਆਂ ਦੋ ਜੁੜਵਾ ਬੱਚੀਆਂ ਨੂੰ ਛੱਡ ਕੇ ਲਾਪਤਾ ਹੋ ਗਈ।
ਰਾਜਿੰਦਰਾ ਹਸਪਤਾਲ ਵਿੱਚ ਚੌਕੀ ਇੰਚਾਰਜ ਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਦੁਪਹਿਰ ਦੀ ਹੈ ਇਕ ਮਹਿਲਾ ਆਪਣੀਆਂ ਦੋ ਬੱਚੀਆਂ ਦੇ ਇਲਾਜ ਲਈ ਹਸਪਤਾਲ ਪਹੁੰਚੀ। ਇਸ ਮਹਿਲਾ ਨੇ ਇਨ੍ਹਾਂ ਬੱਚੀਆਂ ਦਾ ਨਾਂ ਮਨਪ੍ਰੀਤ ਤੇ ਖੁਸ਼ਪ੍ਰੀਤ ਕੌਰ ਲਿਖਵਾਏ ਤੇ ਇਨ੍ਹਾਂ ਦੇ ਇਲਾਜ ਦੀ ਬੇਨਤੀ ਕੀਤੀ। ਬੱਚੀਆਂ ਦਾ ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਬੱਚੀਆਂ ਨੂੰ ਇਨਫੈਕਸ਼ਨ ਹੈ ਤੇ ਇਨ੍ਹਾਂ ਦੇ ਤੰਦਰੁਸਤ ਹੋਣ ਵਿੱਚ ਇਕ ਹਫਤੇ ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ।
ਬੱਚੀਆਂ ਦੀ ਮਾਂ ਦੇ ਲਾਪਤਾ ਹੋਣ ਦਾ ਦੇਰ ਸ਼ਾਮ ਪਤਾ ਚੱਲਿਆ ਜਦੋਂ ਉਹ ਬੱਚੀਆਂ ਦਾ ਪਤਾ ਲੈਣ ਸ਼ਾਮ ਤੱਕ ਹਸਪਤਾਲ ਨਾ ਪਹੁੰਚੀ। ਮਹਿਲਾ ਦੇ ਪਹਿਰਾਵੇ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਨੇ ਇਹ ਕਦਮ ਗ਼ਰੀਬੀ ਕਾਰਨ ਚੁੱਕਿਆ ਹੈ। ਬੱਚੀਆਂ ਦੀ ਮਾਂ ਜਦੋਂ ਸ਼ਾਮ ਤੱਕ ਨਾ ਪਰਤੀ ਤਾਂ ਹਸਪਤਾਲ ਦੇ ਡਾਕਟਰਾਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ। ਹਸਪਤਾਲ ਪੁਲੀਸ ਚੌਕੀ ਮੁਖੀ ਐਸਆਈ ਰਣਜੀਤ ਸਿੰਘ ਨੇ ਫਿਲਹਾਲ ਦੋਵਾਂ ਬੱਚੀਆਂ ਦੇ ਇਲਾਜ ਦਾ ਖਰਚ ਖੁਦ ਕਰਨ ਦਾ ਫੈਸਲਾ ਕਰਦਿਆਂ ਇਸ ਮਾਮਲੇ ਬਾਰੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਹਸਪਤਾਲ ਦੀ ਐਮਰਜੈਂਸੀ ਵਿੱਚ ਤਾਇਨਾਤ ਅਮਲੇ ਦਾ ਦੱਸਣਾ ਹੈ ਕਿ ਜਦੋਂ ਦੁਪਹਿਰ ਵੇਲੇ ਇੱਕ ਔਰਤ ਇਨ੍ਹਾਂ ਬੱਚੀਆਂ ਨੂੰ ਲੈ ਕੇ ਆਈ ਸੀ ਤਾਂ ਉਸ ਨੂੰ  ਇਨ੍ਹਾਂ ਦੀ ਫਾਈਲ ਬਣਵਾਉਣ ਲਈ ਆਖਿਆ ਗਿਆ। ਉਹ ਦੋਹਾਂ ਬੱਚੀਆਂ ਨੂੰ ਬਿਸਤਰੇ ’ਤੇ ਪਾ ਕੇ ਫਾਈਲ ਬਣਵਾਉਣ ਲਈ ਚਲੀ ਗਈ ਪਰ ਫਾਈਲ ਦੇ ਬਹਾਨੇ ਐਮਰਜੈਂਸੀ ਵਾਰਡ ਤੋਂ ਬਾਹਰ ਨਿਕਲੀ ਮੁੜ ਕੇ ਨਹੀਂ ਆਈ।

ਬਾਦਲ ਵੱਲੋਂ ਸੂਬੇ ’ਚ ਸਿਵਲ ਸੇਵਾਵਾਂ ਪ੍ਰੀਖਿਆ ਕੇਂਦਰ ਸਥਾਪਤ ਕਰਨ ਦੀ ਅਪੀਲ

ਪੰਜਾਬ by

ਚੰਡੀਗੜ੍ਹ, 31 ਅਗਸਤ
ਪੰਜਾਬ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਸਿਵਲ ਸੇਵਾਵਾਂ ਇਮਤਿਹਾਨ ਵਿੱਚ ਬੈਠਣ ਦੇ ਚਾਹਵਾਨਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਅਮਲਾ ਅਤੇ ਸਿਖਲਾਈ ਬਾਰੇ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਲੁਧਿਆਣਾ ਜਾਂ ਜਲੰਧਰ ਵਿਖੇ ਪ੍ਰੀਖਿਆ ਕੇਂਦਰ ਸਥਾਪਤ ਕਰਨ ਦੀ ਅਪੀਲ ਕੀਤੀ ਹੈ।
ਡਾ. ਜਿਤੇਂਦਰ ਸਿੰਘ ਨੂੰ ਇਸ ਸਬੰਧੀ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ ਵੱਲੋਂ ਹਰ ਸਾਲ ਲਏ ਜਾਂਦੇ ਸਿਵਲ ਸੇਵਾਵਾਂ ਇਮਤਿਹਾਨ ਵਿੱਚ ਸੂਬੇ ਦੇ ਹਜ਼ਾਰਾਂ ਚਾਹਵਾਨਾਂ ਵੱਲੋਂ ਭਾਗ ਲੈਣ ਦਾ ਜ਼ਿਕਰ ਕਰਦਿਆਂ ਸੂਬੇ ਵਿੱਚ ਚੰਡੀਗੜ੍ਹ ਤੋਂ ਨੇੜੇ ਹੋਰ ਕੋਈ ਵੀ ਪ੍ਰੀਖਿਆ ਕੇਂਦਰ ਨਾ ਹੋਣ ਕਾਰਨ ਆਉਂਦੀ ਸਮੱਸਿਆ ਦਾ ਜ਼ਿਕਰ ਕੀਤਾ ਹੈ। ਇਸ ਕਾਰਨ ਵੱਡੀ ਗਿਣਤੀ ਪ੍ਰੀਖਿਆਰਥੀਆਂ ਨੂੰ ਲਗਪਗ 300 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਚੰਡੀਗੜ੍ਹ ਪਹੁੰਚਣਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸਵੇਰੇ ਜਲਦੀ ਇਮਤਿਹਾਨ ਸ਼ੁਰੂ ਹੋਣ ਕਾਰਨ ਪ੍ਰੀਖਿਆਰਥੀਆਂ ਨੂੰ ਜਾਂ ਤਾਂ ਉਸੇ ਦਿਨ ਸਵੇਰੇ ਜਲਦੀ ਚੰਡੀਗੜ੍ਹ ਦੇ ਸਫ਼ਰ ਦਾ ਜੋਖ਼ਮ ਉਠਾਉਣਾ ਪੈਂਦਾ ਹੈ ਜਾਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਰਾਤ ਰਹਿਣ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਸਰਹੱਦੀ ਜ਼ਿਲ੍ਹਿਆਂ ਨਾਲ ਸਬੰਧਤ ਅਤੇ ਆਰਥਿਕ ਪੱਖੋਂ ਕਮਜ਼ੋਰ ਪ੍ਰੀਖਿਆਰਥੀਆਂ ਨੂੰ ਰਾਜਧਾਨੀ ਤੋਂ ਬਹੁਤ ਦੂਰ ਹੋਣ ਕਾਰਨ ਵੱਡਾ ਖ਼ਰਚਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੇਵਲ ਆਰਥਿਕ ਸਥਿਤੀ ਦੇ ਡਰੋਂ ਦੂਰ-ਦੁਰਾਡੇ ਦੇ ਸਹੂਲਤ ਵਿਹੂਣੇ ਇਲਾਕਿਆਂ ਨਾਲ ਸਬੰਧਤ ਨੌਜਵਾਨ ਦੇਸ਼ ਦੀ ਇਸ ਸਭ ਤੋਂ ਮਹੱਤਵਪੂਰਨ ਭਰਤੀ ਪ੍ਰਕਿਰਿਆ ਦਾ ਹਿੱਸਾ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ।
ਮੁੱਖ ਮੰਤਰੀ ਸ੍ਰੀ ਬਾਦਲ ਨੇ ਕੇਂਦਰੀ ਮੰਤਰੀ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਸੂਬੇ ਵਿੱਚ ਪਹਿਲ ਦੇ ਆਧਾਰ ’ਤੇ ਸਿਵਲ ਸੇਵਾਵਾਂ ਇਮਤਿਹਾਨ ਵਾਸਤੇ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਅਤੇ ਲੁਧਿਆਣਾ ਸੂਬੇ ਦੇ ਬਾਕੀ ਹਿੱਸਿਆਂ ਤੋਂ ਇੱਕੋ ਜਿਹੀ ਦੂਰੀ ’ਤੇ ਹੋਣ ਕਾਰਨ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਥਾਂ ਢੁਕਵੀ ਹੋ ਸਕਦੀ ਹੈ।

ਮੁਲਕ ਦੇ ਭੇਦ ਵਿਦੇਸ਼ੀ ਏਜੰਟ ਨੂੰ ਭੇਜਣ ਵਾਲਾ ਹਵਾਈ ਫੌਜ ਦੇ ਸਿਪਾਹੀ ਦਾ ਰਿਮਾਂਡ

ਪੰਜਾਬ by

ਪਠਾਨਕੋਟ ਦੀ ਪੁਲੀਸ ਨੇ ਹਵਾਈ ਫੌਜ ਦੇ ਇਕ ਅਜਿਹੇ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਚੰਦ ਪੈਸਿਆਂ ਦੀ ਖਾਤਰ ਇਕ ਵਿਦੇਸ਼ੀ ਲੜਕੀ ਦੇ ਚੁੰਗਲ ’ਚ ਫਸ ਕੇ ਹਵਾਈ ਫੌਜ ਦੀਆਂ ਅਹਿਮ ਸੂਚਨਾਵਾਂ ਕੰਪਿਊਟਰ ਦੇ ਨੈੱਟ ਰਾਹੀਂ ਉਸ ਨੂੰ ਲੀਕ ਕਰਦਾ ਰਿਹਾ ਹੈ। ਪੁਲੀਸ ਨੇ ਉਸ ਖ਼ਿਲਾਫ਼ ਦੇਸ਼-ਧਰੋਹ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਵਾਈ ਫੌਜ ਅਥਾਰਿਟੀ ਨੇ ਵੀ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਉਸ ਦੀ ਪਛਾਣ ਸੁਨੀਲ ਕੁਮਾਰ ਭਾਟੀ (24) ਵਾਸੀ ਬੁਚੇਟੀ ਤਹਿਸੀਲ ਤੇ ਥਾਣਾ ਭੁਪਾਲਪੁਰ ਜ਼ਿਲ੍ਹਾ ਜੋਧਪੁਰ (ਰਾਜਸਥਾਨ)ਵਜੋਂ ਹੋਈ ਹੈ ਅਤੇ ਅੱਜ-ਕੱਲ੍ਹ ਉਹ ਪਠਾਨਕੋਟ ਵਿੱਚ ਫੌਜ ਦੇ ਹਵਾਈ ਅੱਡੇ ਉੱਪਰ ਤਾਇਨਾਤ ਸੀ।
ਜ਼ਿਲ੍ਹਾ ਪਠਾਨਕੋਟ ਪੁਲੀਸ ਦੇ ਐਸ.ਐਸ.ਪੀ. ਸ੍ਰੀ ਰਾਕੇਸ਼ ਕੌਸ਼ਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨੀਲ ਕੁਮਾਰ ਹਵਾਈ ਫੌਜ ਵਿੱਚ 31 ਦਸੰਬਰ 2008 ਨੂੰ ਭਰਤੀ ਹੋਇਆ ਸੀ ਅਤੇ ਇਸ ਦੀ ਪੋਸਟਿੰਗ ਬਡੋਦਰਾ ਹੋ ਗਈ। ਉਸ ਨੇ ਹਵਾਈ ਫੌਜ ਦੀ ਵਰਦੀ ਵਾਲੀ ਆਪਣੀ ਫੋਟੋ ਫੇਸ ਬੁੱਕ ਦੀ ਸੋਸ਼ਲ ਸਾਈਟ ਔਰਕੁਟ ’ਤੇ ਪਾ ਦਿੱਤੀ ਤਾਂ ਅਪਰੈਲ 2010 ਵਿੱਚ ਉਸ ਨੂੰ ਇਕ ਲੜਕੀ ਨੇ ਆਪਣਾ ਨਾਂ ਮੀਨਾ ਰੈਣਾ ਦੱਸ ਕੇ ਫੋਨ ਕੀਤਾ। ਉੱਥੋਂ ਇਨ੍ਹਾਂ ਦੀ ਹੌਲੀ-ਹੌਲੀ ਦੋਸਤੀ ਹੋ  ਗਈ ਅਤੇ ਦੋਹਾਂ ਨੇ ਚੈਟਿੰਗ (ਕੰਪਿਊਟਰ ਜ਼ਰੀਏ) ਸ਼ੁਰੂ ਕਰ ਦਿੱਤੀ ਅਤੇ ਉਸ ਨੇ ਸੁਨੀਲ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ। ਉਸ ਨੇ ਸੁਨੀਲ ਨੂੰ ਦੱਸਿਆ ਕਿ ਉਹ ਸਵੀਡਨ ਰਹਿੰਦੀ ਹੈ। ਪਹਿਲਾਂ ਉਹ ਉਸ ਨੂੰ ਕਹਿਣ ਲੱਗੀ ਕਿ ਸੰਸਾਰ ਭਰ ’ਚ ਜਿੰਨੇ ਐਕਸੀਡੈਂਟ ਹੁੰਦੇ ਹਨ ਇਨ੍ਹਾਂ ਬਾਰੇ ਉਹ ਆਰਟੀਕਲ ਲਿਖਣਾ ਚਾਹੁੰਦੀ ਹੈ ਤੇ ਉਹ ਉਸ ਦੀ ਮਦਦ ਕਰੇ। ਜਦੋਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸੁਨੀਲ ਉਸ ਦੇ ਜਾਲ ’ਚ ਫਸ ਗਿਆ ਹੈ ਤਾਂ ਫਿਰ ਹਵਾਈ ਫੌਜ ਬਾਰੇ ਸੂਚਨਾ ਮੰਗਣ ਲੱਗ ਗਈ ਕਿ ਉਹ ਇੰਡੀਆ ਦੀ ਹਵਾਈ ਫੌਜ ਬਾਰੇ ਆਰਟੀਕਲ ਲਿਖਣਾ ਚਾਹੁੰਦੀ ਹੈ ਤੇ ਖੋਜ ਕਰਨਾ ਚਾਹੁੰਦੀ ਹੈ। ਸੁਨੀਲ ਨੇ ਉਸ ਨੂੰ ਫੌਜ ਬਾਰੇ ਸੂਚਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਫੋਟੋਆਂ ਵੀ। ਇਸ ਦੇ ਇਵਜ਼ ’ਚ ਮੀਨਾ ਰੈਣਾ ਨੇ ਉਸ ਨੂੰ 13 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਭੇਜੀ ਜੋ ਸੁਨੀਲ ਦੇ ਭਰਾ ਅਸ਼ੋਕ ਕੁਮਾਰ ਦੇ ਜੋਧਪੁਰ ਸਥਿਤ ਖਾਤੇ ’ਚ ਜਮ੍ਹਾਂ ਹੋਈ। ਉਸ ਤੋਂ ਬਾਅਦ ਸੁਨੀਲ ਕੁਮਾਰ ਨੇ ਆਪਣਾ ਬੰਗਲੌਰ ਸਥਿਤ ਬੈਂਕ ਦੇ ਆਪਣੇ ਖਾਤੇ ਦਾ ਨੰਬਰ ਮੀਨਾ ਰਾਣੀ ਨੂੰ ਦੇ ਦਿੱਤਾ ਜੋ ਉਸ ਖਾਤੇ  ਵਿੱਚ ਕਦੇ 50 ਹਜ਼ਾਰ, ਕਦੇ 40 ਹਜ਼ਾਰ, ਕਦੇ 30 ਹਜ਼ਾਰ ਆਦਿ ਦੇ ਰੂਪ ਵਿੱਚ ਕਿਸ਼ਤਾਂ ਭੇਜਦੀ ਰਹੀ ਅਤੇ ਇਸ ਤਰ੍ਹਾਂ ਉਸ ਨੇ ਲੱਖਾਂ ਰੁਪਏ ਉਸ ਦੇ ਖਾਤੇ ’ਚ ਭੇਜੇ। ਸੁਨੀਲ ਵੀ ਉਸ ਨੂੰ ਇੰਟਰਨੈੱਟ ਰਾਹੀਂ ਆਪਣੇ ਦੇਸ਼ ਦੀਆਂ ਅਤੇ ਹਵਾਈ ਫੌਜ ਦੀਆਂ ਸੂਚਨਾਵਾਂ ਭੇਜਦਾ ਰਿਹਾ। ਸੁਨੀਲ ਦੀ ਜੁਲਾਈ 2010 ਵਿੱਚ ਬਦਲੀ ਪਠਾਨਕੋਟ ਹਵਾਈ ਅੱਡੇ ਦੀ ਹੋ ਗਈ ਤੇ ਇਹ ਇਥੋਂ ਸੂਚਨਾਵਾਂ ਭੇਜਦਾ ਰਿਹਾ।  ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਸੁਨੀਲ ਦੀਆਂ ਗਤੀਵਿਧੀਆਂ ’ਤੇ ਸ਼ੱਕ ਹੋ ਗਿਆ ਅਤੇ ਉਸ ਦੀ ਖੁਫੀਆ ਤੌਰ ’ਤੇ ਉਸ ਦੀ ਨਿਗਰਾਨੀ  ਸ਼ੁਰੂ ਕਰ ਦਿੱਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸਪਸ਼ਟ ਹੋ ਗਿਆ ਕਿ ਸੁਨੀਲ ਕਿਸੇ ਵਿਦੇਸ਼ੀ ਏਜੰਟ ਦੇ ਚੱਕਰ ’ਚ ਫਸਿਆ ਹੋਇਆ ਹੈ ਅਤੇ ਗੁਪਤ ਭੇਦ ਇੰਟਰਨੈੱਟ ਰਾਹੀਂ ਭੇਜ ਰਿਹਾ ਹੈ ਤੇ ਮੁਲਕ ਨਾਲ ਧਰੋਹ ਕਰ ਰਿਹਾ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਤੇ ਸੁਨੀਲ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੌਸ਼ਲ ਨੇ ਦੱਸਿਆ ਕਿ ਸੁਨੀਲ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਮੀਨਾ ਰੈਣਾ ਕੌਣ ਹੈ, ਇਹ ਦੋਵੇਂ ਅਜੇ ਤੱਕ ਇਕ ਦੂਸਰੇ ਨੂੰ ਇਕ ਵਾਰ ਵੀ ਨਹੀਂ ਮਿਲੇ ਸਿਰਫ ਸੋਸ਼ਲ ਸਾਈਟ ਜ਼ਰੀਏ ਹੀ ਇਕ ਦੂਸਰੇ ਦੇ ਸੰਪਰਕ ’ਚ ਆਏ। ਉਨ੍ਹਾਂ ਕਿਹਾ ਕਿ ਸੁਨੀਲ ਖ਼ਿਲਾਫ਼ ਆਫੀਸ਼ਲ ਸੀਕਰਟ ਐਕਟ 1923 ਦੀ ਧਾਰਾ 3, 4, 5, 6, 8, 9, ਆਈ.ਪੀ.ਸੀ. ਦੀ ਧਾਰਾ 415, 417, 418, 420, 465, 467, 468, 471, 120ਬੀ, 118 ਅਤੇ ਸੈਕਸ਼ਨ 3, 10, 11, 18, 20, 21 ਆਫ ਅਨਲਾਅਫੁੱਲ ਐਕਟੀਵਿਟੀਜ਼ ਪ੍ਰੀਵੈਨਸ਼ਨ ਐਕਟ 1967 ਅਤੇ ਸੈਕਸ਼ਨ 65, 66ਬੀ, 66ਸੀ, 68ਈ ਆਫ ਇਨਫਰਮੇਸ਼ਨ ਤਕਨਾਲੋਜੀ ਐਕਟ 2000 ਤਹਿਤ ਕੇਸ ਦਰਜ ਕਰਕੇ ਅੱਜ ਡਿਊਟੀ ਮੈਜਿਸਟਰੇਟ ਮੂਹਰੇ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਜੱਜ ਨੇ ਉਸ ਦਾ 9 ਸਤੰਬਰ ਤੱਕ ਪੁਲੀਸ ਰਿਮਾਂਡ ਦੇ ਦਿੱਤਾ ਹੈ।

ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਸਥਾਪਨਾ ਗਲਤ: ਬਾਦਲ

ਪੰਜਾਬ by

ਤਲਵੰਡੀ ਸਾਬੋ, 31 ਅਗਸਤ
ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਸਥਾਪਨਾ ਤੇ ਅਹੁਦੇਦਾਰਾਂ ਦੀ ਚੋਣ ਨੂੰ ਸਰਾਸਰ ਗਲਤ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਸਰਵਉੱਚ ਅਦਾਲਤ ਵਿੱਚ ਸੁਣਵਾਈ ਅਧੀਨ ਹੋਣ ਦੇ ਬਾਵਜੂਦ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ। ਸ੍ਰੀ ਬਾਦਲ ਤਲਵੰਡੀ ਸਾਬੋ ਜ਼ਿਮਨੀ ਚੋਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਏ ਨਤੀਜਿਆਂ ਤੋਂ ਬਾਅਦ ਕੱਲ੍ਹ ਤੋਂ ਇਸ ਹਲਕੇ ਅੰਦਰ ਧੰਨਵਾਦੀ ਦੌਰੇ ਅਤੇ ਸੰਗਤ ਦਰਸ਼ਨਾਂ ਦੇ ਪ੍ਰੋਗਰਾਮਾਂ ’ਤੇ ਹਨ।
ਅੱਜ ਪਿੰਡ ਲਹਿਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਵੱਖਰੀ ਕਮੇਟੀ ਬਾਰੇ ਸੁਪਰੀਮ ਕੋਰਟ ਵਿੱਚ ਮਾਮਲਾ ਵਿਚਾਰ ਅਧੀਨ ਹੈ ਜਿਸ ਕਰਕੇ ਅਜਿਹੀ ਹਾਲਤ ਵਿੱਚ ਕੋਈ ਕਦਮ ਉਠਾਉਣਾ ਕਾਨੂੰਨੀ ਤੌਰ ’ਤੇ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ ਵੱਖ-ਵੱਖ ਸੂਬਿਆਂ ਤੇ ਖਿੱਤਿਆਂ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ’ਤੇ ਸਿੱਖਾਂ ਵਿੱਚ ਵੰਡੀਆਂ ਪਾਉਣ ਲਈ ਸਿੱਖ ਵਿਰੋਧੀ ਫ਼ੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਮਲਾ ਅਦਾਲਤ ਵਿੱਚ ਹੋਵੇ ਤਾਂ ਉਸ ਵੇਲੇ ਸਿੱਖ ਜੁਡੀਸ਼ੀਅਲ ਕਮਿਸ਼ਨ ਦੀ ਸਥਾਪਨਾ ਅਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ ਪਿੱਛੇ ਸਰਕਾਰ ਦੀ ਡੂੰਘੀ ਸਾਜ਼ਿਸ਼ ਨਜ਼ਰ ਆਉਂਦੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਹੁੱਡਾ ਸਰਕਾਰ ਵੱਖਰੀ ਕਮੇਟੀ ਲਈ ਉਨ੍ਹਾਂ ਲੋਕਾਂ ਦੀ ਹਮਾਇਤ ਕਰ ਰਹੀ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਹਰਿਆਣਾ ਦੇ ਸਿੱਖਾਂ ਨੇ ਨਕਾਰ ਕੇ ਜ਼ਮਾਨਤਾਂ ਜ਼ਬਤ ਕਰਵਾ ਦਿੱਤੀਆਂ ਸਨ। ਮੁੱਖ ਮੰਤਰੀ ਨੇ ਦਹੁਰਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਵੀ ਉੱਥੋਂ ਦੀ ਕਾਂਗਰਸ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਘਟਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਇਸ ਕਾਰਵਾਈ ਨਾਲ ਭਾਈਚਾਰਕ ਮਾਹੌਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਸੇ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿੱਚ ਅਜਿਹੀ ਦਖਲਅੰਦਾਜ਼ੀ ਨੂੰ ਕਿਸੇ ਵੀ ਹਾਲਤ ਵਿੱਚ ਇਖ਼ਲਾਕੀ, ਸਿਆਸੀ ਜਾਂ ਧਾਰਮਿਕ ਤੌਰ ’ਤੇ ਜਾਇਜ਼ ਨਹੀਂ ਮੰਨਿਆ ਜਾ ਸਕਦਾ।
ਜਾਰਜੀਆ ਵੱਲੋਂ ਪੰਜਾਬੀ ਕਿਸਾਨਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਅੰਤਰ-ਮੁਲਕ  ਮਾਮਲੇ ਕੇਂਦਰ ਸਰਕਾਰ ਵੱਲੋਂ ਨਜਿੱਠੇ ਜਾਂਦੇ ਹਨ ਅਤੇ ਉਹ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਫੌਰੀ ਹੱਲ ਲਈ ਅਪੀਲ ਕਰਨਗੇ। ਕਾਂਗਰਸੀ ਵੱਲੋਂ ਸੂਬੇ ਦਾ ਖ਼ਜ਼ਾਨਾ ਖਾਲੀ ਹੋਣ ਦੇ ਲਗਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇਸ ਵੇਲੇ ਨਿਰਆਧਾਰ ਬਿਆਨਬਾਜ਼ੀ ਕਰਨ ਤੋਂ ਸਿਵਾਏ ਕੁਝ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ  ਜਦਕਿ ਕਾਂਗਰਸ ਨੇ ਗ਼ਰੀਬਾਂ ਦੇ ਨਾਂ ’ਤੇ ਸੱਤਾ ਹਾਸਲ ਕੀਤੀ ਪਰ ਉਨ੍ਹਾਂ ਦੇ ਭਲੇ ਲਈ ਕੋਈ ਕਦਮ ਨਹੀਂ ਚੁੱਕਿਆ। ਬਾਬਾ ਬਲਜੀਤ ਸਿੰਘ ਦਾਦੂਵਾਲ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਉਸ ਨੂੰ ਜਾਣਦੇ ਤਕ ਵੀ ਨਹੀਂ ਹਨ।
ਮੁੱਖ ਮੰਤਰੀ ਸ੍ਰੀ ਬਾਦਲ ਨੇ ਅੱਜ ਪਿੰਡ ਨਥੇਹਾ, ਨੰਗਲਾ, ਲਹਿਰੀ, ਸਿੰਗੋ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਗੁਰੂਸਰ ਅਤੇ ਫਤਹਿਗੜ੍ਹ-ਨੌ-ਆਬਾਦ ਆਦਿ ਪਿੰਡਾਂ ਵਿੱਚ ਧੰਨਵਾਦੀ ਦੌਰੇ ਮੌਕੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਤਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਨਵੇਂ ਕੰਮਾਂ ਲਈ ਗਰਾਂਟਾਂ ਦੇ ਐਲਾਨ ਵੀ ਕੀਤੇ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੰੂਦੜ, ਹਲਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਪਨਸਪ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਸਾਬਕਾ ਕਮਿਸ਼ਨਰ ਅਮਰਜੀਤ ਸਿੰਘ ਖਾਨਾ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ, ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐੱਸ.ਚੀਮਾ ਤੋਂ ਇਲਾਵਾ ਡੀ.ਆਈ.ਜੀ. ਅਮਰ ਸਿੰਘ ਚਾਹਲ, ਡੀ.ਸੀ. ਡਾ. ਬਸੰਤ ਗਰਗ, ਏ.ਡੀ.ਸੀ. ਸੋਨਾਲੀ ਗਿਰੀ, ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਬਾਬੂ ਸਿੰਘ ਮਾਨ, ਰਾਮਪਾਲ ਸਿੰਘ ਮਲਕਾਣਾ, ਅਵਤਾਰ ਸਿੰਘ ਮੈਨੂੰਆਣਾ ਅਤੇ ਜਸਵੀਰ ਸਿੰਘ ਪਥਰਾਲਾ ਸ਼ਾਮਲ ਸਨ।

ਸੁਵਿਧਾ ਕੇਂਦਰਾਂ ਦੇ ਕੰਮਕਾਰ ਦੇ ਨਿਰੀਖਣ ਦਾ ਹੁਕਮ

Uncategorized by

ਚੰਡੀਗੜ੍ਹ, 31 ਅਗਸਤ
ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਰਾਜ ਦੇ ਸਾਰੇ ਸੁਵਿਧਾ ਕੇਂਦਰਾਂ ਦਾ 2 ਅਤੇ 4 ਸਤੰਬਰ ਨੂੰ ਨਿਰੀਖਣ ਕਰਨ ਲਈ ਕਿਹਾ ਹੈ ਤਾਂ ਜੋ ਰਾਜ ਦੇ ਨਾਗਰਿਕਾਂ ਨੂੰ ਸੁਵਿਧਾ ਕੇਂਦਰਾਂ ਰਾਹੀਂ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਇਸੇ ਤਹਿਤ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ 22 ਅਧਿਕਾਰੀਆਂ ਨੂੰ ਸਾਰੇ ਜ਼ਿਲ੍ਹਿਆਂ ਦਾ ਵੱਖ-ਵੱਖ ਤੌਰ ’ਤੇ ਦੌਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ  ਨਵਦੀਪ ਕੌਰ, ਕਲਵਰਨ ਸਿੰਘ, ਅੰਕਿਤ ਅਗਰਵਾਲ, ਵਿਵੇਕ ਵਤਸ, ਸਾਹਿਲ ਅਬਰੋਲ, ਮੋਹਿਤ ਸੈਣੀ, ਮਨੁਜ ਸਿਆਲ,  ਅੰਸ਼ੁਲ ਮਿਸ਼ਰਾ, ਅਭਿਸ਼ੇਕ ਸ਼ੁਕਲਾ, ਧਰਮ ਸਿੰਘ, ਸੁਨੀਲ ਵਿਜ,  ਅਨੀ ਪ੍ਰਕਾਸ਼ ਗੋਇਲ, ਰਵਿੰਦਰ ਕੌਰ, ਅਸ਼ੀਸ਼ ਕੁਮਾਰ, ਦਿਵੇਸ਼ ਸ਼ਰਮਾ, ਅਨਵਰ,  ਇਸ਼ੂ ਦਾਸ,  ਸੁਮਿਤ ਗਰਗ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਪੰਕਜ ਮੋਹਨ ਅਤੇ ਪ੍ਰਵੀਨ ਗਰਗ ਨੂੰ ´ਮਵਾਰ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਐਸ.ਏ.ਐਸ ਨਗਰ, ਮੁਕਤਸਰ, ਐਸ.ਬੀ.ਐਸ ਨਗਰ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ ਅਤੇ ਤਰਨਤਾਰਨ ਵਿਖੇ ਸੁਵਿਧਾ ਕੇਂਦਰਾਂ ਦਾ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਨਿਰੀਖਣ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਨਿਰੀਖਣ ਦੌਰਾਨ ਸੇਵਾਵਾਂ ਦੇ ਸਮੇਂ ਸਿਰ ਮਿਲਣ, ਨਾਗਰਿਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਇਨ੍ਹਾਂ ਦੀ ਫੀਸ, ਸੁਵਿਧਾ ਕੇਂਦਰਾਂ ਦਾ ਰੱਖ-ਰਖਾਅ ਅਤੇ ਕਾਰਜਕਾਰਨੀ ਤੇ ਨਿਗਰਾਨੀ ਨਾਲ ਸਬੰਧਤ ਪ੍ਰਣਾਲੀ ਸਮੇਤ ਸੁਵਿਧਾ ਕੇਂਦਰਾਂ ਦੇ ਕੰਮਕਾਰ ਦੀ ਮੁਕੰਮਲ ਜਾਂਚ ਕਰਨ। ਨਿਰੀਖਣ ਅਧਿਕਾਰੀਆਂ ਨੂੰ ਜ਼ਿਲ੍ਹਾ, ਤਹਿਸੀਲ ਅਤੇ ਸਬ-ਤਹਿਸੀਲ ਹਰ ਪੱਧਰ ’ਤੇ ਸੁਵਿਧਾ ਕੇਂਦਰਾਂ ਦਾ ਮੁਕੰਮਲ ਨਿਰੀਖਣ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।

ਮ੍ਰਿਦੁਲਾ ਸਿਨਹਾ ਨੇ ਗੋਆ ਦੇ ਰਾਜਪਾਲ ਵਜੋਂ ਸਹੁੰ ਚੁੱਕੀ

Uncategorized by

ਪਣਜੀ, 31 ਅਗਸਤ
ਮੰਨੀ-ਪ੍ਰਮੰਨੀ ਲੇਖਕਾ ਅਤੇ ਭਾਜਪਾ ਦੀ ਸੀਨੀਅੀਰ ਆਗੂ ਮ੍ਰਿਦੁਲਾ ਸਿਨਹਾ (71) ਨੇ ਅੱਜ ਗੋਆ ਦੇ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਬੰਬਈ ਹਾਈ ਕੋਰਟ ਦੇ ਚੀਫ਼ ਜਸਟਿਸ ਮੋਹਿਤ ਸ਼ਾਹ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਅਤੇ ਹੋਰ ਹਸਤੀਆਂ ਵੀ ਰਾਜਭਵਨ ’ਚ ਹਾਜ਼ਰ ਸਨ। ਸ੍ਰੀਮਤੀ ਸਿਨਹਾ ਗੋਆ ਦੀ ਪਹਿਲੀ ਮਹਿਲਾ ਰਾਜਪਾਲ ਹਨ। ਵੀਵੀਆਈ ਹੈਲੀਕਾਪਟਰ ਸੌਦੇ ’ਚ ਪੁੱਛਗਿੱਛ ਕਾਰਨ ਬੀ ਵੀ ਵਾਨਚੂ ਨੂੰ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਨਵਾਜ਼ ਸ਼ਰੀਫ ਦੇ ਲਾਹੌਰ ਸਥਿਤ ਘਰ ਨੂੰ ਜਾਂਦੇ ਰਾਹ ਬੰਦ

Uncategorized by

ਲਾਹੌਰ, 31 ਅਗਸਤ: ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਰੋਹ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਲਾਹੌਰ ਸਥਿਤ ਰਿਹਾਇਸ਼ ਨੂੰ ਜਾਂਦੇ ਸਾਰੇ ਰਾਹ ਬੰਦ ਕਰ ਦਿੰਦੇ ਗਏ ਹਨ ਤੇ ਉਨ੍ਹਾਂ ਰਾਹਾਂ ’ਤੇ ਭਾਰੀ ਗਿਣਤੀ ’ਚ ਪੁਲੀਸ ਬਲ ਤਾਇਨਾਤ ਕਰ ਦਿੱਤੇ ਗਏ ਹਨ।  ਇਹ ਕਾਰਵਾਈ, ਇਮਰਾਨ ਖਾਨ ਤੇ ਤਾਹਿਰ ਉਲ ਕਾਦਰੀ ਦੇ ਸਮਰਥਕਾਂ ਦੀ ਪ੍ਰਧਾਨ ਮੰਤਰੀ ਦੀ ਇਸਲਾਮਾਬਾਦ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਲਾਠੀਚਾਰਜ ਕਰਕੇ ਕੀਤੀ ਗਈ ਕੁੱਟਮਾਰ ਮਗਰੋਂ ਕੀਤੀ ਗਈ ਹੈ। ਲਾਹੌਰ ਪੁਲੀਸ ਨੇ ਸਵੇਰੇ ਸੁਵੱਖਤੇ ਪ੍ਰਧਾਨ ਮੰਤਰੀ ਸ਼ਰੀਫ ਦੀ ਇਥੇ ਸਥਿਤ ਮਹਿਲਨੁਮਾ ਰਿਹਾਇਸ਼ ‘ਜਾਤੀ ਉਮਰਾ’ ਨੂੰ ਜਾਂਦੀ ਰਾਇਵਿੰਡ ਰੋਡ ਉਤੇ ਕੰਟੇਨਰ ਰੱਖ ਦਿੱਤੇ। ਸ਼ਰੀਫ ਸ਼ੁੱਕਰਵਾਰ ਨੂੰ ਆਪਣੇ ਨਿੱਜੀ ਸਟਾਫ ਨਾਲ ਇਸ ਏਕੜਾਂ ’ਚ ਫੈਲੀ ਰਿਹਾਇਸ਼ ’ਚ ਪੁੱਜ ਗਏ ਸਨ। ਪੀਐਲਐਨ-ਐਨ ਦੇ ਸੂਤਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ  ਦੇ ਘੇਰੇ ਜਾਣ ਦੇ ਡਰੋਂ ਸ਼ਰੀਫ ਇਸਲਾਮਾਬਾਦ ਛੱਡ ਕੇ ਲਾਹੌਰ ਪੁੱਜ ਗਏ ਸਨ।

ਨਾਇਜੀਰੀਆ ਦੀ ਅੱਖ ਅਰਜਨਟੀਨਾ ਨੂੰ ਹਰਾ ਕੇ ਆਖਰੀ 16 ਵਿੱਚ ਪੁੱਜਣ ’ਤੇ

Uncategorized by

ਪੋਰਟ ਅਲੇਗ੍ਰੇ, 24 ਜੂਨ
ਨਾਇਜੀਰੀਆ ਦੀ ਟੀਮ ਭਲਕੇ ਇੱਥੇ ਫੀਫਾ ਵਿਸ਼ਵ ਕੱਪ ਵਿੱਚ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਜਦੋਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਅਰਜਨਟੀਨਾ ਨਾਲ ਭਿੜੇਗੀ ਤਾਂ ਉਸ ਦਾ ਇਰਾਦਾ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਹੋਵੇਗਾ। ਗਰੁੱਪ ‘ਐਫ’ ਦੇ ਇਸ ਅੰਤਿਮ ਮੁਕਾਬਲੇ ਲਈ ਲਾਇਨਲ ਮੈਸੀ ਦੇ ਹਜ਼ਾਰਾਂ ਪ੍ਰਸੰਸਕਾਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ।
ਅਫਰੀਕੀ ਚੈਂਪੀਅਨ ਨਾਇਜੀਰੀਆ ਜੇਕਰ ਭਲਕੇ ਹੋਣ ਵਾਲੇ ਮੁਕਾਬਲੇ ਨੂੰ ਡਰਾਅ ਵੀ ਕਰਵਾ ਦਿੰਦੀ ਹੈ ਤਾਂ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਆਖ਼ਰੀ 16 ਵਿੱਚ ਦਾਖ਼ਲਾ ਹਾਸਲ ਕਰ ਲਵੇਗੀ। ਬੋਸਨੀਆ ਨੂੰ ਹਰਾਉਣ ਵਾਲੀ ਨਾਇਜੀਰੀਅਨ ਟੀਮ ਦੇ ਹਾਲੇ ਚਾਰ ਅੰਕ ਹਨ। ਅਰਜਨਟੀਨਾ ਦੀ ਟੀਮ ਇਰਾਕ ਅਤੇ ਬੋਸਨੀਆ ਨੂੰ ਹਰਾ ਕੇ ਛੇ ਅੰਕਾਂ ਨਾਲ ਗਰੁੱਪ ਵਿੱਚ ਸਿਖ਼ਰਲੇ ਸਥਾਨ ’ਤੇ ਹੈ। ਅਫਰੀਕੀ ਚੈਂਪੀਅਨ ਟੀਮ ਹਾਲਾਂਕਿ ਹਾਰ ਦੇ ਬਾਵਜੂਦ ਆਖ਼ਰੀ 16 ਵਿੱਚ ਜਗ੍ਹਾ ਬਣਾ ਸਕਦੀ ਹੈ, ਬਸ਼ਰਤੇ ਇਰਾਨ ਸਲਵਾਡੋਰ ਵਿੱਚ ਭਲਕੇ ਬੋਸਨੀਆ ਨੂੰ ਹਰਾਉਣ ’ਚ ਅਸਫ਼ਲ ਰਹੇ। ਜੇਕਰ ਇਰਾਨ 1-0 ਨਾਲ ਜਿੱਤ ਗਿਆ ਅਤੇ ਨਾਇਜੀਰੀਆ ਇਸ ਅੰਤਰ ਨਾਲ ਹਾਰ ਗਿਆ ਤਾਂ ਫੀਫਾ ਨੂੰ ਕਾਫੀ ਮਗਜ਼ਖਪਾਈ ਕਰਨੀ ਪੈ ਸਕਦੀ ਹੈ, ਕਿਉਂਕਿ ਅਜਿਹੀ ਸਥਿਤੀ ਵਿੱਚ ਅੰਕਾਂ, ਗੋਲਾਂ ਦੇ ਅੰਤਰ, ਗੋਲਾਂ ਦੀ ਗਿਣਤੀ ਅਤੇ ਇਕ-ਦੂਜੇ ਖ਼ਿਲਾਫ਼ ਮੈਚਾਂ ਨੂੰ ਦੇਖਦਿਆਂ ਇਰਾਨ ਤੇ ਨਾਇਜੀਰੀਆ ਵਿੱਚ ਅੰਤਰ ਕਰਨਾ ਸੰਭਵ ਨਹੀਂ ਹੋਵੇਗਾ

ਵਿੰਬਲਡਨ: ਜੋਕੋਵਿਚ ਤੇ ਲੀ ਨਾ ਦੂਜੇ ਗੇੜ ’ਚ ਦਾਖ਼ਲ

Uncategorized by

ਲੰਡਨ, 24 ਜੂਨ
ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਆਸਟਰੇਲੀਆ ਓਪਨ ਚੈਂਪੀਅਨ ਚੀਨ  ਦੀ ਲੀ ਨਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਪਣੇ ਆਪਣੇ ਸਿੰਗਲਜ਼  ਵਰਗ ਦੇ ਮੈਚ ਜਿੱਤ ਕੇ ਦੂਜੇ ਗੇੜ ’ਚ ਦਾਖਲਾ ਹਾਸਲ ਕਰ ਲਿਆ ਹੈ। ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਨੇ ਆਪਣੇ ਅੱਠਵੇਂ ਵਿੰਬਲਡਨ ਖ਼ਿਤਾਬ ਲਈ ਜਬਰਦਸਤ ਸ਼ੁਰੂਆਤ ਕਰਦਿਆਂ ਅੱਜ ਇਥੇ ਇਟਲੀ ਦੇ ਪਾਉਲੋ ਲਾਰੇਂਜੀ ਨੂੰ 6-1, 6-1, 6-3 ਨਾਲ ਹਰਾ ਕੇ ਆਸਾਨੀ ਨਾਲ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਉਸ ਦੇ ਹਮਵਤਨ ਸਟਾਂਨਿਸਲਾਸ ਵਾਵਰਿੰਕਾ ਨੇ ਪੁਰਤਗਾਲ ਦੇ ਜੋਓ ਸੌਸਾ ਨੂੰ 6-3, 6-4, 6-3 ਨਾਲ ਮਾਤ ਦਿੱਤੀ ਹੈ।
ਮਹਿਲਾ ਸਿੰਗਲਜ਼ ਵਿੱਚ ਰੂਸੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੇ ਬਰਤਾਨੀਆ ਦੀ ਸਾਮੰਥਾ ਮੱਰੇ ਨੂੰ 6-1, 6-0 ਨਾਲ ਮਾਤ ਦਿੱਤੀ ਹੈ। ਪੋਲੈਂਡ ਦੀ ਅਗਨੈੱਸਕਾ ਰਦਵਾਂਸਕਾ ਨੇ ਰੋਮਾਨੀਆ ਦੀ ਆਂਦਰੀਆ ਮਿਤੁ ਨੂੰ 6-2, 6-1 ਨਾਲ ਹਰਾਇਆ। ਡੈਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੇ ਇਸਰਾਈਲ ਦੀ ਸਹਰ ਪੀਰ ਨੂੰ ਹਰਾ ਕੇ ਅਗਲੇ ਗੇੜ ਵਿੱਚ ਦਾਖ਼ਲਾ ਹਾਸਲ ਕੀਤਾ ਹੈ।
ਵਿਸ਼ਵ ਦੇ ਦੂਜੇ  ਨੰਬਰ ਦੇ ਖਿਡਾਰੀ ਜੋਕੋਵਿਚ ਨੇ ਕਜ਼ਾਖਿਸਤਾਨ ਨੇ ਪਾਂਦਰੇ ਗੋਲੁਬੇਵ ਨੂੰ 6-0, 6-1, 6-4 ਨਾਲ ਮਾਤ ਦਿੱਤੀ ਹੈ। ਚੀਨ ਦੀ ਲੀ ਨਾ ਨੇ ਮਹਿਲਾ ਸਿੰਗਲਜ਼  ਦੇ ਮੈਚ ’ਚ ਪੋਲੈਂਡ ਦੀ ਪਾਉਲੋ ਕਾਨੀਆ  ਨੂੰ 7-5, 6-2 ਨਾਲ ਮਾਰ ਦਿੱਤੀ ਹੈ।
ਪੁਰਸ਼ ਸਿੰਗਲਜ਼ ਵਿੱਚ ਸੱਤਵੀਂ ਸੀਡ ਸਪੇਨ ਦੇ ਡੇਵਿਡ ਫੈਰਰ, ਬੁਲਗਾਰੀਆ ਦੇ ਗ੍ਰਿਗੋਰ ਦਮਿਤ੍ਰੋਵ, ਇਟਲੀ ਦੇ ਫਾਬਿਓ ਫੋਗਨਿਨੀ, ਦੱਖਣੀ  ਅਫਰੀਕਾ ਦੇ ਕੇਵਿਨ ਐਂਡਰਸਨ ਅਤੇ ਕ੍ਰੋਏਸ਼ੀਆ ਦੇ ਮਾਰਿਨ ਸਲਿਚ  ਨੇ ਆਪਣੇ ਆਪਣੇ  ਮੈਚ ਜਿੱਤ  ਦੇ ਦੂਜੇ ਗੇੜ ਵਿੱਚ ਦਾਖਲਾ ਹਾਸਲ ਕਰ ਲਿਆ ਹੈ। ਮਹਿਲਾ ਸਿੰਗਲਜ਼ ਵਿੱਚ ਵੀਨਸ ਵਿਲੀਅਮਜ਼,  ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਅਤੇ ਸਲੋਵਾਕੀਆ ਦੀ ਡੋਮਨਿਕਾ ਸਿਬੁਲਕੋਵਾ ਨੇ ਆਪਣੇ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਜਿੱਤ ਲਏ ਹਨ। 12ਵੀਂ ਸੀਡ ਇਟਲੀ ਦੀ ਫਲੈਵੀਆ ਪੈਨੇਟਾ ਨੇ ਸਲੋਵਾਕੀਆ ਦੀ ਯਾਨਾ ਕੈਪੇਲੋਵਾ  ਨੂੰ 6-2, 6-3 ਨਾਲ ਹਰਾ ਕੇ ਦੂਜੇ ਗੇੜ ’ਚ ਦਾਖਲ ਹਾਸਲਾ ਕਰ ਲਿਆ ਹੈ।

ਮੈਕਸਿਕੋ ਦੇ ਤਿੰਨ ਗੋਲ, ਕ੍ਰੋਏਸ਼ੀਆ ਦਿੱਤਾ ਰੋਲ

Uncategorized by

ਰੇਸਾਇਫ (ਬ੍ਰਾਜ਼ੀਲ), 24 ਜੂਨ
ਮੈਕਸਿਕੋ ਨੇ ਕਪਤਾਨ ਰਾਫੇਲ ਮਾਰਕੁਏਜ਼ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਗਰੁੱਪ ‘ਏ’ ਵਿੱਚ 10 ਖਿਡਾਰੀਆਂ ਨਾਲ ਖੇਡ ਰਹੀ ਕ੍ਰੋਏਸ਼ੀਆ ਦੀ ਟੀਮ ਨੂੰ 3-1 ਗੋਲਾਂ ਨਾਲ ਸ਼ਿਕਸਤ ਦੇ ਕੇ ਦੂਜੇ ਸਥਾਨ ’ਤੇ ਰਹਿੰਦਿਆਂ ਆਖਰੀ 16 ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਪ੍ਰੀ-ਕੁਆਰਟਰ ਫਾਈਨਲ ਵਿੱਚ ਹੁਣ ਮੈਕਸਿਕੋ ਦਾ ਸਾਹਮਣਾ ਨੈਦਰਲੈਂਡਜ਼ ਨਾਲ ਹੋਵੇਗਾ। ਨਾਕਆਊਟ ਵਿੱਚ ਪਹੁੰਚਣ ਲਈ ਮੈਕਸਿਕੋ ਨੇ ਸਿਰਫ ਹਾਰ ਤੋਂ ਬਚਣਾ ਸੀ ਪਰ ਉਸ ਨੇ ਦੂਜੇ ਹਾਫ ਵਿੱਚ 10 ਮਿੰਟਾਂ ਵਿੱਚ ਤਿੰਨ ਗੋਲ ਦਾਗ ਕੇ ਕ੍ਰੋਏਸ਼ੀਆ ਦੀਆਂ ਕੁਆਲੀਫਾਈ ਕਰਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਮੈਕਸਿਕੋ ਦੀ ਟੀਮ ਨੂੰ ਪਹਿਲਾ ਗੋਲ ਦਾਗਣ ਲਈ ਇਕ ਘੰਟੇ ਤੋਂ ਵੀ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ ਪਰ ਇਸ ਬਾਅਦ ਉਸ ਨੇ ਲਗਾਤਾਰ ਗੋਲ ਕੀਤੇ। ਮਾਰਕੁਏਜ਼ ਨੇ 72ਵੇਂ ਮਿੰਟ ਵਿੱਚ ਹੈੱਡਰ ਨਾਲ ਪਹਿਲਾ ਗੋਲ ਕੀਤਾ ਜਦੋਂਕਿ ਆਂਦਰੇਜ਼ ਗੁਆਰਡੋ ਅਤੇ ਜੇਵੀਅਰ ਹਰਨਾਂਡੇਜ਼ ਨੇ ਗੋਲ ਕਰਕੇ ਮੈਕਸਿਕੋ ਨੂੰ 3-0 ਦੀ ਲੀਡ ਦਿਵਾਈ। ਜ਼ਿਕਰਯੋਗ ਹੈ ਕਿ ਮੈਕਸਿਕੋ ਦੀ ਟੀਮ ਹੁਣ ਐਤਵਾਰ ਨੂੰ ਫੋਰਟਲੇਜ਼ਾ ਵਿੱਚ ਪ੍ਰੀ-ਕੁਆਰਟਰ ਫਾਈਨਲ ਵਿੱਚ ਨੈਦਰਲੈਂਡਜ਼ ਨਾਲ ਭਿੜੇਗੀ।
ਕ੍ਰੋਏਸ਼ੀਆ ਵੱਲੋਂ ਮੈਚ ਦੇ ਆਖਰੀ ਪਲਾਂ ਵਿੱਚ ਇਵਾਨ ਪੇਰੀਸਿਚ ਨੇ ਗੋਲ ਦਾਗਿਆ। ਇਸ ਤੋਂ ਪਹਿਲਾਂ ਕ੍ਰੋਏਸ਼ੀਆ ਨੂੰ ਝਟਕਾ ਲੱਗਾ ਜਦੋਂ ਆਂਡੇ ਰੇਬਿਕ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਗਿਆ। ਇਸ ਹਾਰ ਬਾਅਦ ਕ੍ਰੋਏਸ਼ੀਆ ਦੀ ਟੀਮ ਗਰੁੱਪ ਵਿੱਚ ਤਿੰਨ ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਬ੍ਰਾਜ਼ੀਲ ਤੇ ਮੈਕਸਿਕੋ ਦੇ ਸੱਤ-ਸੱਤ ਅੰਕ ਹਨ ਪਰ ਮੇਜ਼ਬਾਨ ਟੀਮ ਬਿਹਤਰ ਗੋਲ ਅੰਤਰ ਕਾਰਨ ਚੋਟੀ ਦੇ ਸਥਾਨ ’ਤੇ ਰਹੀ। ਕੋਚ ਨਿਕੋ ਕੋਵਾਚ ਨੇ ਡਿਫੈਂਡਰ ਸਿਮੇ ਵਰਸਲਕੋ ਦੀ ਮੈਚ ਵਿੱਚ ਵਾਪਸੀ ਕਰਾਈ ਜਦੋਂਕਿ ਲੈਫਟ ਬੈਕ ਡਾਨੀਜੇਲ ਪ੍ਰਾਂਜਿਕ ਨੂੰ ਮਿੱਡਫੀਲਡ ਵਿੱਚ ਉਤਾਰਿਆ ਪਰ ਕ੍ਰੋਏਸ਼ੀਆ ਦਾ ਇਹ ਕਦਮ ਕਿਸੇ ਕੰਮ ਨਹੀਂ ਆਇਆ।
ਬ੍ਰਾਜ਼ੀਲ ਨੂੰ ਪਿਛਲੇ ਮੈਚ ਵਿੱਚ ਗੋਲ ਰਹਿਤ ਡਰਾਅ ’ਤੇ ਰੋਕਣ ਵਾਲੀ ਟੀਮ ਮੈਕਸਿਕੋ ਨੇ ਕੋਈ ਬਦਲਾਅ ਨਹੀਂ ਕੀਤਾ ਗਿਆ। ਮੈਕਸਿਕੋ ਦੇ ਕੋਚ ਮਿਗੁਇਲ ਹਰੇਰਾ ਨੇ ਇਕ ਵਾਰ ਫਿਰ ਹਰਨਾਂਡੇਜ਼ ਨੂੰ ਸ਼ੁਰੂਆਤੀ ਲਾਈਨਅੱਪ ਵਿੱਚ ਜਗ੍ਹਾ ਨਹੀਂ ਦਿੱਤੀ। ਮੈਕਸਿਕੋ ਨੂੰ 16ਵੇਂ ਮਿੰਟ ਵਿੱਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ।
ਹੈਕਟਰ ਹੇਰੇਰਾ ਨੇ ਆਪਣੇ ਦਮਦਾਰ ਸ਼ਾਟ ਨਾਲ ਕ੍ਰੋਏਸ਼ੀਆ ਦੇ ਗੋਲਚੀ ਸਟਿਪੇ ਪਲੇਟਿਕੋਜ਼ਾ ਨੂੰ ਹੱਕਾ-ਬੱਕਾ ਕਰ ਦਿੱਤਾ ਪਰ ਉਸ ਦਾ ਇਹ ਸ਼ਾਟ ਕਰਾਸਬਾਰ ਨਾਲ ਟਕਰਾ ਕੇ ਬਾਹਰ ਨਾ ਗਿਆ। ਕ੍ਰੋਏਸ਼ੀਆ ਨੇ ਕਈ ਸ਼ਾਨਦਾਰ ਮੌਕੇ ਬਣਾਏ ਪਰ ਮੈਕਸਿਕੋ ਦੇ ਗੋਲਕੀਪਰ ਗੁਇਲੇਰਮੋ ਓਚੋਆ ਨੇ ਵਿਰੋਧੀ ਖਿਡਾਰੀਆਂ ਦੀ ਕੋਈ ਵਾਹ ਨਹੀਂ ਜਾਣ ਦਿੱਤੀ।

ਵਿਸ਼ਵ ਕੱਪ ਫੁਟਬਾਲ: ਨੇਮਾਰ ਨੇ ਕੈਮਰੂਨ ’ਤੇ ਕੀਤੀ ਗ਼ਰੀਬ ਮਾਰ

Uncategorized by

ਬ੍ਰਾਜ਼ੀਲੀਆ, 24 ਜੂਨ
ਨੇਮਾਰ ਦੇ ਦੋ ਗੋਲਾਂ ਦੀ ਬਦੌਲਤ ਬ੍ਰਾਜ਼ੀਲ ਨੇ ਕੈਮਰੂਨ ਨੂੰ 4-1 ਗੋਲਾਂ ਦੇ ਫਰਕ ਨਾਲ ਹਰਾ ਕੇ ਗਰੁੱਪ ‘ਏ’ ਵਿੱਚ ਚੋਟੀ ਦੇ ਸਥਾਨ ’ਤੇ ਰਹਿੰਦਿਆਂ ਆਖਰੀ 16 ਵਿੱਚ ਜਗ੍ਹਾ ਪੱਕੀ ਕਰ ਲਈ ਹੈ, ਜਿਥੇ ਉਸ ਦਾ ਸਾਹਮਣਾ ਚਿੱਲੀ ਨਾਲ ਹੋਵੇਗਾ। ਬਾਰਸੀਲੋਨਾ ਦੇ ਫਾਰਵਰਡ ਨੇਮਾ ਨੇ ਬ੍ਰਾਜ਼ੀਲ ਦੇ 100ਵੇਂ ਵਿਸ਼ਵ ਕੱਪ ਮੁਕਾਬਲੇ ਵਿੱਚ 17ਵੇਂ ਮਿੰਟ ਵਿੱਚ ਗੋਲ ਕੀਤਾ, ਜੋ ਇਸ ਟੂਰਨਾਮੈਂਟ ਦਾ 100ਵਾਂ ਗੋਲ ਹੈ। ਜੋਇਲ ਮਾਟਿਪ ਨੇ ਇਸ ਬਾਅਦ ਕੈਮਰੂਨ ਨੂੰ ਬਰਾਬਰੀ ’ਤੇ ਲਿਆਂਦਾ ਪਰ ਨੇਮਾਰ ਨੇ ਪਹਿਲੇ ਹਾਫ ਤੋਂ ਪਹਿਲਾਂ ਇਕ ਹੋਰ ਗੋਲ ਦਾਗ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ।
ਫਰੈਡ ਨੇ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਬਰਾਜ਼ੀਲ ਵੱਲੋਂ ਤੀਜਾ ਗੋਲ ਦਾਗਿਆ ਜਦੋਂਕਿ ਫਰਨਾਂਡਿਨਹੋ ਨੇ ਟੀਮ ਵੱਲੋਂ ਚੌਥਾ ਗੋਲ ਕੀਤਾ। ਜ਼ਿਕਰਯੋਗ ਹੈ ਕਿ ਕੈਮਰੂਨ ਦੀ ਟੀਮ ਆਪਣੇ ਪਹਿਲੇ ਦੋ ਮੈਚ ਗੁਆ ਕੇ ਪਹਿਲਾਂ ਹੀ ਟੂਰਨਾਮੈਂਟ ਵਿੱਚੋਂ ਬਾਹਰ ਹੋ ਚੁੱਕੀ ਹੈ ਅਤੇ ਬ੍ਰਾਜ਼ੀਲ ਖਿਲਾਫ਼ ਉਸ ਕੋਲ ਗੁਆਉਣ ਲਈ ਕੁਝ ਨਹੀਂ ਸੀ ਅਤੇ ਟੀਮ ਬਿਨਾਂ ਕਿਸੇ ਦਬਾਅ ਦੇ ਖੇਡ ਰਹੀ ਸੀ।
ਵੋਲਕਰ ਫਿਨਕੇ ਨੇ ਟੀਮ ਨੂੰ ਠੋਸ ਸ਼ੁਰੂਆਤ ਦਿੱਤੀ ਤੇ ਵਿਨਸੈਂਟ ਅਬੋਬਾਕਰ ਨੇ ਕੈਮਰੂਨ ਵੱਲੋਂ ਚੰਗਾ ਯਤਨ ਕੀਤੇ ਪਰ ਉਨ੍ਹਾਂ ਦੇ ਸ਼ਾਟ ਮਾਰਸੀਲੋ ਨੇ ਰੋਕ ਦਿੱਤੇ।
ਮੈਚ ਦਾ ਪਹਿਲਾ ਗੋਲ ਬ੍ਰਾਜ਼ੀਲ ਨੇ ਦਾਗਿਆ। ਨੇਮਾਰ ਨੇ ਲੂਇਜ਼ ਗੁਸਤਾਵੋ ਦੇ ਪਾਸ ’ਤੇ ਆਸਾਨੀ ਨਾਲ ਗੋਲ ਦਾਗਿਆ. ਇਸ ਦੇ ਨਾਲ ਹੀ ਸਟੇਡੀਅਮ ਵਿੱਚ ਮੌਜੂਦ 69000 ਤੋਂ ਵੱਧ ਦਰਸ਼ਕ ਝੂਮ ਉੱਠੇ। ਇਸ ਟੂਰਨਾਮੈਂਟ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਬ੍ਰਾਜ਼ੀਲ ਨੇ ਮੈਚ ਦਾ ਪਹਿਲਾ ਗੋਲ ਦਾਗਿਆ ਸੀ। ਨੇਮਾਰ ਤੇ ਫਰੈਡ ਇਸ ਬਾਅਦ ਟੀਮ ਦੀ ਲੀਡ ਨੂੰ ਦੁੱਗਣਾ ਕਰਨ ਦੇ ਕਰੀਬ ਪਹੁੰਚੇ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।
ਕੈਮਰੂਨ ਨੇ 26ਵੇਂ ਮਿੰਟ ਵਿੱਚ ਬਰਾਬਰੀ ਹਾਸਲ ਕੀਤੀ। ਐਲਨ ਨਯੋਮ ਨੇ ਖੱਬੇ ਪਾਸੇ ਮੌਜੂਦ ਡਾਨੀ ਅਲਵੇਜ਼ ਨੂੰ ਪਛਾੜਦਿਆਂ ਥਿਆਗੋ ਸਿਲਵਾ ਅਤੇ ਡੇਵਿਡ ਲੂਇਜ਼ ਨੂੰ ਝਕਾਨੀ ਦਿੰਦਿਆਂ ਗੇਂਦ ਮਾਟਿਪ ਕੋਲ ਪਹੁੰਚਾਈ, ਜਿਸ ਨੇ ਆਸਾਨੀ ਨਾਲ ਗੋਲ ਦਾਗ ਕੇ ਕੈਮਰੂਨ ਨੂੰ ਬਰਾਬਰੀ ’ਤੇ ਲਿਆਂਦਾ। ਦੱਸਣਯੋਗ ਹੈ ਕਿ ਇਸ ਵਿਸ਼ਵ ਕੱਪ ਵਿੱਚ ਕੈਮਰੂਨ ਦਾ ਇਹ ਪਹਿਲਾ ਤੇ ਇਕਲੌਤਾ ਗੋਲ ਰਿਹਾ। ਬ੍ਰਾਜ਼ੀਲੀਅਨ ਟੀਮ ਦਬਾਅ ਵਿੱਚ ਨਹੀਂ ਆਈ ਅਤੇ ਨੇਮਾਰ ਨੇ 34ਵੇਂ ਮਿੰਟ ਵਿੱਚ ਇਕ ਵਾਰ ਫਿਰ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ।
ਬ੍ਰਾਜ਼ੀਲੀ ਕੋਚ ਲੂਈਸ ਫੈਲਿਪ ਸਕੋਲਾਰੀ ਨੇ ਮੱਧ ਤੋਂ ਬਾਅਦ ਪੋਲਿਨਹੋ ਦੀ ਜਗ੍ਹਾ ਫਰਨਾਂਡਿਨਹੋ ਨੂੰ ਮੈਦਾਨ ਵਿੱਚ ਉਤਾਰਿਆ। ਮੈਨਚੈਸਟਰ ਸਿਟੀ ਦੇ ਇਸ ਮਿੱਡਫੀਲਡਰ ਨੇ ਦੂਜੇ ਹਾਫ ਦੇ ਚੌਥੇ ਮਿੰਟ ਵਿੱਚ ਬ੍ਰਾਜ਼ੀਲ ਵੱਲੋਂ ਤੀਜਾ ਗੋਲ ਦਾਗਣ ਵਿੱਚ ਮਦਦ ਕੀਤੀ। ਫਰਨਾਂਡਿਨਹੋ ਦੇ ਪਾਸ ਨੂੰ ਡੇਵਿਡ ਲੂਇਜ਼ ਨੇ ਫੁਟਬਾਲ ਫਰੈਡ ਵੱਲ ਖੇਡਿਆ, ਜਿਸ ਨੇ ਹੈੱਡਰ ਨਾਲ ਇਸ ਨੂੰ ਗੋਲ ਵਿੱਚ ਪਹੁੰਚਾ ਕੇ ਬ੍ਰਾਜ਼ੀਲ ਨੂੰ 3-1 ਨਾਲ ਅੱਗੇ ਕਰ ਦਿੱਤਾ। ਨੇਮਾਰ ਨੂੰ ਮੈਚ ਦੇ ਆਖਰੀ ਪਲਾਂ ਵਿੱਚ ਕੋਚ ਨੇ ਮੈਦਾਨ ਤੋਂ ਬਾਹਰ ਬੁਲਾ ਲਿਆ। ਫਰਨਾਂਡਿਨਹੋ ਨੇ ਇਸ ਤੋਂ ਬਾਅਦ 84ਵੇਂ ਮਿੰਟ ਵਿੱਚ ਬ੍ਰਾਜ਼ੀਲ ਵੱਲੋਂ ਚੌਥਾ ਗੋਲ ਕੀਤਾ। ਇਸ ਤਰ੍ਹਾਂ ਇਹ ਮੈਚ ਬ੍ਰਾਜ਼ੀਲ ਦੀ ਝੋਲੀ ਵਿੱਚ ਪੈ ਗਿਆ।

ਫ਼ੌਜੀ ਸਾਜ਼ੋ-ਸਮੱਗਰੀ ਦੀ ਖਰੀਦ ਵਿੱਚ ਤੇਜ਼ੀ ਲਿਆਵਾਂਗੇ: ਜੇਤਲੀ

Uncategorized by

ਨਵੀਂ ਦਿੱਲੀ, 24 ਜੂਨ
ਰੱਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਹੈ ਕਿ ਨਵੀਂ ਸਰਕਾਰ ਸੈਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਥਿਆਰ ਤੇ ਫੌਜੀ ਸਾਜ਼ੋ-ਸਮੱਗਰੀ ਖਰੀਦਣ ਦੇ ਅਮਲ ਵਿੱਚ ਤੇਜ਼ੀ ਲਿਆਏਗੀ।
ਨੇਵਲ ਕਮਾਂਡਰਾਂ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੇ ਸੰਕੇਤ ਦਿੱਤੇ ਕਿ ਸੈਨਾਵਾਂ ਦੀ ਬਜਟ ਵਿੱਚੋਂ ਵਧੇਰੇ ਫੰਡਾਂ ਦੀ ਮੰਗ ਸਵੀਕਾਰ ਕੀਤੀ ਜਾ ਸਕਦੀ ਹੈ, ਕਿਉਂਕਿ ਵੱਖ-ਵੱਖ ਦਬਾਵਾਂ ਦੇ ਬਾਵਜੂਦ, ਦੇਸ਼ ਦੇ ਸਾਰੇ ਸਰੋਤਾਂ ਦਾ ਅਹਿਮ ਹਿੱਸਾ ਇਸ ਦੀ ਰੱਖਿਆ ਵਿੱਚ ਲੱਗੇ ਹੋਏ ਲੋਕਾਂ ਲਈ ਉਪਲਬਧ ਕਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਸੈਨਾਵਾਂ ਨੂੰ ਲੋੜੀਂਦਾ ਹੈ, ਉਸ ਦੀ ਖਰੀਦ ਦਾ ਅਮਲ ਬਹੁਤ ਹੌਲੀ ਚਲਾਇਆ ਜਾਣਾ ਫਿਕਰਮੰਦੀ ਵਾਲੀ ਗੱਲ ਹੈ। ਜਲ ਸੈਨਾ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਸੈਨਾਵਾਂ ਨੂੰ ਆਸ ਹੈ ਕਿ ਉਨ੍ਹਾਂ ਦੀਆਂ ਲੋੜਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਤੇ ਹਥਿਆਰਾਂ ਦੀ ਖਰੀਦ  ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਸਰਕਾਰ ਦਾ ਯਤਨ ਇਸ ਦਿਸ਼ਾ ਵਿੱਚ ਕੰਮ ਕਰਨਾ ਹੋਏਗਾ।
ਜਲ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਤ ਵਾਰਤਾਲਾਪ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਫੈਸਲੇ ਆਉਣ ਵਾਲੇ ਹਨ ਤੇ ਉਨ੍ਹਾਂ ਮੁਤਾਬਕ ਹੁਣ ਅਮਲ ਵਿੱਚ ਤੇਜ਼ੀ ਲਿਆਉਣੀ ਲਾਜ਼ਮੀ ਹੈ। ਜਲ ਸੈਨਾ ਦੇ ਬਹੁਤ ਸਾਰੇ ਪ੍ਰਾਜੈਕਟ ਖਰੀਦਦਾਰੀ ਦੇ ਕਈ ਸਾਲਾਂ ਤੋਂ ਰੁਕੇ ਹੋਏ ਹਨ, ਜਿਨ੍ਹਾਂ ਵਿੱਚ 6000 ਕਰੋੜ ਰੁਪਏ ਦੇ 16 ਮਲਟੀਰੋਲ ਹੈਲੀਕਾਪਟਰਾਂ ਦੀ ਖਰੀਦ ਤੇ ਸਕਾਰਪੀਨ ਪਣਡੁੱਬੀਆਂ ਲਈ ਤਾਰਪੀਡੋਆਂ ਦੀ ਖਰੀਦ ਵੀ ਸ਼ਾਮਲ ਹੈ।
ਪ੍ਰਾਜੈਕਟ-75 ਇੰਡੀਆ ਤਹਿਤ ਛੇ ਨਵੀਆਂ ਪਣਡੁੱਬੀਆਂ ਖਰੀਦਣ ਲਈ ਟੈਂਡਰ ਵੀ ਰੁਕੇ ਹੋਏ ਹਨ ਕਿਉਂਕਿ ਸਰਕਾਰ ਨੂੰ 1999 ਦਾ ਭਵਿੱਖ ’ਚ ਸਾਰੀਆਂ ਪਣਡੁੱਬੀਆਂ ਖੁਦ ਬਣਾਉਣ ਦਾ ਫੈਸਲਾ ਬਦਲਣਾ ਪੈਣਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਨਵੀਂ ਸਰਕਾਰ ਰੱਖਿਆ ਸਾਜ਼ੋ-ਸਮੱਗਰੀ ਦੇ ਅਮਲ ਨੂੰ ਤੇਜ਼ ਕਰਨ ਲਈ ਇਸ ਦਾ ਪੂਰਾ ਜਾਇਜ਼ਾ ਲਏਗੀ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਬਦ ਮੁਕੰਮਲ ਜਾਇਜ਼ਾ ਨਹੀਂ ਵਰਤਣਗੇ, ਪਰ ਇਸ ਅਮਲ ਨੂੰ ਤੇਜ਼ ਕਰਨ ਦੀ ਸੰਭਾਵਨਾ ਉਹ ਜ਼ਰੂਰ ਦੇਖਣਗੇ। ਉਨ੍ਹਾਂ ਕਿਹਾ ਕਿ ਉਹ ਕੌਮੀ ਤਰਜੀਹ ਦੇ ਆਧਾਰ ’ਤੇ ਲੋੜਾਂ ਉੱਤੇ ਜ਼ੋਰ ਦੇਣਗੇ। ਬਜਟ ਸਬੰਧੀ ਫੌਜ਼ ਦੀਆਂ ਆਸਾਂ ਬਾਰੇ ਪੁੱਛੇ ਸੁਆਲ ’ਤੇ ਉਨ੍ਹਾਂ ਨੇ 10 ਜੁਲਾਈ ਤਕ ਉਡੀਕਣ ਲਈ ਕਿਹਾ, ਜਦੋਂ ਆਮ ਬਜਟ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਫਰਾਂਸੀਸੀ ਫਰਮ ਨਾਲ 126 ਲੜਾਕੂ ਜਹਾਜ਼ ਖਰੀਦਣ ਬਾਰੇ ਚੱਲ ਰਹੀ ਗੱਲਬਾਤ ਬਾਰੇ ਸਰਕਾਰ ਸੋਚ-ਸਮਝ ਕੇ ਫੈਸਲਾ ਲਏਗੀ।

ਨਵੇਂ ਰਾਜਪਾਲਾਂ ਦੀ ਨਿਯੁਕਤੀ ਪਾਰਲੀਮਾਨੀ ਸੈਸ਼ਨ ਤੋਂ ਪਹਿਲਾਂ

Uncategorized by

ਨਵੀਂ ਦਿੱਲੀ, 24 ਜੂਨ
ਭਾਜਪਾ ਦੇ ਕੁਝ ਬਜ਼ੁਰਗ ਆਗੂਆਂ ਨੂੰ ਛੇਤੀ ਹੀ ਰਾਜਪਾਲ ਨਿਯੁਕਤ ਕੀਤਾ ਜਾ ਸਕਦਾ ਹੈ। ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ ਤੇ ਸੂਤਰਾਂ ਦਾ ਕਹਿਣਾ ਹੈ ਕਿ ਕਈ ਹੋਰ ਰਾਜਪਾਲਾਂ ਨੂੰ ਵੀ ਅਸਤੀਫ਼ੇ ਦੇਣ ਲਈ ਕਹਿ ਦਿੱਤਾ ਗਿਆ ਹੈ। ਇਕ ਸੂਤਰ ਨੇ ਕਿਹਾ, ‘‘ਸੱਤਾਧਾਰੀ ਪਾਰਟੀ ਵੱਲੋਂ ਇਕ ਸੂਚੀ ਬਣਾਈ ਜਾ ਰਹੀ ਹੈ। ਇਹ ਪੂਰੀ ਹੋਣ ’ਤੇ ਰਾਜਪਾਲਾਂ ਨੂੰ ਅਸਤੀਫ਼ੇ ਲਈ ਕਿਹਾ ਜਾਵੇਗਾ।’’ ਸੂਤਰ ਨੇ ਦੱਸਿਆ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ। ਗੋਆ ਦੇ ਰਾਜਪਾਲ ਬੀ.ਵੀ. ਵਾਂਚੂੰ ਨੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੁਲਾਕਾਤ ਤੋਂ ਬਾਅਦ ਸ੍ਰੀ ਵਾਂਚੂੰ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਚਲੇ ਗਏ।

ਭਾਰਤ-ਪਾਕਿ ਵਿੱਚ ‘ਬੈਕ ਚੈਨਲ’ ਗੱਲਬਾਤ ਮੁੜ ਸ਼ੁਰੂ: ਜਿਲਾਨੀ

Uncategorized by

ਵਾਸ਼ਿੰਗਟਨ, 24 ਜੂਨ
ਪਾਕਿਸਤਾਨ ਦੇ ਅਮਰੀਕਾ ਵਿੱਚ ਰਾਜਦੂਤ ਜਲੀਲ ਅੱਬਾਸ ਜਿਲਾਨੀ ਨੇ ਅੱਜ ਇਥੇ ਅਮਰੀਕਨ ਬੁੱਧੀਜੀਵੀ ਜਥੇਬੰਦੀ ‘ਕਾਰਨੇਜੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ’ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਇੰਕਸ਼ਾਫ ਕੀਤਾ ਕਿ ਭਾਰਤ ਤੇ ਪਾਕਿਸਤਾਨ ਵਿੱਚ ‘ਬੈਕ ਚੈਨਲ’ ਗੱਲਬਾਤ ਮੁੜ ਸ਼ੁਰੂ ਹੋ ਚੁੱਕੀ ਹੈ ਤਾਂ ਕਿ ਦਹਿਸ਼ਤਗਰਦੀ ਮੁੱਦੇ ਨਾਲ ਪ੍ਰਭਾਵੀ ਢੰਗ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਦੋਵਾਂ ਦੇਸ਼ਾਂ ਨੂੰ ਵਪਾਰ ਤੇ ਆਰਥਿਕ ਸਬੰਧਾਂ ਉਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਨੇ ਭਾਰਤ ਨੂੰ ਤਜਵੀਜ਼ ਪੇਸ਼ ਕੀਤੀ ਹੈ ਕਿ ਦਹਿਸ਼ਤਗਰਦੀ ਖਿਲਾਫ ਸੰਜੀਦਾ ਮਕੈਨਿਜ਼ਮ, ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਪੱਧਰ ’ਤੇ ਕਾਇਮ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ।

ਕੁੱਲੂ ਦਾ ਗਰੇਟ ਹਿਮਾਲਿਆ ਨੈਸ਼ਨਲ ਪਾਰਕ ਬਣਿਆ ਵਿਸ਼ਵ ਵਿਰਾਸਤ

Uncategorized by

ਸ਼ਿਮਲਾ, 24 ਜੂਨ
ਕੁੱਲੂ ਜ਼ਿਲ੍ਹੇ ਵਿੱਚ ਬਣੇ ਗਰੇਟ ਹਿਮਾਲਿਆ ਨੈਸ਼ਨਲ ਪਾਰਕ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਦਾ ਦਰਜਾ ਦੇ ਦਿੱਤਾ ਹੈ। ਯੂਨੈਸਕੋ ਦੀ ਵਰਲਡ ਹੈਰੀਟੇਜ ਕਮੇਟੀ ਦੀ ਸਿਫਾਰਸ਼ ’ਤੇ ਪਾਰਕ ਨੂੰ ਇਹ ਦਰਜਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਗੁਜਰਾਤ ਦੇ ਪਾਟਣ ਵਿੱਚ ਬਣੀ ਬਾਓਲੀ ਰਾਣੀ ਕੀ ਬਾਵ ਨੂੰ ਵੀ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੱਤ ਮੰਜ਼ਲੀ ਬਾਵ 11ਵੀਂ ਸਦੀ ’ਚ ਬਣਾਈ ਗਈ ਸੀ। ਸੱਤ ਸਦੀਆਂ ਇਹ ਗਾਦ ਵਿੱਚ ਦੱਬੀ ਰਹੀ। ਪੁਰਾਤੱਤਵ ਵਿਭਾਗ ਨੇ ਇਸ ਨੂੰ ਬੜੇ ਵਧੀਆ ਢੰਗ ਨਾਲ ਸਾਂਭ ਲਿਆ ਸੀ।
ਕੁੱਲੂ ਜ਼ਿਲ੍ਹੇ ਦੇ ਬੰਜਾਰ ਖੇਤਰ ਵਿੱਚ ਬਣੇ ਹਿਮਾਲਿਆ ਨੈਸ਼ਨਲ ਪਾਰਕ ਨੂੰ ਵਿਸ਼ਵ ਵਿਰਾਸਤ ਦਾ ਇਹ ਦਰਜਾ ਇਸ ਵਣ ਖੇਤਰ ਵਿੱਚ ਰਵਾਇਤੀ ਤਰੀਕੇ ਨਾਲ ਜੰਗਲਾਂ ਦੀ ਕੀਤੀ ਜਾ ਰਹੀ ਸਾਂਭ-ਸੰਭਾਲ ਦੇ ਪੱਖ ਤੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੂਬੇ ਦੇ ਸ਼ਿਮਲਾ-ਕਾਲਕਾ ਰੇਲਵੇ ਲਾਈਨ ਨੂੰ ਵਿਸ਼ਵ ਵਿਰਾਸਤ ਕਰਾਰ ਦਿੱਤਾ ਗਿਆ ਸੀ। ਤਿੰਨ ਹਿੱਸਿਆਂ ਵਿੱਚ ਫੈਲੇ ਗਰੇਟ ਹਿਮਾਲਿਆ ਨੈਸ਼ਨਲ ਪਾਰਕ ਦੀ ਇਕ ਵਾਈਲਡ ਲਾਈਫ ਸੈਂਚੂਰੀ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਹੈ। ਕੁੱਲੂ 905.40 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਪਾਰਕ ਵਿੱਚ ਗਲੇਸ਼ੀਅਰਾਂ ਦੀ ਬਰਫ ਤੋਂ ਪਿਘਲ ਕੇ ਆਉਣ ਵਾਲੇ ਪਾਣੀ ਦੇ ਬਹੁਤ ਸਾਰੇ ਝਰਨੇ ਹਨ। ਇਸ ਦੇ ਆਸ-ਪਾਸ ਹੀ ਤੀਰਥਨ ਤੇ ਪਾਰਵਤੀ ਨਦੀਆਂ ਵਗਦੀਆਂ ਹਨ। ਇਥੇ ਰੁੱਖ ਤੇ ਬੂਟਿਆਂ ਦੇ ਨਾਲ-ਨਾਲ ਜੰਗਲੀ ਜਾਨਵਰਾਂ ਦੀਆਂ ਵੀ ਕਈ ਦੁਰਲੱਭ ਪ੍ਰਜਾਤੀਆਂ ਮਿਲਦੀਆਂ ਹਨ। ਪੰਛੀਆਂ ਦੀਆਂ 203 ਦੁਰਲੱਭ ਪ੍ਰਜਾਤੀਆਂ ਦੀ ਪਛਾਣ ਇਸ ਖੇਤਰ ਵਿੱਚ ਕੀਤੀ ਗਈ ਹੈ।

ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਇਕੋ ਛੱਤ ਹੇਠ ਸਹੂਲਤਾਂ ਘੱਟ, ਖੁਆਰੀ ਵੱਧ

Uncategorized by

ਸ੍ਰੀ ਮੁਕਤਸਰ ਸਾਹਿਬ, 24 ਜੂਨ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਵਿੱਚ ਲੋਕਾਂ ਨੂੰ ਇਕ ਛੱਤ ਹੇਠ ਸਹੂਲਤਾਂ ਦੇਣ ਦੇ ਸਰਕਾਰੀ ਦਾਅਵੇ ਠੁੱਸ ਹੋ ਗਏ ਹਨ। ਜ਼ਿਲ੍ਹੇ ਦੇ ਅਸਲਾ ਲਾਇਸੈਂਸਧਾਰਕਾਂ ਨੂੰ ਆਪਣੇ ਲਾਇਸੈਂਸ ਨਵਿਆਉਣ ਲਈ ਪੁਲੀਸ ਵੈਰੀਫਿਕੇਸ਼ਨ ਖ਼ੁਦ ਕਰਾਉਣ ਲਈ ਪੁਲੀਸ ਦਫਤਰਾਂ ਦੀ ਖਾਕ ਛਾਣਨੀ ਪੈ ਰਹੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਸੁਵਿਧਾ ਸੈਂਟਰ ਵਿੱਚ ਅਸਲਾ ਲਾਇਸੈਂਸ ਰੀਨਿਊ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਇਕ ਫਾਈਲ ਦੇ ਕੇ ਪੁਲੀਸ ਵੈਰੀਫਿਕੇਸ਼ਨ ਕਰਾਉਣ ਲਈ ਤੋਰ ਦਿੱਤਾ ਜਾਂਦਾ ਹੈ। ਧਾਰਕ ਕੋਲੋਂ ਨਾ ਤਾਂ ਲਾਇਸੈਂਸ ਲਿਆ ਜਾਂਦਾ ਹੈ ਅਤੇ ਨਾ ਹੀ ਉਸਨੂੰ ਕੋਈ ਰਸੀਦ ਦਿੱਤੀ ਜਾਂਦੀ ਹੈ। ਹੁਣ ਜਦੋਂ ਲਾਇਸੈਂਸਧਾਰਕ ਪੁਲੀਸ ਵੈਰੀਫਿਕੇਸ਼ਨ ਕਰਵਾ ਕੇ ਮੁੜ ਸੁਵਿਧਾ ਸੈਂਟਰ ਵਿੱਚ ਆਵੇਗਾ ਉਸ ਵੇਲੇ ਹੀ ਉਸ ਕੋਲੋਂ ਲਾਇਸੈਂਸ ਵਸੂਲ ਕੀਤਾ ਜਾਵੇਗਾ। ਡਾਢੀ ਗਰਮੀ ਦੇ ਮੌਸਮ ‘ਚ ਡੀਸੀ ਦਫਤਰ ਤੋਂ  ਸੀਨੀਅਰ ਪੁਲੀਸ ਕਪਤਾਨ ਦੇ ਦਫਤਰ ਜਾਣਾ ਆਮ ਆਦਮੀ ਲਈ ਬੜਾ ਔਖਾ  ਕੰਮ ਹੈ।
ਪੁਲੀਸ ਸੂਤਰਾਂ ਅਨਸਾਰ ਐੱਸ ਐੱਸ ਪੀ ਦਫਤਰ ਵੱਲੋਂ ਵੈਰੀਫਿਕੇਸ਼ਨ ਵਾਲੀਆਂ ਫਾਈਲਾਂ ਲੈ ਕੇ ਉਪ ਪੁਲੀਸ ਕਪਤਾਨਾਂ ਰਾਹੀਂ ਥਾਣਿਆਂ ‘ਚ ਭੇਜੀਆਂ ਜਾਂਦੀਆਂ ਹਨ। ਥਾਣਿਆਂ ਤੋਂ ਇਹ ਵੈਰੀਫਿਕੇਸ਼ਨਾਂ ਹੋ ਕੇ ਮੁੜ ਐੱਸ ਐੱਸ ਪੀ ਦਫਤਰ ਆਉਣਗੀਆਂ, ਜਿੱਥੋਂ ਧਾਰਕ ਫਾਇਲਾਂ ਲੈ ਕੇ ਫਿਰ ਡੀਸੀ ਦਫਤਰ ਦੇ ਸੁਵਿਧਾ ਸੈਂਟਰ ‘ਚ ਆਉਣਗੇ। ਇਸ ਤਰ੍ਹਾਂ ਕਾਫੀ ਸਮਾਂ ਲੱਗ ਜਾਣਾ ਸੁਭਾਵਿਕ ਹੈ। ਇਸ ਦੌਰਾਨ ਜਿਹੜੇ ਲਾਇਸੈਂਸਾਂ ਦੀਆਂ ਮਿਆਦਾਂ ਖ਼ਤਮ ਹੋ ਜਾਣਗੀਆਂ, ਉਨ੍ਹਾਂ ਲਾਇਸੈਂਸਧਾਰਕਾਂ ਨੂੰ ਮੁਫਤ ਵਿੱਚ ਹੀ ਜੁਰਮਾਨਾ ਭਰਨਾ ਹੋਵੇਗਾ। ਹਾਲਾਂਕਿ ਲਾਇਸੈਂਸਧਾਰਕਾਂ ਨੂੰ ਤਿੰਨ ਸੌ ਰੁਪਏ ਸੁਵਿਧਾ ਫੀਸ ਤੇ ਦੋ ਸੌ ਰੁਪਏ ਪੁਲੀਸ ਵੈਰੀਫਿਕੇਸ਼ਨ ਫੀਸ ਵੀ ਅਦਾ ਕਰਨੀ ਪੈਂਦੀ ਹੈ।
ਜ਼ਿਲ੍ਹਾ ਸਦਰ ਮੁਕਾਮ ਤੋਂ 80 ਕਿਲੋਮੀਟਰ ਦੂਰ ਪੈਂਦ ਪਿੰਡ ਵੜਿੰਗ ਖੇੜਾ ਤੇ ਕਿੱਲਿਆਂਵਾਲੀ ਤੋਂ ਆਏ ਨਛੱਤਰ ਸਿੰਘ ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲਾਇਸੈਂਸ ਦੀ ਮਿਆਦ ਸਿਰਫ 4-5 ਦਿਨ ਰਹਿੰਦੀ ਹੈ, ਪੁਲੀਸ ਵੈਰੀਫਿਕੇਸ਼ਨ ਹੋਣ ‘ਚ ਪਤਾ ਨਹੀਂ ਕਿੰਨੇ ਦਿਨ ਲੱਗਣਗੇ ਤੇ ਉਨ੍ਹਾਂ ਦੇ ਲਾਇਸੈਂਸ ਲੇਟ ਹੋ ਜਾਣਗੇ। ਲਾਇਸੈਂਸਧਾਰਕਾਂ ਦੀ ਮੰਗ ਹੈ ਕਿ ਜਦੋਂ ਸੁਵਿਧਾ ਸੈਂਟਰ, ਸੁਵਿਧਾ ਚਾਰਜਿਜ਼ ਤੇ ਵੈਰੀਫਿਕੇਸ਼ਨ ਫੀਸ ਵਸੂਲ ਕਰਦਾ ਹੈ ਤਾਂ ਵੈਰੀਫਿਕੇਸ਼ਨ ਵੀ ਆਪ ਹੀ ਕਰਾਉਣ, ਉਨ੍ਹਾਂ ਦੀ ਭਕਾਈ ਕਿਉਂ ਕਰਾਉਂਦੇ ਹਨ?
ਸੁਵਿਧਾ ਸੈਂਟਰ ਦੇ ਇੰਚਾਰਜ ਰਜੀਵ ਗੁਪਤਾ ਨੇ ਦੱਸਿਆ ਕਿ ਪਹਿਲਾਂ ਪੁਲੀਸ ਵੈਰੀਫਿਕੇਸ਼ਨ ਸੁਵਿਧਾ ਸੈਂਟਰ ਰਾਹੀਂ ਕਰਵਾਈ ਜਾਂਦੀ ਸੀ ਪਰ ਪੁਲੀਸ ਵਿਭਾਗ ਵੱਲੋਂ ਸਮੇਂ ਸਿਰ ਵੈਰੀਫਿਕੇਸ਼ਨ ਨਾ ਆੳਣ ਕਾਰਨ ਹੁਣ ਏ ਡੀ ਸੀ (ਜ) ਦੇ ਹੁਕਮਾਂ ਅਨੁਸਾਰ ਲਾਇਸੈਂਸਧਾਰਕ ਨੂੰੂ ਵੈਰੀਫਿਕੇਸ਼ਨ ਕਰਾਉਣ ਲਈ ਕਿਹਾ ਜਾਂਦਾ ਹੈ ਤਾਂ ਜੋ ਕੰਮ ਛੇਤੀ ਹੋ ਸਕੇ। ਡਿਪਟੀ ਕਮਿਸ਼ਨਰ ਜਸਕਿਰਨ ਸਿੰਘ  ਨੇ ਕਿਹਾ ਕਿ ਪੁਲੀਸ ਵੈਰੀਫਿਕੇਸ਼ਨ ਦੇ ਮਸਲਾ ਦਾ ਫੌਰੀ ਹੱਲ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਾਲ ਗੱਲ ਕਰਨਗੇ।

ਭਗਵਾਨਪੁਰ ਹੀਂਗਣਾ ‘ਚ 48 ਲੋਕ ਹੈਪੇਟਾਈਟਿਸ ਤੋਂ ਪੀੜਤ

Uncategorized by

ਸਰਦੂਲਗੜ੍ਹ, 24 ਜੂਨ
ਪਰਿਆਸ ਵੈਲਫੇਅਰ ਕਲੱਬ ਵੱਲੋਂ ਸਰਦੂਲਗੜ੍ਹ ਵਿੱਚ ਹੈਪੇਟਾਈਟਸ ਦੀ ਜਾਂਚ ਲਈ ਅੱਜ ਭਗਵਾਨਪੁਰ ਹੀਗਣਾ ਵਿਖੇ ਚੌਥਾ ਹੈਪੇਟਾਈਟਸ ਜਾਂਚ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਪਿੰਡ ਦੇ ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਢਿੱਲੋਂ ਨੇ ਕੀਤਾ।
ਕਲੱਬ ਦੇ ਪ੍ਰਧਾਨ ਪ੍ਰਦੀਪ ਕੁਮਾਰ ਕਾਕਾ ਉੱਪਲ ਨੇ ਦੱਸਿਆ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਕੈਂਪ ਵਿੱਚ 324 ਵਿਅਕਤੀਆਂ ਨੇ ਖ਼ੂਨ ਦੀ ਜਾਂਚ ਕਰਵਾਈ। ਹੈਪੇਟਾਈਟਸ ਦੀ ਜਾਂਚ ਕਰਨ ਲਈ ਲੁਧਿਆਣਾ ਦੀ ਇੱਕ ਲੈਬਾਰਟਰੀ ਦੀ ਟੀਮ ਵਿਸ਼ੇਸ ਤੌਰ ‘ਤੇ ਪਹੁੰਚੀ ਸੀ। ਕੈਂਪ ਦੌਰਾਨ 48 ਵਿਅਕਤੀ ਹੈਪੇਟਾਈਟਸ ਬੀ ਅਤੇ ਸੀ ਪਾਜੀਟਿਵ ਮਿਲੇ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ, ਕਲੱਬਾਂ, ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਗਰੂਕ ਕਰਨ। ਕਲੱਬ ਪ੍ਰਧਾਨ ਨੇ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਹੈਪੇਟਾਈਟਸ ਬੀ ਜਾਂ ਸੀ ਦੇ ਮਰੀਜ਼ਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇ। ਇਸ ਲੜੀ ਤਹਿਤ ਪੰਜਵਾਂ ਹੈਪੇਟਾਈਟਸ ਜਾਂਚ ਕੈਂਪ 29 ਜੂਨ ਨੂੰ ਪਿੰਡ ਜੌੜਕੀਆਂ ਦੇ ਗੁਰੂ ਘਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਸਿੰਘ, ਹੈਪੀ ਅਰੋੜਾ,ਗੁਰਲਾਲ ਸੋਨੀ ਅਤੇ  ਪਰਸ਼ੋਤਮ ਦਾਸ ਹਾਜ਼ਰ ਸਨ।

ਬੱਚੇ ਬਦਲੇ ਜਾਣ ਦੇ ਮਾਮਲੇ ਦੀ ਡੀ ਸੀ ਵੱਲੋਂ ਜਾਂਚ ਦੇ ਆਦੇਸ਼

Uncategorized by

ਮਾਨਸਾ, 24 ਜੂਨ
ਮਾਨਸਾ ਦੇ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ ਨੇ ਸਿਵਲ ਹਸਪਤਾਲ ਵਿਖੇ ਨਵਜੰਮੇ ਲੜਕੇ ਨਾਲ ਲੜਕੀ ਬਦਲੇ ਜਾਣ ਦੇ ਮਾਮਲੇ ਸਬੰਧੀ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਇਹ ਹੁਕਮ ਉਸ ਵੇਲੇ ਜਾਰੀ ਕੀਤੇ, ਜਦੋਂ ਕਿ ਇੱਕ ਨਵਜੰਮੇ ਬੱਚੇ ਦੇ ਪਿਤਾ ਨੇ ਦੋਸ਼ ਲਾਏ ਕਿ ਹਸਪਤਾਲ ਦੇ ਜਣੇਪਾ ਵਿਭਾਗ ਵੱਲੋਂ ਉਸਦੇ ਪੁੱਤਰ ਨੂੰ ਇੱਕ ਲੜਕੀ ਨਾਲ ਬਦਲ ਦਿੱਤਾ ਗਿਆ ਹੈ। ਮਾਪਿਆਂ ਨੇ ਬੱਚੇ ਦੇ ਜਨਮ ਸਬੰਧੀ ਬਣੀ ਹਸਪਤਾਲ ਦੀ ਸਰਕਾਰੀ ਫਾਈਲ ਵਿਚਲੀ ਕਟਿੰਗ ਦੀ ਵੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਨੇੜਲੇ ਪਿੰਡ ਕੋਟਲੀ ਖੁਰਦ ਦੇ ਇੱਕ ਦੁਕਾਨਦਾਰ ਹਰੀਦੇਵ ਦੀ ਪਤਨੀ ਊਸ਼ਾ ਰਾਣੀ ਨੂੰ ਐਤਵਾਰ ਦੀ ਸਵੇਰ ਸਿਵਲ ਹਸਪਤਾਲ ਦੇ ਜਣੇਪਾ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ,ਜਿਥੇ ਸਵੇਰ ਕਰੀਬ 11.20 ਮਿੰਟ ‘ਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਇਹ ਬੱਚਾ ਪੈਦਾ ਹੁੰਦੇ ਸਾਰ ਹੀ ਕਾਫ਼ੀ ਬਿਮਾਰ ਦੱਸਿਆ ਗਿਆ। ਊਸ਼ਾ ਰਾਣੀ ਦੀ ਡਲਿਵਰੀ ਕਰਨ ਵਾਲੀ ਸਟਾਫ ਨਰਸ ਪ੍ਰਭਜੋਤ ਕੌਰ ਨੇ ਉਸ ਨੂੰ ਡਾ. ਸ਼ਾਮ ਲਾਲ ਮੰਗਲਾ ਦੇ ਘਰ ਮੁਆਇਨਾ ਕਰਵਾਉਣ ਲਈ ਭੇਜਿਆ, ਉਥੋਂ ਡਾ.ਮੰਗਲਾ ਵੱਲੋਂ ਬੱਚੇ ਦੇ ਪਿਤਾ ਹਰੀਦੇਵ ਨੂੰ ਇੱਕ ਪ੍ਰਾਈਵੇਟ ਡਾ.ਰਾਜੀਵ ਕੁਮਾਰ ਕੋਲ ਭੇਜ ਦਿੱਤਾ ਗਿਆ ਅਤੇ ੳਥੇ ਕਾਫੀ ਸਮਾਂ ਦਾਖਲ ਰਹਿਣ ਤੋਂ ਬਾਅਦ ਬੱਚੇ ਦੇ ਠੀਕ ਹੋਣ ਉਪਰੰਤ, ਜਦੋਂ ਉਹ ਮੁੜ ਹਸਪਤਾਲ ਦੇ ਜਣੇਪਾ ਵਿਭਾਗ ਵਿੱਚ ਵਾਪਸ ਆਇਆ ਤਾਂ ਉਸ ਨੂੰ ਪੈਦਾ ਹੋਇਆ ਬੱਚਾ ਲੜਕੀ ਦੱਸੀ ਗਈ, ਜਿਸ ਨੂੰ ਲੈਕੇ ਹਸਪਤਾਲ ਵਿੱਚ ਹੰਗਾਮਾ ਸ਼ੁਰੂ ਹੋ ਗਿਆ।
ਹਰੀਦੇਵ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੱਚਾ ਪੈਦਾ ਹੋਣ ਦੌਰਾਨ ਸਟਾਫ ਨੇ ਉਸ ਨੂੰ ਲੜਕਾ ਦੱਸਕੇ ਵਧਾਈਆਂ ਲਈਆਂ ਤੇ ਉਥੇ ਲੱਡੂ ਵੀ ਵੰਡਵਾਏ। ਹਰੀਦੇਵ ਨੇ ਦੋਸ਼ ਲਾਇਆ ਕਿ ਉਸ ਦੇ ਬੱਚੇ ਉਤੇ ਹੋਰਨਾਂ ਬੱਚਿਆਂ ਵਾਂਗ ਟੈਗ  ਵੀ ਨਹੀ ਲਾਇਆ ਗਿਆ।  ਉਸ ਨੇ ਕਿਹਾ ਕਿ ਉਹ ਆਪਣੇ ਬੱਚੇ ਦੇ ਡੀ.ਐਨ.ਏ. ਟੈਸਟ ਤੋਂ ਬਾਅਦ ਵੀ ਚੁੱਪ ਕਰਕੇ ਨਹੀਂ ਬੈਠੇਗਾ ਤੇ ਇਸ ਲਈ ਅਦਾਲਤ ਦਾ ਸਹਾਰਾ ਵੀ ਲਵੇਗਾ।
ਉਧਰ ਹਸਪਤਾਲ ਵਿੱਚ ਇਸ ਮਾਮਲੇ ਸਬੰਧੀ ਪਏ ਰਾਮ-ਰੋਲੇ ਨੂੰ ਲੈਕੇ ਕਾਰਜਕਾਰੀ ਐਸ.ਐਮ.ਓ ਡਾ. ਡਾ.ਸ਼ੁਸ਼ਾਂਕ ਸੂਦ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਸਾਰੇ ਸਟਾਫ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਭਾਗੀ ਤੌਰ ‘ਤੇ ਵੀ ਪੜਤਾਲ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ।
ਹਸਪਤਾਲ ਦੀ ਨਰਸ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਸ ਨੇ ਬੱਚੇ ਦੇ ਪੈਦਾ ਹੁੰਦੇ ਸਾਰ ਹੀ ਲੜਕੀ ਹੋਣ ਦੀ ਸੂੂਚਨਾ ਉਨ੍ਹਾਂ ਦੇ ਪਰਿਵਾਰ ਨੂੰ ਦੇ ਦਿੱਤੀ ਸੀ। ਇਸ ਹਸਪਤਾਲ ਵਿੱਚ ਬੱਚੇ ਬਦਲੇ ਜਾਣ ਦੇ ਅਜਿਹੇ ਦੋਸ਼ ਦੂਜੀ ਵਾਰ ਸਾਹਮਣੇ ਆਏ ਹਨ, ਇਸ ਤੋਂ ਪਹਿਲਾਂ ਵੀ ਇੱਕ ਅਜਿਹਾ ਮਾਮਲਾ ਕੁੱਝ ਸਮਾਂ ਪਹਿਲਾਂ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਸੀ। ਉਸ ਵੇਲੇ ਹਸਪਤਾਲ ਦੇ ਜਣੇਪਾ ਵਿਭਾਗ ਵਿਚਲੇ ਕਰਮਚਾਰੀਆਂ ਵੱਲੋਂ ਵਧਾਈ ਲੈਣ ਦੇ ਬਹਾਨੇ ਲਈ ਲੜਕੀ ਦੀ ਥਾਂ ਲੜਕਾ ਦੱਸਕੇ ਇਨਕੁਆਰੀ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਹੁਣ ਫਿਰ ਇਹੋ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਵਿਕਾਸ ਕੰਮਾਂ ਦੇ ਮਾਮਲੇ ਵਿੱਚ ਬਠਿੰਡੇ ਦਾ ਹੁਣ ਦੂਜਾ ਨੰਬਰ

Uncategorized by

ਬਠਿੰਡਾ, 24 ਜੂਨ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਸੰਸਦੀ ਹਲਕੇ ਵਿੱਚ ਨਵੇਂ ਵਿਕਾਸ ਕੰਮ ਸ਼ੁਰੂ ਕਰਨ ਤੋਂ ਬਠਿੰਡਾ ਵਿਕਾਸ ਅਥਾਰਟੀ ਨੂੰ ਕਥਿਤ ਤੌਰ ‘ਤੇ ਵਰਜ ਦਿੱਤਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਅਥਾਰਟੀ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਨਵਾਂ ਵਿਕਾਸ ਕੰਮ ਸ਼ੁਰੂ ਨਾ ਕੀਤਾ ਜਾਵੇ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਹੁਣ ਵਿਕਾਸ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਹੁਣ ਅਧੂਰੇ ਪਏ ਕੰਮ ਹੀ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਨਵੇਂ ਕੰਮਾਂ ਦੀ ਸ਼ੁਰੂਆਤ ਨਹੀਂ ਕੀਤੀ ਜਾ    ਰਹੀ ਹੈ।
ਅਥਾਰਟੀ ਸਿਰਫ਼ ਉਹ ਕੰਮ ਕਰ ਰਹੀ ਹੈ ਜੋ ਉਨ੍ਹਾਂ ਲਈ ਮੁਨਾਫ਼ੇ ਵਾਲੇ ਹਨ। ਮੁੱਖ ਮੰਤਰੀ ਨੇ ਬਠਿੰਡਾ ਵਿਕਾਸ ਅਥਾਰਟੀ ਨੂੰ ਤਲਵੰਡੀ ਸਾਬੋ ਹਲਕੇ ਵਿੱਚ ਵਿਕਾਸ ਕੰਮਾਂ ਲਈ ਪੈਸਾ ਦੇਣ ਦੀ ਹਦਾਇਤ ਕੀਤੀ ਹੈ ਕਿਉਂਕਿ ਇਸ ਹਲਕੇ ਵਿੱਚ       ਸਰਕਾਰ ਜ਼ਿਮਨੀ ਚੋਣ ਦੀ ਤਿਆਰੀ  ਕਰਨ ਵਿੱਚ ਜੁਟੀ ਹੋਈ ਹੈ। ਬਾਕੀ ਸਭ ਥਾਂਵਾਂ ‘ਤੇ ਕੰਮ ਠੱਪ ਹਨ। ਬਠਿੰਡਾ ਵਿਕਾਸ ਅਥਾਰਟੀ ਨੇ ਰਾਮਾਂ ਸ਼ਹਿਰ ਦੀਆਂ ਗਲੀਆਂ ਲਈ 2.65 ਕਰੋੜ ਰੁਪਏ ਦੇ ਫੰਡ ਦਿੱਤੇ ਹਨ।
ਬਠਿੰਡਾ ਵਿਕਾਸ ਅਥਾਰਟੀ ਵੱਲੋਂ ਤਲਵੰਡੀ ਸਾਬੋ ਵਿੱਚ ਇੱਕ ਏਕੜ ਜ਼ਮੀਨ ਵਿੱਚ ਕਮਿਊਨਿਟੀ ਸੈਂਟਰ ਅਤੇ ਪਾਰਕ ਬਣਾਇਆ ਜਾ ਰਿਹਾ ਹੈ ਜਿਸ ‘ਤੇ ਕਰੀਬ ਡੇਢ ਕਰੋੜ ਰੁਪਏ ਖਰਚ ਆਉਣੇ ਹਨ। ਅਥਾਰਟੀ ਵੱਲੋਂ ਮਾਨਸਾ ਵਿੱਚ ਉਦਯੋਗ ਵਿਭਾਗ ਦੀ ਪਈ 52 ਏਕੜ ਜ਼ਮੀਨ ਉਪਰ ਨਵਾਂ ਅਰਬਨ ਅਸਟੇਟ ਬਣਾਇਆ ਜਾ ਰਿਹਾ ਹੈ ਜਿਸ ਦੇ ਟੈਂਡਰ ਹੋ ਚੁੱਕੇ ਹਨ। ਪੁਰਾਣੇ ਕੰਮਾਂ ਵਿੱਚ ਬੁਢਲਾਡਾ ਦਾ ਥਾਣਾ ਵੀ ਹੈ ਜੋ ਅਥਾਰਟੀ ਵੱਲੋਂ ਉਸਾਰਿਆ ਜਾ ਰਿਹਾ ਹੈ। ਇਵੇਂ ਹੀ ਅਥਾਰਟੀ ਵੱਲੋਂ ਬੁਢਲਾਡਾ ਦੀ ਸ਼ੂਗਰ ਮਿੱਲ ਵਾਲੀ 120 ਏਕੜ ਜ਼ਮੀਨ ਵਿੱਚ ਅਰਬਨ ਅਸਟੇਟ ਬਣਾਇਆ ਜਾ ਰਿਹਾ ਹੈੈ ਜਿਸ ਲਈ ਟੈਂਡਰ ਮੰਗੇ ਜਾ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਦੀ ਰਿੰਗ ਰੋਡ ‘ਤੇ ਬਣ ਰਹੇ ਓਵਰਬਰਿੱਜ  ਵੀ ਮੁਕੰਮਲ ਕਰਨ ‘ਤੇ ਤਾਣ ਲਾਇਆ ਹੋਇਆ ਹੈ।
ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦਾ ਕਹਿਣਾ ਸੀ ਕਿ ਓਵਰਬਰਿੱਜ ਦਾ ਰੇਲਵੇ ਦਾ ਹਿੱਸਾ ਬਕਾਇਆ ਰਹਿ ਗਿਆ ਹੈ ਅਤੇ ਜਲਦੀ ਹੀ ਇਹ ਪ੍ਰਾਜੈਕਟ ਮੁਕੰਮਲ ਹੋ ਜਾਣਾ ਹੈ। ਸੂਤਰ ਦੱਸਦੇ ਹਨ ਕਿ ਆਉਂਦੇ ਸਮੇਂ ਵਿੱਚ ਬਠਿੰਡਾ ਅਤੇ ਮਾਨਸਾ ਸ਼ਹਿਰ ਦੇ ਵਿਕਾਸ ਕੰਮਾਂ ਲਈ ਬਠਿੰਡਾ ਵਿਕਾਸ ਅਥਾਰਟੀ ਸੰਜਮ ਹੀ ਵਰਤੇਗੀ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਤਾਂ ਬਠਿੰਡਾ ਵਿਕਾਸ ਅਥਾਰਟੀ ਨੇ ਬਠਿੰਡਾ ਸੰਸਦੀ ਹਲਕੇ ਵਿੱਚ ਵਿਕਾਸ ਕੰਮਾਂ ‘ਤੇ ਪੈਸਾ ਪਾਣੀ ਵਾਂਗ ਵਹਾਇਆ ਸੀ। ਇੱਥੋਂ ਤੱਕ ਲੰਬੀ ਹਲਕੇ ਦੇ ਪਿੰਡਾਂ ਦੇ ਵਿਕਾਸ ਕੰਮ ਵੀ ਬਠਿੰਡਾ ਵਿਕਾਸ ਅਥਾਰਟੀ ਨੇ ਕਰਾਏ ਸਨ।
ਬਠਿੰਡਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ ਬਲਕਿ ਮੁੱਖ ਮੰਤਰੀ ਤਾਂ ਵਿਕਾਸ ਦੇ ਮਾਮਲੇ ਵਿੱਚ ਬਹੁਤ ਰੁਚੀ ਦਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਏਨਾ ਜ਼ਰੂਰ ਹੈ ਕਿ ਅਥਾਰਟੀ ਪਹਿਲਾਂ ਪੁਰਾਣੇ ਪ੍ਰਾਜੈਕਟ ਮੁਕੰਮਲ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਤਾਂ ਪਹਿਲਾਂ ਵਾਂਗ ਹੀ ਵਿਕਾਸ ਪ੍ਰਾਜੈਕਟਾਂ ਵਿੱਚ ਰੁਚੀ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਤਲਵੰਡੀ ਸਾਬੋ ਹਲਕੇ ਵਿੱਚ ਕਈ ਨਵੇਂ ਪ੍ਰਾਜੈਕਟਾਂ ਵਾਸਤੇ ਵੀ ਫੰਡ ਦੇ ਰਹੇ ਹਨ।

ਲੋਕਾਂ ਨੂੰ ਰਾਵੀ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ

Uncategorized by

ਪਠਾਨਕੋਟ, 24 ਜੂਨ
ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਕਾਰਜਕਾਰੀ ਇੰਜੀਨੀਅਰ ਅਨੁਰਾਗ ਗਰੋਵਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ  ਝੀਲ ਦੇ ਪਾਣੀ ਦਾ ਲੈਵਲ 17 ਜੂਨ ਨੂੰ 520.90 ਮੀਟਰ ਨਾਪਿਆ ਗਿਆ ਹੈ, ਜੋ ਕਿ ਪਿਛਲੇ ਸਾਲ ਇਸ ਦਿਨ ਦੇ ਪੱਧਰ ਨਾਲੋਂ 6 ਮੀਟਰ ਵੱਧ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ ਅਥਾਰਟੀ ਵੱਲੋਂ ਆਉਣ ਵਾਲੇ ਮੋਨਸੂਨ ਦੌਰਾਨ ਅਚਾਨਕ ਆਏ ਹੜ੍ਹ ਦੇ ਪਾਣੀ ਨੂੰ ਨਿਸ਼ਚਿਤ ਪੱਧਰ ਤੱਕ ਰੱਖਣ ਲਈ ਭਵਿੱਖ ਵਿੱਚ ਵੱਧ ਪਾਣੀ ਛੱਡਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 17 ਜੂਨ ਨੂੰ ਕਮੇਟੀ ਦੀ ਹੋਈ ਮੀਟਿੰਗ ਵਿੱਚ ਡੈਮ ਦੀ ਝੀਲ ਵਿੱਚ ਪਾਣੀ ਦੇ ਭੰਡਾਰਣ ਅਤੇ ਸਪੀਲਵੇਅ ਗੇਟ ਦੇ ਸੰਚਾਲਣ ਦੀ ਸਥਿਤੀ ’ਤੇ ਨਜ਼ਰਸਾਨੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ ਨਿਕਲਦੇ ਰਾਵੀ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ।

ਲੁਟੇਰਿਆਂ ਨੇ ਦੋ ਹਿਮਾਚਲੀਆਂ ਨੂੰ ਨਿਸ਼ਾਨਾ ਬਣਾਇਆ

Uncategorized by

ਅੰਮ੍ਰਿਤਸਰ, 24 ਜੂਨ
ਸ਼ਹਿਰ ਵਿੱਚ ਵਾਪਰੀਆਂ ਦੋ ਵੱਖ ਵੱਖ ਘਟਨਾਵਾਂ ਵਿੱਚ ਲੁਟੇਰਿਆਂ ਨੇ ਦੋ ਹਿਮਾਚਲ ਵਾਸੀਆਂ ਨੂੰ ਲੁੱਟ ਲਿਆ ਹੈ। ਇਸ ਸਬੰਧ ਵਿੱਚ ਥਾਣਾ ਏ ਡਵੀਜ਼ਨ ਅਤੇ ਥਾਣਾ ਸਿਵਲ ਲਾਈਨ ਵਿੱਚ ਦੋ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ।
ਥਾਣਾ ਸਿਵਲ ਲਾਈਨ ਵਿੱਚ ਦਰਜ ਕੀਤੇ ਗਏ ਕੇਸ ਬਾਰੇ ਰਾਜੀਵ ਕੁਮਾਰ ਪਿੰਡ ਚਿਮਲੂ ਹਿਮਾਚਲ ਪ੍ਰਦੇਸ਼ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਇਥੇ ਆਪਣੀ ਪਤਨੀ ਨਾਲ ਘੁੰਮਣ ਵਾਸਤੇ ਆਇਆ ਸੀ। ਇਸ ਦੌਰਾਨ ਉਹ ਰੇਲਵੇ ਸਟੇਸ਼ਨ ਤੋਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਜਾ ਰਹੇ ਸਨ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਭੰਡਾਰੀ ਪੁਲ ’ਤੇ ਰਸਤੇ ਵਿੱਚ ਹੀ ਰੋਕ ਕੇ ਲੁੱਟ ਲਿਆ। ਲੁਟੇਰੇ ਉਸ ਕੋਲੋਂ 5500 ਰੁਪਏ ਨਕਦ ਅਤੇ ਉਸ ਦੀ ਪਤਨੀ ਕੋਲੋਂ ਮੰਗਲਸੂਤਰ, ਕਾਂਟੇ, 2200 ਰੁਪਏ ਨਕਦ ਤੇ ਤਿੰਨ ਮੁੰਦਰੀਆਂ ਖੋਹ ਕੇ ਲੈ ਗਏ ਹਨ। ਪੁਲੀਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।  ਇਸੇ ਤਰ੍ਹਾਂ ਰਾਹੁਲ ਵਾਸੀ ਪਿੰਡ ਰੋਟ ਡੱਕ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ ਉਸ ਵੇਲੇ ਲੁੱਟਿਆ ਗਿਆ ਜਦੋਂ ਉਹ ਬੱਸ ਅੱਡੇ ਤੋਂ ਇਕ ਥ੍ਰੀਵੀਲਰ ਰਾਹੀਂ ਹਵਾਈ ਅੱਡੇ ਵੱਲ ਜਾ ਰਿਹਾ ਸੀ।
ਉਸ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਥ੍ਰੀਵੀਲਰ ਦਾ ਚਾਲਕ ਉਸ ਨੂੰ ਹਵਾਈ ਅੱਡੇ ਵੱਲ ਲੈ ਜਾਣ ਦੀ ਥਾਂ ਵੱਲਾ ਵੇਰਕਾ ਬਾਈਪਾਸ ਵਾਲੇ ਪਾਸੇ ਲੈ ਗਿਆ, ਜਿੱਥੇ ਉਸ ਨੂੰ ਉਤਾਰ ਕੇ ਉਸ ਦਾ ਸਾਮਾਨ ਲੈ ਕੇ ਭੱਜ ਗਿਆ। ਉਸ ਦੇ ਸਾਮਾਨ ਵਿੱਚ 3 ਬੈਗ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੱਪੜੇ ਤੇ ਹੋਰ ਦਸਤਾਵੇਜ਼ ਸ਼ਾਮਲ ਸਨ। ਥਾਣਾ ਸੀ ਡਵੀਜਨ ਦੀ ਪੁਲੀਸ ਨੇ  ਅਣਪਛਾਤੇ ਥ੍ਰੀਵੀਲਰ ਚਾਲਕ  ਖਿਲਾਫ਼ ਕੇਸ ਦਰਜ ਕੀਤਾ ਹੈ।

ਰੇਲ ਤੇ ਬੱਸ ਕਿਰਾਇਆਂ ਵਿਚ ਵਾਧੇ ਖ਼ਿਲਾਫ਼ ਆਵਾਜਾਈ ਰੋਕੀ

Uncategorized by

ਰਈਆ,24 ਜੂਨ
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਰੇਲ ਭਾੜਿਆਂ ਵਿੱਚ ਕੀਤੇ ਵਾਧੇ ,ਪੰਜਾਬ ਸਰਕਾਰ ਵਲੋਂ ਬੱਸ ਕਿਰਾਏ ਵਿੱਚ ਕੀਤੇ ਵਾਧੇ ਅਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਖ਼ਿਲਾਫ਼ ਸੀ ਪੀ ਐਮ ਪੰਜਾਬ ਦੀ ਬਾਬਾ ਬਕਾਲਾ ਤਹਿਸੀਲ ਕਮੇਟੀ ਵਲੋਂ ਰਈਆ ਦੇ ਬਾਜ਼ਾਰ ਵਿੱਚ ਅਮਰੀਕ ਸਿੰਘ ਦਾਊਦ ,ਗੁਰਮੇਜ ਸਿੰਘ ਤਿਮੋਵਾਲ,ਹਰਪ੍ਰੀਤ ਸਿੰਘ ਬੁਟਾਰੀ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ਇਸ ਦੌਰਾਲ ਜੀ ਟੀ ਰੋਡ ’ਤੇ ਜਾਮ ਲਾਇਆ ਅਤੇ  ਮੋਦੀ ਸਰਕਾਰ ਦਾ ਪੁਤਲਾ ਫੁਕਿਆ¢।
ਇਸ ਮੌਕੇ ਗੁਰਨਾਮ ਸਿੰਘ ਦਾਊਦ ਅਤੇ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਚੰਗੇ ਦਿਨਾਂ ਦੀ ਸ਼ੁਰੂਆਤ ਦੇ ਨਾਅਰੇ ਦੇਣ ਵਾਲੀ ਮੋਦੀ ਸਰਕਾਰ ਨੇ ਸੱਤਾ ਸੰਭਾਲਦੇ ਹੀ ਡੀਜ਼ਲ ,ਰੇਲ ਕਿਰਾਇਆਂ ਵਿੱਚ ਵਾਧਾ ਕਰਕੇ ਜਨਤਾ ਨਾਲ ਕੋਝਾ ਮਜ਼ਾਕ ਕੀਤਾ ਹੈ। ਕੇਂਦਰ ਸਰਕਾਰ ਨੇ ਬਾਹਰੋਂ ਆਉਣ ਵਾਲੀ ਖੰਡ ਤੇ ਪੰਦਰਾਂ ਤੋਂ ਚਾਲੀ ਪ੍ਰਤੀਸ਼ਤ ਦਰਾਮਦ ਟੈਕਸ ਦਾ ਵਾਧਾ ਕਰ ਦਿੱਤਾ ਹੈ ਜਿਸ ਨਾਲ ਖੰਡ ਦੀਆਂ ਕੀਮਤਾਂ ਅਸਮਾਨ ਨੂੰ ਛੁੂਹਣਗੀਆਂ। ਹੁਣ ਗਰੀਬਾਂ ਨੂੰ ਆਟਾ ਦਾਲ ਦੇਣ ਤੋਂ ਵੀ ਆਨਾਕਾਨੀ ਕੀਤੀ ਜਾ ਰਹੀ ਹੈ।¢ਆਉਣ ਵਾਲੇ ਦਿਨਾਂ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਜਾ ਰਿਹਾ ਹੈ।¢ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਦਾ ਰਾਹ ਮੱਲਣ¢।
ਇਸ ਮੌਕੇ ਨਿਰਮਲ ਸਿੰਘ ਭਿੰਡਰ, ਨਿਸ਼ਾਨ ਸਿੰਘ ਧਿਆਨਪੁਰ, ਮਨਦੀਪ ਸਿੰਘ ਬੁਟਾਰੀ, ਹਰਦੇਵ ਸਿੰਘ ਬੁਤਾਲਾ, ਕਮਲ ਸ਼ਰਮਾ ਮੱਧ, ਸਰਦੂਲ ਸਿੰਘ ਵਡਾਲਾ, ਬਲਬੀਰ ਸਿੰਘ ਨਾਨਕਪੁਰਾ,ਕੁਲਵੰਤ ਸਿੰਘ ਰਈਆ,ਨਰਿੰਦਰ ਸਿੰਘ ਵਡਾਲਾ, ਲਖਵਿੰਦਰ ਸਿੰਘ ਖਾਸੀ, ਇਕਬਾਲ ਸਿੰਘ ਭੋਰਸ਼ੀ, ਸੁਖਦੇਵ ਸਿੰਘ ਪੱਪੂ,ਹਰਜਿੰਦਰ ਸਿੰਘ ਫੇਰੂਮਾਨ ,ਬਲਵਿੰਦਰ ਸਿੰਗ ਡੇਅਰੀਵਾਲ,ਸੱਜਣ ਸਿੰਘ ਤਿਮੋਵਾਲ ਅਤੇ ਭਜਨ ਸਿੰਘ ਫੱਤੂਵਾਲ ਆਦਿ ਸ਼ਾਮਿਲ ਹੋਏ।

ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Uncategorized by

ਰਈਆ, 24 ਜੂਨ
ਇਥੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਤਾਹਰਪੁਰ ਦੇ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਗੁਰਦੇਵ ਸਿੰਘ ਸੋਨੂੰ (30) ਪੁੱਤਰ ਕਰਨੈਲ ਸਿੰਘ ਵਾਸੀ ਤਾਹਰਪੁਰ ਬੀਤੀ ਰਾਤ 7-8 ਵਜੇ ਕਿਸੇ ਘਰੇਲੂ ਕੰਮ ਲਈ ਘਰੋਂ ਗਿਆ, ਪਰ ਸਾਰੀ ਰਾਤ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਨੇ ਦੱਸਿਆ ਕਿ ਉਸ ਦੇ ਮੋਬਾਈਲ ’ਤੇ ਕਈ ਵਾਰ ਸੰਪਰਕ ਕੀਤਾ ਤਾਂ ਫੋਨ ਦੀ ਘੰਟੀ ਲਗਾਤਾਰ ਵਜਦੀ ਰਹੀ, ਪਰ ਫੋਨ ਦਾ ਜਵਾਬ ਨਾ ਮਿਲਿਆ। ਸਵੇਰੇ ਪਿੰਡ ਦੇ ਕੁਝ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਉਨ੍ਹਾਂ ਬੋਪਾਰਾਏ ਨਹਿਰ ਨੇੜਿਓਂ ਜਾਂਦੇ ਕੱਚੇ ਰਸਤੇ ’ਤੇ ਇਕ ਨੌਜਵਾਨ ਦੀ ਲਾਸ਼ ਪਈ ਦੇਖੀ, ਜਿਸ ਦੀ ਲੋਕਾਂ ਨੇ ਪਹਿਚਾਣ ਕਰਦਿਆਂ ਪਰਿਵਾਰ ਤੇ ਪੁਲੀਸ ਨੂੰ ਇਸ ਸਬੰਧੀ ਸੂਚਿਤ ਕੀਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਗੁਰਪ੍ਰੀਤ ਸਿੰਘ ਗਿੱਲ, ਐਸਪੀਡੀ ਰਾਜੇਸ਼ਵਰ ਸਿੰਘ, ਡੀਐਸਪੀ ਹਰਸਿਮਰਤ ਸਿੰਘ ਛੇਤਰਾ, ਐਸਐਚਓ ਸੁਖਰਾਜ ਸਿੰਘ ਆਦਿ ਨੇ ਘਟਨਾ ਸਥਾਨ ’ਤੇ ਪੁੱਜ ਕੇ ਨੇ ਲਾਸ਼ ਕਬਜ਼ੇ ਵਿੱਚ ਲੈ ਲਈ। ਪੁਲੀਸ ਨੇ ਮ੍ਰਿਤਕ ਦਾ ਪਰਸ ਤੇ ਮੋਬਾਈਲ ਤਫਤੀਸ਼ ਦੌਰਾਨ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ ਨੇ ਮ੍ਰਿਤਕ ਦੇ ਮੋਬਾਈਲ ਫੋਨ ਦੀਆਂ ਕਾਲਾਂ ਦਾ ਰਿਕਾਰਡ ਖੰਗਾਲਣ ਤੇ ਸ਼ੱਕੀ ਨਜ਼ਦੀਕੀ ਸਾਥੀ ਨੌਜਵਾਨਾਂ ਤੋਂ ਪੁੱਛ-ਗਿੱਛ ਕੀਤੀ, ਤਾਂ ਪਤਾ ਲੱਗਾ ਕਿ ਇਨ੍ਹਾਂ ਨਾਲ ਬੈਠ ਕਿ ਗੁਰਦੇਵ ਨੇ ਤਨੇਲ ਦੇ ਪੈਟਰੋਲ ਪੰਪ ਨਜ਼ਦੀਕ ਇੱਕ ਟਿਊਬਵੈੱਲ ’ਤੇ ਇਕੱਠਿਆ ਸ਼ਰਾਬ ਪੀਤੀ ਸੀ ਤੇ ਲਗਪਗ 9-10 ਵਜੇ ਦੇ ਕਰੀਬ ਗੁਰਦੇਵ ਘਰ ਲਈ ਨਿਕਲ ਗਿਆ ਸੀ, ਪਰ ਉਹ ਘਰ ਨਹੀਂ  ਪੁੱਜਾ। ਰਾਹ ਵਿੱਚ ਹੀ ਕਿਸੇ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਕਿ ਉਹਦਾ ਕਤਲ ਕਰ ਦਿੱਤਾ।
ਮ੍ਰਿਤਕ ਸੋਨੂੰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਹਦੇ ਮਾਤਾ ਪਿਤਾ ਪਹਿਲਾਂ ਹੀ ਅਕਾਲ ਚਲਾਣਾ ਕਰ  ਚੁੱਕੇ ਹਨ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇੱਕ ਚਾਰ ਸਾਲ ਦਾ ਲੜਕਾ ਛੱਡ ਗਿਆ ਹੈੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਬਿਜਲੀ ਨਾ ਮਿਲਣ ’ਤੇ ਕਿਸਾਨਾਂ ਵੱਲੋਂ ਰੋਸ ਧਰਨਾ

ਪੰਜਾਬ by

ਫ਼ਤਹਿਗੜ੍ਹ ਸਾਹਿਬ, 24 ਜੂਨ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਅਧੀਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਕੱਤਰ ਮੰਡੀ ਬੋਰਡ ਦੀਪਿੰਦਰ ਸਿੰਘ ਤੇ ਡੀਆਈਜੀ ਏਕੇ ਪਾਂਡੇ ਨੇ ਡਿਪਟੀ ਕਮਿਸ਼ਨਰ, ਐਸਐਸਪੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਸ਼ਾ ਵਿਰੋਧੀ ਮੁਹਿੰਮ ਦੀ ਸਮੀਖਿਆ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਨਸ਼ੇ ਖਾਣ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜ਼ਾਤ ਦਿਵਾਉਣ ਲਈ ਕੀਤੇ ਗਏ ਯੋਗ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਰੁਣ ਸੇਖੜੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਮੁਹਿੰਮ ਦੌਰਾਨ ਹੁਣ ਤੱਕ ਨਸ਼ਿਆਂ ਦੇ ਆਦੀ 136 ਵਿਅਕਤੀਆਂ ਨੇ ਆਪਣਾ ਇਲਾਜ ਕਰਵਾਉਣ ਲਈ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਸਥਾਪਤ ਕੀਤੇ ਗਏ ਨਸ਼ਾ ਛੁਡਾਊ ਕੇਂਦਰ ਅਤੇ ਜ਼ਿਲ੍ਹੇ ਦੀਆਂ ਵੱਖ ਵੱਖ ਸਬ-ਡਿਵੀਜ਼ਨਾਂ ਵਿੱਚ ਕੰਮ ਕਰ ਰਹੇ ਕਮਿਊਨਿਟੀ ਹੈਲਥ ਸੈਂਟਰਾਂ ’ਚ ਪਹੁੰਚ ਕੀਤੀ ਹੈ ਜਿੱਥੇ ਉਨ੍ਹਾਂ ਦਾ ਮੁਫ਼ਤ ਦਵਾਈਆਂ ਦੇ ਕੇ ਇਲਾਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 136 ਵਿਅਕਤੀਆਂ ਵਿਚੋਂ 16 ਹਸਪਤਾਲ ਵਿੱਚ ਦਾਖਲ ਹੋਏ ਸਨ ਜਿਨ੍ਹਾਂ ’ਚੋਂ 3 ਵਿਅਕਤੀ ਆਪਣਾ ਇਲਾਜ ਕਰਵਾਉਣ ਮਗਰੋਂ ਆਪਣੇ ਘਰਾਂ ਨੂੰ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਨਸ਼ਾ ਛੁਡਾਊ ਕੇਂਦਰ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਵੱਲੋਂ ਲੋੜੀਂਦੀਆਂ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ, ਜਲਦੀ ਹੀ ਇਸ ਕੇਂਦਰ ਵਿੱਚ ਹੋਰ ਲੋੜੀਂਦੇ ਸਟਾਫ ਅਤੇ ਸਾਜੋ ਸਾਮਾਨ ਦੀ ਪੂਰਤੀ ਕੀਤੀ ਜਾਵੇਗੀ।
ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਮੋਹਤਬਰ ਵਿਅਕਤੀਆਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਇਲਾਜ ਵਾਸਤੇ ਪ੍ਰੇਰਿਤ ਕਰਕੇ ਹਸਪਤਾਲ ਵਿੱਚ ਲਿਆਉਣ ਲਈ ਮੋਹਰੀ ਭੂਮਿਕਾ ਨਿਭਾਉਣਗੀਆਂ।

3500 ਭਾਰਤੀ ਖਾੜੀ ਮੁਲਕਾਂ ਦੀਆਂ ਜੇਲ੍ਹਾਂ ‘ਚ ਬੰਦ

ਪੰਜਾਬ by

ਬਠਿੰਡਾ, 24 ਜੂਨ
ਰੋਜ਼ੀ-ਰੋਟੀ ਖਾਤਰ ਖਾੜੀ ਮੁਲਕਾਂ ਵਿੱਚ ਗਏ 3500 ਭਾਰਤੀਆਂ ਨੂੰ ਜੇਲ੍ਹ ਦਾ ਮੂੰਹ ਵੇਖਣਾ ਪਿਆ ਹੈ। ਅੱਧੀ ਦਰਜਨ ਖਾੜੀ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀ ਰਿਹਾਈ ਦੀ ਉਡੀਕ ਵਿੱਚ ਹਨ। ਅਣਰਜਿਸਟਰਡ ਏਜੰਟਾਂ ਕਾਰਨ ਇਨ੍ਹਾਂ ਭਾਰਤੀਆਂ ਨੂੰ ਵਿਦੇਸ਼ੀ ਜੇਲ੍ਹਾਂ ਦਾ ਮੂੰਹ ਵੇਖਣਾ ਪਿਆ ਹੈ।
ਪਰਵਾਸੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਰਕਾਰੀ ਵੇਰਵਿਆਂ ਅਨੁਸਾਰ ਸਭ ਤੋਂ ਜ਼ਿਆਦਾ 1968 ਭਾਰਤੀ ਸਾਊਦੀ ਅਰਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਜਦੋਂਕਿ ਯੂ.ਏ.ਈ ਦੀਆਂ ਜੇਲ੍ਹਾਂ ਵਿੱਚ 1025 ਭਾਰਤੀ ਬੰਦ ਹਨ। ਓਮਾਨ ਦੀਆਂ ਜੇਲ੍ਹਾਂ ਵਿੱਚ 106 ਤੇ ਬਹਿਰੀਨ ਦੀਆਂ ਜੇਲ੍ਹਾਂ ਵਿੱਚ 76 ਭਾਰਤੀ ਬੰਦ ਹਨ। ਕਤਰ ਵਿੱਚ 72 ਤੇ ਕੁਵੈਤ ਵਿੱਚ 50 ਭਾਰਤੀ ਬੰਦ ਹਨ। ਮੰਤਰਾਲੇ ਅਨੁਸਾਰ ਬਹੁਤੇ ਭਾਰਤੀ ਇਮੀਗਰੇਸ਼ਨ ਨਿਯਮਾਂ ਦੀ ਉਲੰਘਣਾ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਬੰਦ ਹਨ। ਇਨ੍ਹਾਂ ਖਾੜੀ ਮੁਲਕਾਂ ਵਿੱਚ ਭਾਰਤੀ ਰੁਜ਼ਗਾਰ ਖਾਤਰ ਹੀ ਗਏ ਸਨ। ਸਾਊਦੀ ਅਰਬ ਵਿੱਚ 1400 ਭਾਰਤੀ ਮਜ਼ਦੂਰ ਤੇ ਓਮਾਨ ਵਿੱਚ 106 ਭਾਰਤੀ ਮਜ਼ਦੂਰ ਬੰਦ ਹਨ। ਲਿਬਨਾਨ ਵਿੱਚ 34 ਤੇ ਕਤਰ ਵਿੱਚ 72 ਭਾਰਤੀ ਮਜ਼ਦੂਰ ਬੰਦ ਹਨ। ਇੰਡੀਅਨ ਕਮਿਊਨਿਟੀ ਵੈੱਲਫੇਅਰ ਫੰਡ ਤਹਿਤ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਦੀ ਰਿਹਾਈ ਖਾਤਰ ਤਰੱਦਦ ਕੀਤੇ ਜਾ ਰਹੇ ਹਨ। ਜੇਲ੍ਹਾਂ ਵਿੱਚ ਬੰਦ ਬਹੁਤੇ ਭਾਰਤੀ ਤਾਂ ਅਣਰਜਿਸਟਰਡ ਏਜੰਟਾਂ ਤੇ ਰਜਿਸਟਰਡ ਭਰਤੀ ਏਜੰਟਾਂ ਕੋਲੋਂ ਠੱਗੇ ਗਏ ਹਨ। ਇਨ੍ਹਾਂ ਏਜੰਟਾਂ ਖ਼ਿਲਾਫ਼ ਬਹੁਤ ਘੱਟ ਕਾਰਵਾਈ ਹੁੰਦੀ ਹੈ। ਪੀੜਤ ਪਰਿਵਾਰਾਂ ਵੱਲੋਂ ਬਕਾਇਦਾ ਕੇਂਦਰ ਸਰਕਾਰ ਕੋਲ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ। ਰਜਿਸਟਰਡ ਏਜੰਟ ਖ਼ਿਲਾਫ਼ ਇਮੀਗਰੇਸ਼ਨ ਐਕਟ 1983 ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਜਦੋਂਕਿ ਗ਼ੈਰਕਨੰੂਨੀ ਏਜੰਟਾਂ ਖ਼ਿਲਾਫ਼ ਕਾਰਵਾਈ ਰਾਜ ਸਰਕਾਰਾਂ ਵੱਲੋਂ ਕੀਤੀ ਜਾਣੀ ਹੁੰਦੀ ਹੈ। ਰਾਜ ਸਰਕਾਰ ਅਜਿਹੇ ਏਜੰਟਾਂ ਖ਼ਿਲਾਫ਼ ਇਮੀਗਰੇਸ਼ਨ ਐਕਟ 1983 ਦੀ ਧਾਰਾ 10 ਤਹਿਤ ਕਾਰਵਾਈ ਕਰ ਸਕਦੀ ਹੈ। ਰਾਜ ਸਰਕਾਰ ਵੱਲੋਂ ਅਜਿਹੇ ਗ਼ੈਰਕਨੰੂਨੀ ਏਜੰਟਾਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ ਪਰ ਰਾਜ ਸਰਕਾਰਾਂ ਇਸ ਤਰ੍ਹਾਂ ਦੇ ਬਹੁਤੇ ਮਾਮਲੇ ਰਫ਼ਾ-ਦਫ਼ਾ ਕਰ ਦਿੰਦੀਆਂ ਹਨ। ਕੇਂਦਰ ਸਰਕਾਰ ਕੋਲ ਪਿਛਲੇ ਤਿੰਨ ਵਰ੍ਹਿਆਂ ਦੌਰਾਨ 751 ਸ਼ਿਕਾਇਤਾਂ ਗ਼ੈਰਕਨੰੂਨੀ ਏਜੰਟਾਂ ਖ਼ਿਲਾਫ਼ ਆਈਆਂ ਹਨ। ਇਨ੍ਹਾਂ ਨੂੰ ਪੜਤਾਲ ਲਈ ਰਾਜ ਸਰਕਾਰਾਂ ਕੋਲ ਭੇਜ ਦਿੱਤਾ ਗਿਆ ਸੀ। ਰਾਜ ਸਰਕਾਰਾਂ ਨੇ ਇਨ੍ਹਾਂ 751 ਸ਼ਿਕਾਇਤਾਂ ‘ਚੋਂ ਸਿਰਫ਼ 30 ਕੇਸਾਂ ਵਿੱਚ ਹੀ ਕੇਂਦਰ ਸਰਕਾਰ ਤੋਂ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੀ ਮੰਗ ਕੀਤੀ, ਜਿਸ ਦੀ ਪ੍ਰਵਾਨਗੀ ਮਿਲ ਗਈ ਸੀ। ਰਜਿਸਟਰਡ ਏਜੰਟਾਂ ਖ਼ਿਲਾਫ਼ ਲੰਘੇ ਤਿੰਨ ਵਰ੍ਹਿਆਂ ਦੌਰਾਨ 719 ਸ਼ਿਕਾਇਤਾਂ ਮਿਲੀਆਂ ਹਨ ਤੇ ਇਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਸਨ। ਇਨ੍ਹਾਂ ਏਜੰਟਾਂ ‘ਚੋਂ 93 ਰਜਿਸਟਰਡ ਏਜੰਟਾਂ ਦੀ ਰਜਿਸਟਰੇਸ਼ਨ ਕੇਂਦਰ ਸਰਕਾਰ ਨੇ ਸਸਪੈਂਡ ਕਰ ਦਿੱਤੀ ਸੀ, ਜਦੋਂਕਿ 66 ਏਜੰਟਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਸੀ। ਏਜੰਟਾਂ ਦੇ ਠੱਗੇ ਭਾਰਤੀ ਵਿਦੇਸ਼ੀ ਜੇਲ੍ਹਾਂ ‘ਚ ਸੰਤਾਪ ਭੋਗ ਰਹੇ ਹਨ।

ਉੱਚ ਅਖ਼ਤਿਆਰੀ ਟੀਮ ਵੱਲੋਂ ਸਾਕੇਤ ਨਸ਼ਾ ਮੁਕਤੀ ਕੇਂਦਰ ਦਾ ਦੌਰਾ

ਪੰਜਾਬ by

ਪਟਿਆਲਾ, 24 ਜੂਨ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਪੰਜਾਬ ਰਾਜ ਨਸ਼ਾ ਛੁਡਾਊ ਤੇ ਮੁੜ ਵਸੇਬਾ ਬੋਰਡ ਸਥਾਪਤ ਕਰਨ ਦੇ ਐਲਾਨ ਤੋਂ ਬਾਅਦ ਉੱਚ ਪੱਧਰੀ ਟੀਮ ਵੱਲੋਂ ਇੱਥੋਂ ਦੇ ਸਾਕੇਤ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਗਿਆ।
ਇਸ ਟੀਮ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਵਿੰਨੀ ਮਹਾਜਨ, ਪੀਜੀਆਈ ਚੰਡੀਗੜ੍ਹ ਦੇ ਮਨੋਰੋਗ ਵਿਭਾਗ ਦੇ ਮੁਖੀ ਡਾ. ਅਜੀਤ ਅਵਸਥੀ ਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਿਕਾਸ ਗਰਗ ਸ਼ਾਮਲ ਸਨ। ਟੀਮ ਨਾਲ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਅਜੀਤ ਸਿੰਘ ਪੰਨੂ, ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਤੇ ਐਸਐਸਪੀ ਹਰਦਿਆਲ ਸਿੰਘ ਮਾਨ ਵੀ ਸਨ। ਪ੍ਰਮੁੱਖ ਸਕੱਤਰ ਚੀਮਾ ਨੇ ਦੱਸਿਆ ਕਿ ਸ੍ਰੀ ਬਾਦਲ ਵੱਲੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਸੁਸਾਇਟੀ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮੁਖੀ ਸਬੰਧਤ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੋਵੇਗਾ। ਇਸ ਵਿੱਚ ਜ਼ਿਲ੍ਹਾ ਪੁਲੀਸ ਮੁਖੀ, ਸਿਵਲ ਸਰਜਨ ਤੇ ਕਈ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ। ਹਰੇਕ ਜ਼ਿਲ੍ਹੇ ਵਿੱਚ ਨਸ਼ਾ ਛੁਡਾਊ ਮੁਹਿੰਮ ਇਨ੍ਹਾਂ ਸੁਸਾਇਟੀਆਂ ਦੀ ਦੇਖ-ਰੇਖ ਵਿੱਚ ਚਲਾਈ ਜਾਵੇਗੀ। ਸ੍ਰੀ ਬਾਦਲ ਵੱਲੋਂ ਪੰਜਾਬ ਦਾ ਪਹਿਲਾ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਪਟਿਆਲਾ ਦੇ ਸਾਕੇਤ ਹਸਪਤਾਲ ਵਿੱਚ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪਾਇਲਟ ਪ੍ਰਾਜੈਕਟ ਨੂੰ ਮੁਕੰਮਲ ਕਰਨ ਤੋਂ ਬਾਅਦ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਅਜਿਹਾ  ਕੇਂਦਰ ਸ਼ੁਰੂ ਕੀਤਾ ਜਾਵੇਗਾ। ਵਿੰਨੀ ਮਹਾਜਨ ਨੇ ਦੱਸਿਆ ਕਿ ਮੁੜ ਵਸੇਬੇ ਦੀ ਯੋਜਨਾ ਤਹਿਤ ਇਲਾਜ ਕਰਵਾ ਕੇ ਤੰਦਰੁਸਤ ਹੋਣ ਵਾਲੇ ਵਿਅਕਤੀਆਂ ਨੂੰ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ। ਆਪਣੇ ਦੌਰੇ ਦੌਰਾਨ ਇਸ ਟੀਮ ਨੇ ਇਲਾਜ ਅਧੀਨ ਵਿਅਕਤੀਆਂ ਨਾਲ ਗੱਲਬਾਤ ਕੀਤੀ ਤੇ ਵੱਖ-ਵੱਖ ਮਾਹਿਰਾਂ ਦੀ ਸਲਾਹ ਨਾਲ ਕੇਂਦਰ ਲਈ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵੀ ਜਲਦੀ ਹੀ ਕਦਮ ਚੁੱਕਣ ਦਾ ਵਿਸ਼ਵਾਸ ਦਿਵਾਇਆ। ਡਾ. ਅਵਸਥੀ ਨੇ ਦੱਸਿਆ ਕਿ ਉਹ ਸਮੇਂ-ਸਮੇਂ ‘ਤੇ ਇਸ ਕੇਂਦਰ ਵਿੱਚ ਲੋੜੀਂਦੇ ਸੁਧਾਰਾਂ ਲਈ ਦੌਰਾ ਕਰਦੇ ਰਹਿਣਗੇ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਕੇ.ਡੀ. ਸਿੰਘ, ਸਿਵਲ ਸਰਜਨ ਡਾ. ਐਚ.ਐਸ. ਬਾਲੀ, ਨਸ਼ਾ ਮੁਕਤੀ ਕੇਂਦਰ ਦੇ ਪ੍ਰਾਜੈਕਟ ਇੰਚਾਰਜ ਪਰਮਿੰਦਰ ਕੌਰ, ਰੈੱਡ ਕਰਾਸ ਦੇ ਸੰਯੁਕਤ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਮਨੋਰੋਗਾਂ ਦੇ ਮਾਹਿਰ ਡਾ. ਨੀਰਜ ਮਿੱਤਲ ਤੇ ਡਾ. ਰਜਨੀਸ਼ ਰਾਜ ਵੀ ਹਾਜ਼ਰ ਸਨ।

ਦਮਨਬੀਰ ਸਿੰਘ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਇਆ

ਪੰਜਾਬ by

ਜਲੰਧਰ, 24 ਜੂਨ
ਸਾਬਕਾ ਮੰਤਰੀ ਸਰਬਣ ਸਿੰਘ ਫਿਲੌਰ ਦਾ ਪੁੱਤਰ ਦਮਨਬੀਰ ਸਿੰਘ ਆਖ਼ਰ ਐਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋ ਹੀ ਗਿਆ। ਅੱਜ ਸਵੇਰੇ ਕਰੀਬ 9.45 ‘ਤੇ ਦਮਨਬੀਰ ਸਿੰਘ ਦਫ਼ਤਰ ‘ਚ ਪੇਸ਼ ਹੋਣ ਲਈ ਪਹੁੰਚਿਆ ਸੀ ਅਤੇ ਸ਼ਾਮੀਂ ਲਗਪਗ ਸਾਢੇ ਪੰਜ ਵਜੇ  ਦਫ਼ਤਰ ‘ਚੋਂ ਬਾਹਰ ਆਇਆ। ਪੁੱਛ-ਗਿੱਛ ਤੋਂ ਬਾਅਦ ਉਸ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅੱਧੀ ਦਰਜਨ ਦੇ ਕਰੀਬ ਸੀਨੀਅਰ ਅਫ਼ਸਰਾਂ ਵੱਲੋਂ ਦਮਨਬੀਰ ਸਿੰਘ ਤੋਂ ਪੁੱਛ-ਗਿੱਛ ਕੀਤੀ ਗਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚਾਰ ਵਾਰ ਦਮਨਬੀਰ ਨੂੰ ਤਲਬ ਕੀਤਾ ਸੀ ਪਰ ਉਹ ਕਿਸੇ ਨਾ ਕਿਸੇ ਬਹਾਨੇ  ਪੇਸ਼ੀ ਨੂੰ ਟਾਲਦਾ ਆ ਰਿਹਾ ਸੀ। ਇਸ ਵਾਰ ਉਸ ਨੇ ਮੈਡੀਕਲ ਆਧਾਰ ‘ਤੇ ਪੇਸ਼ੀ ਤੋਂ ਛੋਟ ਲਈ ਹੋਈ ਸੀ। ਜ਼ਿਕਰਯੋਗ ਹੈ ਕਿ 27 ਮਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਨਰੰਜਣ ਸਿੰਘ ਨੇ ਸੰਮਨ ਜਾਰੀ ਕਰ ਦਿੱਤੇ ਸਨ ਜਿਹੜੇ ਦਮਨਬੀਰ ਸਿੰਘ ਦੇ ਅਰਬਨ ਅਸਟੇਟ ਵਾਲੇ ਘਰ ਦੀ ਕੰਧ ‘ਤੇ ਚਿਪਕਾ ਦਿੱਤੇ ਗਏ ਸਨ।
ਗਾਬਾ ਦੇ ਕੋਲਡ ਸਟੋਰ ਤੋਂ ਇਨਕਮ ਟੈਕਸ ਵਿਭਾਗ ਨੂੰ ਮਿਲੀ ਇੱਕ ਡਾਇਰੀ ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਹਵਾਲੇ ਕਰ ਦਿੱਤੀ ਸੀ। ਇਸ ਡਾਇਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੁੱਖ ਸੰਸਦੀ ਸਕੱਤਰ ਦਾ ਨਾਂ ਵੀ ਵੱਜ ਰਿਹਾ ਹੈ ਜਿਸਨੂੰ ਡੇਢ ਕਰੋੜ ਦੀ ਰਕਮ ਦੇ ਲੈਣ-ਦੇਣ ਦਾ ਹਿਸਾਬ ਦਰਜ ਹੈ। ਦਮਨਬੀਰ ਸਿੰਘ ਦੇ ਪਿਤਾ ਸਰਬਣ ਸਿੰਘ ਫਿਲੌਰ ਨੂੰ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਇਸੇ ਕਾਰਨ ਦੇਣਾ ਪਿਆ ਸੀ ਕਿ ਉਸ ਦਾ ਨਾਂ ਡਰੱਗ ਮਾਮਲੇ ਵਿੱਚ ਆ ਗਿਆ ਸੀ।

ਇਰਾਕ ਵਿੱਚ ਫਸੇ ਭਾਰਤੀਆਂ ਦੀ ਸਲਾਮਤੀ ਲਈ 80 ਗੁਰਦੁਆਰਿਆਂ ਵਿੱਚ ਅਰਦਾਸ

ਪੰਜਾਬ by

ਅੰਮ੍ਰਿਤਸਰ, 24 ਜੂਨ
ਇਰਾਕ ਵਿੱਚ ਫਸੇ ਪੰਜਾਬੀ ਨੌਜਵਾਨ ਤੇ ਹੋਰ ਭਾਰਤੀਆਂ ਦੀ ਸਲਾਮਤੀ ਤੇ ਸੁਰੱਖਿਅਤ ਵਤਨ ਵਾਪਸੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਲਗਪਗ 80 ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸੇ ਸਬੰਧੀ ਇੱਥੇ ਗੁਰਦੁਆਰਾ ਝੰਡੇ ਬੁੰਗੇ ਵਿਖੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਗਈ।
ਅਖੰਡ ਪਾਠ ਦੇ ਭੋਗ ਮਗਰੋਂ ਰਾਗੀ ਭਾਈ ਬਲਵਿੰਦਰ ਸਿੰਘ ਲੋਪੋਕੇ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਤੇ  ਅਰਦਾਸ ਭਾਈ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ। ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ ਨੇ ਲਿਆ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰੇਕ ਸਿੱਖ ਹਮੇਸ਼ਾਂ ਹੀ ਸਰਬੱਤ ਦਾ ਭਲਾ ਮੰਗਦਾ ਹੈ। ਇਸ ਸਿਧਾਂਤ ‘ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਆਦੇਸ਼ ਦਿੱਤੇ ਗਏ ਕਿ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਹੀ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਵਾ ਕੇ ਇਰਾਕ ਸੰਕਟ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ਵਿੱਚ 22 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਪਾਠ ਦੇ ਭੋਗ ਅੱਜ ਪਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮਨਜੀਤ ਸਿੰਘ, ਦਿਲਜੀਤ ਸਿੰਘ ਬੇਦੀ, ਰਣਜੀਤ ਸਿੰਘ, ਸਤਿੰਦਰ ਸਿੰਘ, ਸੁਖਦੇਵ ਸਿੰਘ, ਗੁਰਬਚਨ ਸਿੰਘ, ਭੁਪਿੰਦਰਪਾਲ ਸਿੰਘ ਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।

ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ ਬਨੂੜ ਦਾ ਸਰਕਾਰੀ ਹਸਪਤਾਲ

Uncategorized by

ਬਨੂੜ, 24 ਜੂਨ
ਬਨੂੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਪਖਾਨੇ ਜਾਣ ਲਈ ਪਹਿਲੀ ਮੰਜ਼ਿਲ ਤੋਂ ਥੱਲੇ ਉੱਤਰ ਕੇ ਬਾਲਟੀਆਂ ਰਾਹੀਂ ਪਾਣੀ ਭਰਕੇ ਲਿਆਉਣਾ ਪੈ ਰਿਹਾ ਹੈ ਕਿਉਂਕਿ ਸ਼ਹਿਰ ਅਤੇ ਪੰਜ ਦਰਜਨ ਪਿੰਡਾਂ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਹੁੱਈਆ ਕਰਾਉਣ ਵਾਲਾ ਬਨੂੜ ਦਾ 30 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ, ਜਿਸ ਕਾਰਨ ਮਰੀਜ਼ ਤੇ ਮੁਲਾਜ਼ਮ ਬਹੁਤ ਪ੍ਰੇਸ਼ਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਪਾਣੀ ਦਾ ਇਹੋ ਹਾਲ ਚੱਲ ਰਿਹਾ ਹੈ। ਮਰੀਜ਼ਾਂ ਨੂੰ ਪੀਣ ਲਈ ਪਾਣੀ ਵੀ ਨਹੀਂ ਮਿਲ ਰਿਹਾ। ਹਸਪਤਾਲ ’ਚ ਮਰੀਜ਼ਾਂ ਲਈ ਬਣੇ ਪਖਾਨਿਆਂ ਵਿਚ ਵੀ ਪਾਣੀ ਦੀ ਸਪਲਾਈ ਬੰਦ ਪਈ ਹੈ। ਹਸਪਤਾਲ ਦੇ ਬਾਹਰ ਰੱਖੀ ਇੱਕ ਪਲਾਸਟਿਕ ਦੀ ਟੈਂਕੀ ਵਿੱਚੋਂ ਖੁਦ ਪਾਣੀ ਦੀਆਂ ਬਾਲਟੀਆਂ ਭਰਨੀਆਂ ਪੈ ਰਹੀਆਂ ਹਨ। ਉਨ੍ਹਾਂ ਨੂੰ ਪੀਣ ਲਈ ਪਾਣੀ ਮੁੱਲ ਜਾਂ ਘਰਾਂ ਤੋਂ ਨਾਲ ਲਿਆਉਣਾ ਪੈ ਰਿਹਾ ਹੈ।
ਹਸਪਤਾਲ ਵਿੱਚ ਜਣੇਪਾ ਕਰਾਉਣ ਲਈ ਦਾਖਲ ਮਰੀਜ਼ਾਂ ਦਾ ਪਾਣੀ ਦੀ ਘਾਟ ਕਾਰਨ ਹੋਰ ਵੀ ਬੁਰਾ ਹਾਲ ਹੈ। ਉਨ੍ਹਾਂ ਨੂੰ ਪਹਿਲੀ ਮੰਜ਼ਿਲ ਵਿੱਚੋਂ ਥੱਲੇ ਆ ਕੇ ਹੀ ਪਖਾਨਿਆਂ ਲਈ ਪਾਣੀ ਲਿਜਾਣਾ ਪੈ ਰਿਹਾ ਹੈ। ਕੂਲਰਾਂ ਵਿੱਚ ਪਾਉਣ ਲਈ ਵੀ ਪਾਣੀ ਨਹੀਂ ਹੈ। ਇਨ੍ਹਾਂ ਮਹਿਲਾਵਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਮਰੀਜ਼ ਨੂੰ ਥੱਲੇ ਨਾ ਜਾਣ ਦੀ ਸੂਰਤ ’ਚ ਉਨ੍ਹਾਂ ਨੂੰ ਪਖਾਨਿਆਂ ’ਚ ਪਾਣੀ ਮੁਹੱਈਆ ਕਰਾਉਣ ਲਈ ਥੱਲਿਉਂ ਬਾਲਟੀਆਂ ਭਰ ਕੇ ਲਿਆਉਣੀਆਂ ਪੈਂਦੀਆਂ ਹਨ।
ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਮਿਲਣ ਆਏ ਕਾਂਗਰਸੀ ਆਗੂ ਭਾਗ ਸਿੰਘ ਡਾਂਗੀ ਨੇ ਕਿਹਾ ਕਿ ਪੰਜਾਬ ਸਰਕਾਰ ਹਸਪਤਾਲਾਂ ਵਿੱਚ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨ ਵਿੱਚ ਵੀ ਫ਼ੇਲ੍ਹ ਹੋਈ ਹੈ।
ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਣੇਪੇ ਲਈ ਦਾਖਲ ਮਹਿਲਾਵਾਂ ਨੂੰ ਪਖਾਨੇ ਵਿੱਚ ਜਾਣ ਤੋਂ ਪਹਿਲਾਂ ਦੋ ਮੰਜ਼ਿਲਾ ਉੱਤੇ ਪਾਣੀ ਦੀ ਬਾਲਟੀ ਭਰਕੇ ਲਿਆਉਣੀ ਪੈਂਦੀ ਹੈ। ਉਨਾਂ ਮੰਗ ਕੀਤੀ ਕਿ ਤੁਰੰਤ ਸਰਕਾਰੀ ਹਸਪਤਾਲ ਬਨੂੜ ’ਚ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ।
ਇਸ ਮਾਮਲੇ ਸਬੰਧੀ ਜਦੋਂ ਹਸਪਤਾਲ ਦੀ ਐਸਐਮਓ ਡਾ. ਊਸ਼ਾ ਸਿੰਗਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ’ਚ ਨਵੇਂ ਲੱਗੇ ਟਿਊਬਵੈਲ ਦੀਆਂ ਪਾਈਪਾਂ ਠੇਕੇਦਾਰ ਨੇ ਅਜੇ ਤੱਕ ਨਹੀਂ ਜੋੜੀਆਂ, ਜਿਸ ਕਾਰਨ ਮਰੀਜ਼ਾਂ ਨੂੰ ਇਹ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਇਸ ਲਾਪਰਵਾਹੀ ਬਾਰੇ ਉਨ੍ਹਾਂ ਨੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਹੋਇਆ ਹੈ।

ਗ਼ਰੀਬ ਘਰਾਂ ਦੇ ਨੌਜਵਾਨ ਹੀ ਸਰਕਾਰੀ ਹਸਪਤਾਲਾਂ ਤੋਂ ਕਰਵਾ ਰਹੇ ਹਨ ਨਸ਼ਿਆਂ ਦਾ ਇਲਾਜ

Uncategorized by

ਬਨੂੜ, 24 ਜੂਨ
ਪੁਲੀਸ ਅਤੇ ਸਿਹਤ ਵਿਭਾਗ ਵੱਲੋਂ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਨੌਜਵਾਨ ਹੀ ਸਰਕਾਰੀ ਇਲਾਜ ਲਈ ਸਾਹਮਣੇ ਆ ਰਹੇ ਹਨ। ਵੱਡਿਆਂ ਘਰਾਂ ਦੇ ਨਸ਼ਿਆਂ ਵਿੱਚ ਡੁੱਬੇ ਨੌਜਵਾਨ ਪ੍ਰਾਈਵੇਟ ਡਾਕਟਰਾਂ ਤੇ ਹਸਪਤਾਲਾਂ ’ਚੋਂ ਇਲਾਜ ਕਰਾਉਣ ਨੂੰ ਤਰਜੀਹ ਦੇ ਰਹੇ ਹਨ।
ਇਸ ਪੱਤਰਕਾਰ ਵੱਲੋਂ ਸਰਕਾਰੀ ਹਸਪਤਾਲ ਬਨੂੜ, ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਤੇ ਗਿਆਨ ਸਾਗਰ ਹਸਪਤਾਲ ਵੱਲੋਂ ਪਟਿਆਲਾ ਪੁਲੀਸ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮੁੜ-ਵਸੇਬਾ ਨਸ਼ਾ ਛੁਡਾਊ ਕੇਂਦਰ ’ਚੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਵੇਖਿਆ ਗਿਆ ਹੈ ਕਿ ਨਸ਼ੇ ਦੀ ਵਰਤੋਂ ਕਰਨ ਲਈ ਇਲਾਜ ਲਈ ਆ ਰਹੇ ਨੌਜਵਾਨ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਹੀ ਸਬੰਧਤ ਹਨ। ਗਿਆਨ ਸਾਗਰ ਹਸਪਤਾਲ ਵਿੱਚ ਪੁਲੀਸ ਵੱਲੋਂ ਨਸ਼ਾ ਛੁਡਾਉਣ ਲਈ ਪਹਿਲੇ ਬੈਚ ਵਿੱਚ ਦਾਖਲ ਕਰਾਏ ਗਏ 19 ਨੌਜਵਾਨਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਸੀ, ਜਿਹੜਾ ਆਪਣੇ ਇਲਾਜ ਦੀ ਅਦਾਇਗੀ ਖੁਦ ਜਾਂ ਆਪਣੇ ਪਰਿਵਾਰ ਤੋਂ ਕਰਾ ਸਕਦਾ ਹੋਵੇ। ਇਨ੍ਹਾਂ ਸਾਰਿਆਂ ਦਾ ਪੁਲੀਸ ਵੱਲੋਂ ਸਮਾਜ ਸੇਵੀ ਜਥੇਬੰਦੀ ਦੇ ਸਹਿਯੋਗ ਨਾਲ ਹੀ ਇਲਾਜ ਕਰਾਇਆ ਗਿਆ ਹੈ। ਇਸੇ ਤਰ੍ਹਾਂ ਬਨੂੜ ਦੇ ਹਸਪਤਾਲ ’ਚ ਆਰੰਭ ਹੋਏ ਨਸ਼ਾ ਛੁਡਾਊ ਕੇਂਦਰ ’ਚ ਆਉਣ ਵਾਲੇ ਵਿਅਕਤੀ ਵੀ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹੀ ਹਨ। ਪੁਲੀਸ ਵੱਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਇਸ ਖੇਤਰ ਵਿੱਚ ਲਗਾਏ ਨਸ਼ਾ ਛੁਡਾਊ ਜਾਗਰੂਕਤਾ ਕੈਂਪਾਂ ਮੌਕੇ ਵੀ ਜ਼ਿਆਦਾਤਰ ਅਜਿਹੇ ਵਿਅਕਤੀ ਹੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਪਰਿਵਾਰ ਆਪਣਾ ਨਸ਼ੇੜੀ ਪੁੱਤਰਾਂ ਦਾ ਇਲਾਜ ਖੁਦ ਕਰਾਉਣ ਤੋਂ ਅਸਮਰਥ ਹਨ।
ਦੂਜੇ ਪਾਸੇ ਆਰਥਿਕ ਪੱਖੋਂ ਖੁਸ਼ਹਾਲ ਪਰਿਵਾਰਾਂ ਦੇ ਨਸ਼ੇ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਵੱਲੋਂ ਆਪਣੀ ਪਛਾਣ ਗੁਪਤ ਰੱਖਣ ਦੇ ਮੰਤਵ ਕਾਰਨ ਹੀ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ ਕਰਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਬਨੂੜ ਦੇ ਨਿੱਜੀ ਕਲੀਨਿਕਾਂ ਅਤੇ ਹਸਪਤਾਲਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੱਡੀ ਮਾਤਰਾ ਵਿੱਚ ਅਜਿਹੇ ਕੇਸ ਪ੍ਰਾਈਵੇਟ ਡਾਕਟਰਾਂ ਕੋਲ ਆ ਰਹੇ ਹਨ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਨੂੜ ਖੇਤਰ ਦੇ ਪਿੰਡਾਂ ਵਿੱਚ ਬਹੁਤ ਵੱਡੀ ਪੱਧਰ ਉੱਤੇ ਨੌਜਵਾਨ ਨਸ਼ਿਆਂ ਤੋਂ ਪ੍ਰਭਾਵਤ ਹਨ, ਜਿਸ ਦਾ ਵੱਡਾ ਕਾਰਨ ਅੰਬਾਲਾ ਤੋਂ ਅਜਿਹੀਆਂ ਵਸਤਾਂ ਦੀ ਸੌਖੀ ਉਪਲੱਬਧਤਾ ਹੈ। ਗਿਆਨ ਸਾਗਰ ਵਿੱਚ ਦਾਖਲ ਰਹਿ ਕੇ ਨਸ਼ਾ ਛੱਡਣ ਵਾਲੇ ਕੁਝ ਨੌਜਵਾਨਾਂ ਨੇ ਇਸ ਸਬੰਧੀ ਬਾਕਇਦਾ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ ਕਿ ਕਿਹੜਾ-ਕਿਹੜਾ ਨਸ਼ਾ ਅੰਬਾਲਾ ਤੋਂ ਲਿਆਉਂਦੇ ਰਹੇ ਹਨ। ਜ਼ਿਲ੍ਹਾ ਪਟਿਆਲਾ ਦੇ ਪੁਲੀਸ ਮੁਖੀ ਹਰਦਿਆਲ ਸਿੰਘ ਮਾਨ ਨੇ ਵੀ ਇਸ ਸਬੰਧੀ ਕਾਰਵਾਈ ਕਰਨ ਦੀ ਗੱਲ ਆਖੀ ਸੀ।
ਇਸੇ ਦੌਰਾਨ ਅੱਜ ਗਿਆਨ ਸਾਗਰ ਹਸਪਤਾਲ ਵੱਲੋਂ ਬਨੂੜ ਦੀ ਟਰੱਕ ਯੂਨੀਅਨ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਡਾ. ਸਿੰਗਲਾ ਤੇ ਪ੍ਰਬੰਧਕ ਅਲੋਕ ਸ਼ਰਮਾ ਨੇ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਨੂੰ ਨਸ਼ਿਆਂ ਦੀ ਵਰਤੋਂ ਛੱਡ ਕੇ ਆਪਣੀ ਜ਼ਿੰਦਗੀ ਖੁਸ਼ਹਾਲ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਛੇ ਡਰਾਈਵਰਾਂ ਨੇ ਨਸ਼ਾ ਛੱਡਣ ਦਾ ਪ੍ਰਣ ਵੀ ਕੀਤਾ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸਾਧੂ ਸਿੰਘ, ਜਸਵਿੰਦਰ ਸਿੰਘ ਜੱਸੀ ਆਦਿ ਨੇ ਗਿਆਨ ਸਾਗਰ ਨੂੰ ਨਸ਼ਾ ਵਿਰੋਧੀ ਮੁਹਿੰਮ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।

ਸੀਨੀਅਰ ਡਿਪਟੀ ਮੇਅਰ ਵੀ ਅਸਮਰਥ ਹੈ ਆਪਣੇ ਵਾਰਡ ਦੀਆਂ ਸਮੱਸਿਆਵਾਂ ਹੱਲ ਕਰਵਾਉਣ ‘ਚ

Uncategorized by

ਚੰਡੀਗੜ੍ਹ, 24 ਜੂਨ
ਚੰਡੀਗੜ੍ਹ ਨਗਰ ਨਿਗਮ ਵੱਲੋਂ ਹਮੇਸ਼ਾ ਸ਼ਹਿਰ ਦੇ ਦੱਖਣੀ ਸੈਕਟਰਾਂ ‘ਚ ਵਿਕਾਸ ਕਾਰਜਾਂ ਬਾਰੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਨਿਗਮ ਦੇ ਅਫਸਰ ਸ਼ਹਿਰ ਦੇ ਵੀ.ਆਈ.ਪੀ. ਸੈਕਟਰਾਂ (ਮੱਧ ਮਾਰਗ ਤੋਂ ਪਾਰਲੇ) ਵੱਲ ਵੱਧ ਧਿਆਨ ਦਿੰਦੇ ਹਨ। ਇਸ ਕਾਰਨ ਵੱਧ ਵਸੋਂ ਹੋਣ ਦੇ ਬਾਵਜੂਦ ਦੱਖਣੀ ਸੈਕਟਰ ਮੁੱਢਲੀਆਂ ਸਹੂਲਤਾਂ ਦੀ ਘਾਟ ਅਤੇ ਵਿਕਾਸ ਕਾਰਜਾਂ ਦੀ ਬੇਰੁਖੀ ਦਾ ਸ਼ਿਕਾਰ ਹਨ। ਅਜਿਹਾ ਹੀ ਹਾਲ ਨਿਗਮ ਦੇ  ਵਾਰਡ ਨੰਬਰ 21 ਦਾ ਹੈ। ਇਸ ਵਾਰਡ ਅਧੀਨ ਪੈਂਦੇ ਸੈਕਟਰ-32 ਅਤੇ 46 ਵਿੱਚ ਵਾਰਡ ਵਾਸੀ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਫੀ ਖ਼ਫ਼ਾ  ਹਨ। ਸੜਕਾਂ ਕੰਢੇ ਮਲਬੇ ਦੇ ਢੇਰ, ਪਾਰਕਾਂ ਦੀ ਮਾੜੀ ਹਾਲਤ, ਸਫਾਈ ਵਿਵਸਥਾ ਠੀਕ ਨਾ ਹੋਣ, ਮਾਰਕੀਟਾਂ ਦੀਆਂ ਸਟਰੀਟ ਲਾਈਟਾਂ ਅਤੇ ਪੀਣ ਵਾਲਾ ਪਾਣੀ ਗੰਧਲਾ ਮਿਲਣ ਕਾਰਨ ਵਾਰਡ ਵਾਸੀ ਬਹੁਤ ਪ੍ਰੇਸ਼ਾਨ ਹਨ।  ਇਸ ਵਾਰਡ ਦੀ ਕੌਂਸਲਰ ਹੀਰਾ ਨੇਗੀ ਨਗਰ ਨਿਗਮ ਵਿੱਚ ਸੀਨੀਅਰ ਡਿਪਟੀ ਮੇਅਰ ਹਨ। ਪਰ ਉਹ ਵੀ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਨਾ ਹੋਣ ਕਾਰਨ ਜਿੱਥੇ ਦੁਖੀ ਹਨ, ਉੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਉਹ ਕਾਫੀ ਨਿਰਾਸ਼ ਵੀ ਹਨ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਛੇੜੀ ਗਈ ਮੁਹਿੰਮ ਤਹਿਤ ਅੱਜ ਨਿਗਮ ਦੇ 21 ਨੰਬਰ ਵਾਰਡ ਵਾਸੀਆਂ ਨਾਲ ਕੀਤੀ ਗਈ ਗੱਲਬਾਤ ਦੇ ਅੰਸ਼:-

“ਮਾਰਕੀਟ ਦੀ ਸਟਰੀਟ ਲਾਈਟ ਦਾ ਮਾੜਾ ਹਾਲ ਹੈ। ਰਾਤ ਨੂੰ ਮਾਰਕੀਟ ਵਿੱਚ ਹਨੇਰਾ ਹੋਣ ਕਰਕੇ ਲੋਕ ਇੱਥੇ ਆਉਣ  ਤੋਂ ਡਰਦੇ ਹਨ। ਝਪਟਮਾਰੀ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਕਈ ਵਾਰ ਇਸ ਬਾਰੇ ਨਿਗਮ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ। ਸਫਾਈ ਦਾ ਮੰਦਾ ਹਾਲ ਹੈ। ਇੱਥੋਂ ਪੁਰਾਣੇ ਪੋਲ ਬਦਲ ਕੇ ਨਵੀਆਂ  ਸੋਢੀਅਮ ਲਾਈਟਾਂ ਲਾਈਆਂ ਜਾਣ।

ਸਿਪਾਹੀ ਵੱਲੋਂ ਹੌਲਦਾਰ ਦੇ ਖਿਡਾਰੀ ਬੇਟੇ ਦੀ ਹੱਤਿਆ

Uncategorized by

ਐਸ.ਏ.ਐਸ. ਨਗਰ (ਮੁਹਾਲੀ), 24 ਜੂਨ
ਪੰਜਾਬ ਪੁਲੀਸ ਦੇ ਸਿਪਾਹੀ ਅੰਮ੍ਰਿਤਪਾਲ ਸਿੰਘ ਨੇ ਬੀਤੀ ਰਾਤ ਹੌਲਦਾਰ ਗੁਰਦਿਆਲ ਸਿੰਘ ਦੇ ਵੱਡੇ ਬੇਟੇ ਮਨਜਿੰਦਰ ਸਿੰਘ ਉਰਫ਼ ਸੋਨੂੰ (27) ਦੀ ਛਾਤੀ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸੋਨੂੰ ਕ੍ਰਿਕਟ ਦਾ ਖਿਡਾਰੀ ਸੀ ਅਤੇ ਉਹ ਕੌਮੀ ਪੱਧਰ ‘ਤੇ ਆਪਣੀ ਟੀਮ ਵਿੱਚ ਖੇਡ ਚੁੱਕਾ ਹੈ। ਉਹ ਆਪਣੇ ਪਰਿਵਾਰ ਨਾਲ ਪੁਲੀਸ ਰਿਹਾਇਸ਼ੀ ਕੰਪਲੈਕਸ ਫੇਜ਼-8 ਵਿੱਚ ਰਹਿੰਦਾ ਸੀ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਤੇ ਮੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਅਨੁਸਾਰ ਇਕ ਮਹਿਲਾ ਸਿਪਾਹੀ ਨਾਲ ਕਥਿਤ ਨਾਜਾਇਜ਼ ਸਬੰਧਾਂ ਨੂੰ ਲੈ ਕੇ ਮ੍ਰਿਤਕ ਦੇ ਛੋਟੇ ਭਰਾ ਸਿਪਾਹੀ ਹਰਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਿੱਚ ਹੋਈ ਮਾਮੂਲੀ ਤਕਰਾਰ ਨੇ ਖ਼ੂਨੀ ਸੰਘਰਸ਼ ਦਾ ਰੂਪ ਧਾਰਨ ਕਰ ਲਿਆ। ਦੋਵੇਂ ਜਣੇ ਸ਼ਰਾਬ ਵਿੱਚ ਟੱਲੀ ਸੀ। ਪੁਲੀਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦਾ ਭਰਾ ਹੈਪੀ ਮੁਹਾਲੀ ਪੁਲੀਸਲਾਈਨ ਅਤੇ ਮੁਲਜ਼ਮ ਅੰਮ੍ਰਿਤਪਾਲ ਗ੍ਰਹਿ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਡੈਪੂਟੇਸ਼ਨ ‘ਤੇ ਹੈ ਜਦੋਂ ਕਿ ਹੌਲਦਾਰ ਮੋਹਨ ਲਾਲ ਖਰੜ ਸਿਟੀ ਥਾਣੇ ਵਿੱਚ ਤਾਇਨਾਤ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਸਥਿਤ ਪੁਲੀਸ ਰਿਹਾਇਸ਼ੀ ਕੰਪਲੈਕਸ ‘ਚ ਰਹਿੰਦੇ ਹੌਲਦਾਰ ਮੋਹਨ ਲਾਲ ਦੇ ਕੁਆਰਟਰ ਵਿੱਚ ਲੰਘੀ ਰਾਤ ਸਿਪਾਹੀ ਅੰਮ੍ਰਿਤਪਾਲ ਸਿੰਘ ਤੇ ਹਰਿੰਦਰਜੀਤ ਹੈਪੀ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ। ਕਰੀਬ ਸਾਢੇ 10 ਵਜੇ ਤੱਕ ਉਨ੍ਹਾਂ ਨੇ ਇਕੱਠਿਆਂ ਸ਼ਰਾਬ ਪੀਤੀ। ਇਸ ਮਗਰੋਂ ਉਨ੍ਹਾਂ ਫੇਜ਼-9 ਸਥਿਤ ਪਾਲ ਢਾਬੇ ਤੋਂ ਰੋਟੀ ਮੰਗਵਾਈ ਤੇ ਖਾਣਾ ਖਾਣ ਤੋਂ ਬਾਅਦ ਅੰਮ੍ਰਿਤਪਾਲ ਤੇ ਹੈਪੀ ਦੁਬਾਰਾ ਹੋਰ ਖਾਣਾ ਲੈਣ ਲਈ ਮਾਰਕੀਟ ਲਈ ਨਿਕਲ ਗਏ। ਇਸ ਦੌਰਾਨ ਵਣ ਭਵਨ ਲਾਗੇ ਟਰੈਫ਼ਿਕ ਲਾਈਟ ਚੌਕ ‘ਤੇ ਉਨ੍ਹਾਂ ਵਿੱਚ ਇਕ ਮਹਿਲਾ ਸਿਪਾਹੀ ਨੂੰ ਲੈ ਕੇ ਤੂ-ਤੂ ਮੈਂ-ਮੈਂ ਹੋ ਗਈ ਤੇ ਗੱਲ ਹੱਥੋ ਪਾਈ ਤੱਕ ਪਹੁੰਚ ਗਈ। ਜਾਣਕਾਰੀ ਅਨੁਸਾਰ ਮਹਿਲਾ ਸਿਪਾਹੀ ਦੇ ਪਹਿਲਾਂ ਕਥਿਤ ਤੌਰ ‘ਤੇ ਹੈਪੀ ਨਾਲ ਸਬੰਧ ਸੀ ਪਰ

ਮੁਹਾਲੀ ਦੇ ਫੇਜ਼ 9 ਵਿੱਚ ਸੋਮਵਾਰ ਰਾਤ ਨੂੰ ਵਾਪਰੀ ਕਤਲ ਦੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੀ ਹੋਈ ਪੁਲੀਸ। -ਫੋਟੋਆਂ: ਵਿੱਕੀ ਘਾਰੂ

ਬਾਅਦ ਵਿੱਚ ਉਸ ਨੇ ਹੈਪੀ ਨੂੰ ਛੱਡ ਦਿੱਤਾ ਤੇ ਮੁਲਜ਼ਮ ਅੰਮ੍ਰਿਤਪਾਲ ਨਾਲ ਸਬੰਧ ਬਣਾ ਲਏ। ਰਾਤੀ ਦੋਵਾਂ ‘ਚ ਇਸ ਗੱਲ ਨੂੰ ਲੈ ਕੇ ਝਗੜਾ ਵਧ ਗਿਆ।
ਉਧਰ ਝਗੜੇ ਦੌਰਾਨ ਹੈਪੀ ਨੇ ਫੋਨ ‘ਤੇ ਸਾਰੀ ਗੱਲ ਆਪਣੇ ਵੱਡੇ ਭਰਾ ਮਨਜਿੰਦਰ ਸਿੰਘ ਨੂੰ ਦੱਸੀ ਜੋ ਦੋਵਾਂ ਦਾ ਝਗੜਾ ਨਿਪਟਾਉਣ ਲਈ ਮੌਕੇ ‘ਤੇ ਪਹੁੰਚ ਗਿਆ। ਉਸ ਨੇ ਜਿਵੇਂ ਹੀ ਸੜਕ ‘ਤੇ ਥਾਣੇ ਲਾਗੇ ਬਹਿਸ ਰਹੇ ਆਪਣੇ ਭਰਾ ਤੇ ਅੰਮ੍ਰਿਤਪਾਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਪਾਹੀ ਅੰਮ੍ਰਿਤਪਾਲ ਨੇ ਮਨਜਿੰਦਰ ਸਿੰਘ ਦੀ ਛਾਤੀ ਤੇ ਪੇਟ ਵਿੱਚ ਚਾਕੂ ਮਾਰ ਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਇਸ ਦੌਰਾਨ ਹੈਪੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਫੇਜ਼-8 ਥਾਣੇ ਵਿੱਚ ਪਹੁੰਚ ਕੇ ਪੁਲੀਸ ਨੂੰ ਝਗੜੇ ਵਾਰੇ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਤੁਰੰਤ ਪੁਲੀਸ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਨਜਿੰਦਰ ਨੂੰ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ ਚਾਕੂ ਦਿਲ ਦੇ ਬਿਲਕੁਲ ਨੇੜੇ ਲੱਗਣ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਅੰਮ੍ਰਿਤਪਾਲ ਅਤੇ ਹਰਿੰਦਰਜੀਤ ਪਿਛਲੇ ਕਈ ਵਰ੍ਹਿਆਂ ਤੋਂ ਦੋਸਤ ਹਨ ਤੇ ਇਕੱਠੇ ਹੀ ਪੁਲੀਸ ‘ਚ ਭਰਤੀ ਹੋਏ ਸਨ। ਦੋਵਾਂ ਨੂੰ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕ ਦੇ ਪਿਤਾ ਹੌਲਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਸ਼ਰਾਬ ਪੀਂਦਿਆਂ ਅੰਮ੍ਰਿਤਪਾਲ ਨੇ ਹਰਿੰਦਰਜੀਤ ਨੂੰ ਪਾਲ ਢਾਬਾ ਫੇਜ਼-9 ਤੋਂ ਰੋਟੀ ਮੰਗਵਾਈ ਸੀ। ਮੁਲਜ਼ਮ ਨੇ ਉਸ ਨੂੰ ਤੰਦੂਰੀ ਰੋਟੀ ਲਿਆਉਣ ਲਈ ਵਾਪਸ ਢਾਬੇ ‘ਤੇ ਭੇਜ ਦਿੱਤਾ। ਹੈਪੀ ਮੁੜ ਰੋਟੀ ਲੈਣ ਲਈ ਚਲਾ ਗਿਆ। ਇਸ ਦੌਰਾਨ ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਲਖੀ ਹੋ ਗਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੋਹਨ ਲਾਲ ਅਤੇ ਅੰਮ੍ਰਿਤਪਾਲ ਫੇਜ਼-9 ਦੀਆਂ ਟਰੈਫ਼ਿਕ ਲਾਈਟਾਂ ‘ਤੇ ਪੁੱਜ ਗਏ ਤੇ ਤੰਦੂਰੀ ਰੋਟੀ ਲੈ ਕੇ ਆ ਰਹੇ ਹੈਪੀ ਨਾਲ ਹੋਈ ਮਾਮੂਲੀ ਤਕਰਾਰ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ। ਅੰਮ੍ਰਿਤਪਾਲ ਨੇ ਆਪਣੇ ਦੋਸਤ ਸੱਦ ਲਏ ਤੇ ਹਰਿੰਦਰਜੀਤ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹੈਪੀ ਨੇ ਆਪਣੇ ਭਰਾ ਮਨਜਿੰਦਰ ਨੂੰ ਮੌਕੇ ‘ਤੇ ਸੱਦ ਲਿਆ। ਉਹ ਆਪਣੇ ਭਰਾ ਨੂੰ ਛੁਡਾਉਣ ਆਇਆ ਤਾਂ ਅੰਮ੍ਰਿਤਪਾਲ ਦੇ ਸਾਥੀਆਂ ਨੇ ਉਸ ਦੀਆਂ ਬਾਹਾਂ ਫੜ ਲਈਆਂ ਅਤੇ ਅੰਮ੍ਰਿਤਪਾਲ ਨੇ ਉਸ ਦੀ ਛਾਤੀ ਤੇ ਪੇਟ ਵਿੱਚ ਚਾਕੂ ਮਾਰਿਆ ਅਤੇ ਉਸ ਦੀ ਮੌਤ ਹੋ ਗਈ।
ਦੂਜੇ ਪਾਸੇ ਸਰਕਾਰੀ ਹਸਪਤਾਲ ‘ਚ ਮੁਲਜ਼ਮ ਅੰਮ੍ਰਿਤਪਾਲ ਦੇ ਮਾਮੇ ਦੇ ਲੜਕੇ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਅੰਮ੍ਰਿਤਪਾਲ ਦੀ ਮਾਂ ਅਨੁਸਾਰ ਬੀਤੀ ਰਾਤ ਹੈਪੀ ਤੇ ਸੋਨੂੰ ਉਨ੍ਹਾਂ ਦੇ ਘਰ ਲੜਾਈ-ਝਗੜਾ ਕਰਨ ਦੀ ਨੀਅਤ ਨਾਲ ਆਏ ਸੀ। ਇਸ ਦੌਰਾਨ ਉਨ੍ਹਾਂ ਫੋਨ ਕਰਕੇ ਅੰਮ੍ਰਿਤਪਾਲ ਨੂੰ ਘਰੋਂ ਬਾਹਰ ਸੱਦ ਲਿਆ। ਉਦੋਂ ਹੀ ਇਨ੍ਹਾਂ ਵਿੱਚ ਕੋਈ ਗੱਲਬਾਤ ਹੋਈ ਹੈ। ਮਾਂ ਅਨੁਸਾਰ ਰਾਤੀ ਅੰਮ੍ਰਿਤਪਾਲ ਦੇ ਸਿਰ ਵਿੱਚ ਕਿਸੇ ਨੇ ਸੱਟ ਮਾਰੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਸਬੰਧੀ ਸੰਪਰਕ ਕਰਨ ‘ਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਗੁਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਸਿਪਾਹੀ ਅੰਮ੍ਰਿਤਪਾਲ ਸਿੰਘ, ਉਸ ਦੇ ਪਿਤਾ ਰਸ਼ਪਾਲ ਸਿੰਘ, ਹੌਲਦਾਰ ਮੋਹਨ ਲਾਲ ਅਤੇ ਕੁਝ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਤੇ ਹੌਲਦਾਰ ਮੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬ ਭਾਜਪਾ ਦਾ ਮੁਹਾਂਦਰਾ ਨਿਖਾਰਨ ਦੀ ਕਵਾਇਦ

Uncategorized by

ਚੰਡੀਗੜ੍ਹ, 24 ਜੂਨ
ਪੰਜਾਬ ਸਰਕਾਰ ਵਿੱਚ ਸ਼ਾਮਲ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਅਤੇ ਮੁੱਖ ਸੰਸਦੀ ਸਕੱਤਰਾਂ ਵਿੱਚ ਫੇਰਬਦਲ ਦਾ ਅਮਲ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈ ਕਮਾਨ ਦੀਆਂ ਹਦਾਇਤਾਂ ’ਤੇ 4 ਮੰਤਰੀਆਂ ਮਦਨ ਮੋਹਨ ਮਿੱਤਲ (ਉਦਯੋਗ ਤੇ ਤਕਨੀਕੀ ਸਿੱਖਿਆ), ਭਗਤ ਚੂਨੀ ਲਾਲ (ਕਿਰਤ ਤੇ ਜੰਗਲਾਤ), ਸੁਰਜੀਤ ਕੁਮਾਰ ਜਿਆਣੀ (ਸਿਹਤ ਤੇ ਸਮਾਜਿਕ ਸੁਰੱਖਿਆ) ਅਤੇ ਅਨਿਲ ਕੁਮਾਰ ਜੋਸ਼ੀ (ਸਥਾਨਕ ਸਰਕਾਰ ਤੇ ਮੈਡੀਕਲ ਸਿੱਖਿਆ) ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੰਦਿਆਂ ਇਹ ਪਾਰਟੀ ਹਾਈ ਕਮਾਨ ਨੂੰ ਸੌਂਪ ਦਿੱਤੇ ਹਨ।
ਇੱਕ ਮੰਤਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਇੱਕ ਜਾਂ ਦੋ ਮੰਤਰੀਆਂ ਦੀ ਛੁੱਟੀ ਹੋਣ ਅਤੇ ਬਾਕੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਦੇ ਆਸਾਰ ਬਣ ਗਏ ਹਨ। ਪਾਰਟੀ ਦੇ ਸੀਨੀਅਰ ਆਗੂ ਜੇ.ਪੀ. ਨੱਡਾ, ਸ਼ਿਆਮ ਜਾਜੂ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਸ਼ਾਂਤਾ ਕੁਮਾਰ ਬੁੱਧਵਾਰ ਤੇ ਵੀਰਵਾਰ ਨੂੰ ਪਾਰਟੀ ਦੇ ਸੂਬਾਈ ਆਗੂਆਂ ਨਾਲ ਮੀਟਿੰਗਾਂ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਮੰਤਰੀ ਮੰਡਲ ਦੀ ਤਬਦੀਲੀ ਬਾਰੇ ਉਨ੍ਹਾਂ ਨੂੰ ਸੂਚਿਤ ਕਰਨਗੇ। ਸੂਤਰਾਂ ਮੁਤਾਬਕ ਜੇ.ਪੀ. ਨੱਡਾ ਅਤੇ ਸ਼ਾਂਤਾ ਕੁਮਾਰ ਨੇ ਪੰਜਾਬ ਦੇ ਮੁੱਦੇ ’ਤੇ ਅੱਜ ਨਵੀਂ ਦਿੱਲੀ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨਾਲ ਵੀ ਮੀਟਿੰਗ ਕੀਤੀ। ਪਾਰਟੀ ਦੇ ਸੂਬਾਈ ਆਗੂਆਂ ਨੇ ਅੱਜ ਮੀਟਿੰਗ ਕਰ ਕੇ ਭਲਕੇ ਹੋਣ ਵਾਲੇ ਫ਼ੈਸਲਿਆਂ ਦੀ ਚਰਚਾ ਕੀਤੀ।
ਸ਼ਾਂਤਾ ਕੁਮਾਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਲੋਕ ਸਭਾ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ਤੋਂ ਬਾਅਦ ਭਾਜਪਾ ਨੇ ਪੰਜਾਬ ਸਰਕਾਰ ਅਤੇ ਸੰਗਠਨ ਵਿੱਚ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਦਾ ਮਨ ਬਣਾਇਆ ਸੀ, ਉਸ ਦੀ ਸ਼ੁਰੂਆਤ ਹੋ ਗਈ ਹੈ। ਪਾਰਟੀ ਆਗੂਆਂ ਨਾਲ ਦੋ ਦਿਨਾ ਮੀਟਿੰਗ ਤੋਂ ਬਾਅਦ ਇਨ੍ਹਾਂ ਤਬਦੀਲੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।’’ ਪਾਰਟੀ ਦੇ 4 ਵਿਧਾਇਕਾਂ ਵੱਲੋਂ ਮੰਤਰੀ ਮੰਡਲ ਵਿੱਚ ਸ਼ਮੂਲੀਅਤ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਅਤੇ ਕੇ.ਡੀ. ਭੰਡਾਰੀ ਸ਼ਾਮਲ ਹਨ। ਪੰਜਾਬ ਸਰਕਾਰ ਵਿੱਚ ਇਸ ਸਮੇਂ 4 ਮੰਤਰੀ, 3 ਮੁੱਖ ਸੰਸਦੀ ਸਕੱਤਰ (ਸੋਮ ਪ੍ਰਕਾਸ਼, ਕੇ.ਡੀ. ਭੰਡਾਰੀ ਤੇ ਡਾ. ਨਵਜੋਤ ਕੌਰ) ਅਤੇ ਡਿਪਟੀ ਸਪੀਕਰ ਦਾ ਅਹੁਦਾ ਹੈ। ਇੱਕ ਮੰਤਰੀ ਦੀ ਛਾਂਟੀ ਹੋਣ ਦੀ ਤਾਂ ਪੱਕੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਰਟੀ ਦੇ ਤਿੰਨ ਆਗੂਆਂ ਬਲਰਾਮਜੀ ਦਾਸ ਟੰਡਨ, ਕਮਲ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਨੇ ਅੱਜ ਦੇਰ ਸ਼ਾਮ ਚੰਡੀਗੜ੍ਹ ਵਿੱਚ ਮੀਟਿੰਗ ਕਰ ਕੇ ਮੰਤਰੀ ਮੰਡਲ ’ਚ ਫੇਰਬਦਲ ਅਤੇ ਹੋਰ ਮਾਮਲਿਆਂ ਦੀ ਚਰਚਾ ਕੀਤੀ।
ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਪੰਜਾਬ ਵਿੱਚ ਕਾਰਗੁਜ਼ਾਰੀ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੇ ਹਾਰਨ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਸੀ ਪਰ ਪਾਰਟੀ ਨੇ ਕੋਈ ਫ਼ੈਸਲਾ ਨਹੀਂ ਸੀ ਲਿਆ। ਇਸ ਤੋਂ ਬਾਅਦ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸਨੇ ਆਪਣੀ ਰਿਪੋਰਟ ਪਿਛਲੇ ਦਿਨੀਂ ਸ਼ਾਂਤਾ ਕੁਮਾਰ ਨੂੰ ਸੌਂਪ ਦਿੱਤੀ ਸੀ। ਇਸ ਰਿਪੋਰਟ ਵਿੱਚ ਗੱਠਜੋੜ ਨੂੰ ਘੱਟ ਸੀਟਾਂ ਆਉਣ ਦਾ ਕਾਰਨ ਸਰਕਾਰ ਦੀ ਕਾਰਗੁਜ਼ਾਰੀ ਹੀ ਦੱਸਿਆ ਗਿਆ ਹੈ। ਸ਼ਾਂਤਾ ਕੁਮਾਰ, ਬਲਰਾਮਜੀ ਦਾਸ ਟੰਡਨ ਅਤੇ ਹੋਰ ਕਈ ਆਗੂਆਂ ਨੇ ਪੰਜਾਬ ਵਿਚਲੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ ਹੋਇਆ ਹੈ। ਕੇਂਦਰ ਵਿੱਚ ਭਾਜਪਾ ਦੇ ਮਜ਼ਬੂਤ ਹੋਣ ਨਾਲ ਪੰਜਾਬ ਵਿੱਚ ਇਸ ਦੇ ਤੇਵਰ ਬਦਲੇ ਹੋਏ ਹਨ। ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਅਕਾਲੀਆਂ ਦੀ ‘ਹਾਂ’ ’ਚ ‘ਹਾਂ’ ਮਿਲਾਉਣ ਵਾਲੇ ਭਾਜਪਾ ਦੇ ਮੰਤਰੀਆਂ ਦੀ ਸੁਰ ਵੀ ਹੁਣ ਤਿੱਖੀ ਹੋ ਗਈ ਹੈ। ਇਹੀ ਕਾਰਨ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਗੱਠਜੋੜ ਪਾਰਟੀਆਂ ਵਿੱਚ ਟਕਰਾਓ ਵਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਦਿਨ ਪਹਿਲਾਂ ਹੀ ਆਪਣੇ ਮੰਤਰੀਆਂ ’ਚ ਫੇਰਬਦਲ ਕੀਤਾ ਜਾ ਚੁੱਕਿਆ ਹੈ। ਸਰਵਨ ਸਿੰਘ ਫਿਲੌਰ ਦੀ ਛਾਂਟੀ ਕਰ ਦਿੱਤੀ ਗਈ ਸੀ। ਮੰਤਰੀ ਮੰਡਲ ਵਿੱਚ ਤਿੰਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਸਨ ਅਤੇ 4 ਮੰਤਰੀਆਂ ਦੇ ਵਿਭਾਗ ਵੀ ਬਦਲ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਪਿਛਲੇ ਸਾਲ ਉਕਤ ਚਾਰਾਂ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਗਿਆ ਸੀ। ਪਾਰਟੀ ਵੱਲੋਂ ਦੂਜੀ ਵਾਰੀ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਜਾ ਰਿਹਾ ਹੈ।

 

ਪ੍ਰੀਤੀ ਜ਼ਿੰਟਾ ਦਾ ਬਿਆਨ ਦਰਜ

Uncategorized by

ਮੁੰਬਈ, 24 ਜੂਨ
ਮੁੰਬਈ ਪੁਲੀਸ ਨੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਬਿਆਨ ਅੱਜ ਸ਼ਾਮੀਂ ਇਥੇ ਵਾਨਖੇੜੇ ਸਟੇਡੀਅਮ ਵਿੱਚ ਦਰਜ ਕੀਤਾ। ਉਨ੍ਹਾਂ ਨੇ ਆਪਣੇ ਸਾਬਕਾ ਦੋਸਤ ਤੇ ਸਨਅਤਕਾਰ ਨੈੱਸ ਵਾਡੀਆ ਉਪਰ ਹੱਥੋਪਾਈ ਹੋਣ ਅਤੇ ਜਨਤਕ ਪੱਧਰ ’ਤੇ ਬੇਇਜ਼ਤੀ ਕਰਨ ਦਾ ਕੇਸ ਦਰਜ ਕਰਾਇਆ ਸੀ।  ਮੈਰੀਨ ਡਰਾਈਵ ਥਾਣੇ ਦੀ ਪੁਲੀਸ ਨੇ ਬਿਆਨ ਦਰਜ ਕੀਤਾ ਜਿਸ ਨੂੰ ਕਰੀਬ ਡੇਢ ਘੰਟਾ ਲੱਗ ਗਿਆ। ਬਿਆਨ ਦਰਜ ਕਰਾਉਣ ਬਾਅਦ ਉਸ ਨੇ ਪੁਲੀਸ ਨੂੰ ਇਸ ਸਟੇਡੀਅਮ ਚ ਉਹ ਸਥਾਨ ਵਿਖਾਇਆ ਜਿੱਥੇ ਉਪਰੋਕਤ ਘਟਨਾ ਵਾਪਰੀ ਸੀ।

ਵਧੇ ਰੇਲ ਭਾੜੇ ਸ਼ਹਿਰਾਂ ਵਿੱਚ ਯਾਤਰਾ ’ਤੇ ਲਾਗੂ ਨਹੀਂ ਹੋਣਗੇ

Uncategorized by

ਨਵੀਂ ਦਿੱਲੀ, 24 ਜੂਨ
ਰੇਲਵੇ ਨੇ ਹਾਲ ਹੀ ’ਚ ਯਾਤਰੀ ਭਾੜਿਆਂ ਵਿੱਚ ਕੀਤਾ 14.2 ਫੀਸਦੀ ਵਾਧਾ ਅੰਸ਼ਕ ਤੌਰ ’ਤੇ ਵਾਪਸ ਲੈਂਦਿਆਂ ਅੱਜ ਐਲਾਨ ਕੀਤਾ ਹੈ ਕਿ ਇਹ ਵਾਧਾ 80 ਕਿਲੋਮੀਟਰ ਤੱਕ ਦੀ ਸਬ-ਅਰਬਨ ਸੈਕਿੰਡ ਕਲਾਸ ਯਾਤਰਾ ’ਤੇ ਲਾਗੂ ਨਹੀਂ ਹੋਏਗਾ। ਸੋਧੇ ਹੋਏ ਹੁਕਮਾਂ ਮੁਤਾਬਕ ਅਣਰਾਖਵੇਂ ਖੇਤਰਾਂ ਵਿੱਚ ਵਧੇ ਰੇਲ ਭਾੜੇ ਨੂੰ ਹੁਣ 25 ਦੀ ਬਜਾਏ 28 ਜੂਨ ਤੋਂ ਲਾਗੂ ਹੋਣਗੇ।

ਮੌਨਸੂਨ ਪਹਿਲੀ ਜੁਲਾਈ ਨੂੰ ਨਹੀਂ ਦੇਵੇਗੀ ਦਸਤਕ

Uncategorized by

ਨਵੀਂ ਦਿੱਲੀ, 24 ਜੂਨ
ਮੌਨਸੂਨ ਦੇ ‘ਕਮਜ਼ੋਰ ਪੜਾਅ’ ਵਿੱਚ ਦਾਖ਼ਲ ਹੋਣ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਪਹਿਲੀ ਜੁਲਾਈ ਨੂੰ ਇਸ ਦੀ ਆਮਦ ਪਛੜੇਗੀ। ਭਾਰਤੀ ਮੌਸਮ ਵਿਭਾਗ ਦੀ ਲੰਮੇ ਸਮੇਂ ਲਈ ਪੇਸ਼ੀਨਗੋਈਆਂ ਕਰਨ ਵਾਲੀ ਡਿਵੀਜ਼ਨ ਦੇ ਮੁਖੀ ਡੀ. ਸ਼ਿਵਾਨੰਦ ਘਈ ਨੇ ਦੱਸਿਆ ਕਿ ਹੁਣ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਆਉਣ ਦੇ ਆਸਾਰ ਹਨ।
ਪੂਨੇ ਦੇ ਆਈਆਈਟੀਐਮ ਨੇ ਕਿਹਾ ਹੈ ਕਿ ਮੌਨਸੂਨ ਦਾ ਕਮਜ਼ੋਰ ਪੜਾਅ 25 ਦਿਨ ਦੇ ਕਰੀਬ ਜਾਰੀ ਰਹੇਗਾ। ਅੱਧ ਜੁਲਾਈ ਤੱਕ ਦੇਸ਼ ’ਚ ਘੱਟ ਮੀਂਹ ਪੈਣਗੇ। ਮੌਨਸੂਨ ਦੇ ਜੁਲਾਈ ਦੇ ਪਹਿਲੇ ਹਫ਼ਤੇ ’ਚ ਜ਼ੋਰ ਫੜਨ ਦੀ ਸੰਭਾਵਨਾ ਹੈ। ਸ੍ਰੀ ਘਈ ਅਨੁਸਾਰ ਇਸ ਦੇ ਇਕ ਵਾਰ ਸਥਿਰ ਹੋਣ ਮਗਰੋਂ ਹੀ ਇਸ ਦੀ ਪ੍ਰਗਤੀ ਬਾਰੇ ਕੁਝ ਕਿਹਾ ਜਾ ਸਕਦਾ ਹੈ। ਜੇਕਰ ਇਸ ਦਾ ਕਰੰਟ ਜ਼ੋਰਦਾਰ ਰਹਿੰਦਾ ਹੈ ਤਾਂ ਹੋਰ ਕਾਰਕ ਵੀ ਇਸ ਦੇ ਮਜ਼ਬੂਤ ਹੋਣ ਦਾ ਆਧਾਰ ਬਣ ਜਾਂਦੇ ਹਨ ਤੇ ਫਿਰ ਸਭ ਕੁਝ ਤੇਜ਼ੀ ਨਾਲ ਵਾਪਰਨ ਲੱਗਦਾ ਹੈ। ਮੌਨਸੂਨ ਦੀ ਉੱਤਰ ਸੀਮਾ (ਨਾਰਦਨ ਲਿਮਿਟ ਆਫ਼ ਮੌਨਸੂਨ-ਐਨਐਲਐਮ) ਵੇਰਾਵਲ, ਸੂਰਤ, ਨਾਸਿਕ, ਵਸੀਮ, ਦਮੋਹ ਤੇ ਸੁਲਤਾਨਪੁਰ ਵਿੱਚੋਂ ਨਿਰੰਤਰ ਲੰਘਣੀ ਜਾਰੀ ਹੈ। ਇਹ ਹੋਰ ਕਿੰਨੀ ਮਜ਼ਬੂਤੀ ਨਾਲ ਅੱਗੇ ਵਧਦੀ ਹੈ, ਇਹ ਬੰਗਾਲ ਦੀ ਖਾੜੀ ’ਚ ਬਣਦੇ ਘੱਟ ਦਬਾਅ ਖੇਤਰ ਅਤੇ ਹੋਰ ਕਾਰਨਾਂ ’ਤੇ ਵੀ ਨਿਰਭਰ ਕਰਦਾ ਹੈ। ਅਲ-ਨੀਨੋ ਕਾਰਕ ਦੀ ਮਾਰੀ ਮੌਨਸੂਨ ਨੂੰ ਐਤਕੀਂ ਹੋਰ ਕਾਰਕ ਸਹਾਈ ਸਿੱਧ ਨਹੀਂ ਹੋ ਰਹੇ।
ਸ੍ਰੀ ਘਈ ਅਨੁਸਾਰ ਅਪਰੈਲ ਤੇ ਮਈ ’ਚ ਪਏ ਛਿੱਟੇ ਉਲਟ ਭੁਗਤੇ ਹਨ ਅਤੇ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਵੀ ਬਹੁਤੀ ਮਦਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਲ-ਨੀਨੋ ਕਾਰਕ ਇਕੱਲਾ ਘੱਟ ਬਾਰਸ਼ ਲਈ ਜ਼ਿੰਮੇਵਾਰ ਨਹੀਂ ਹੈ।
ਸਮੁੱਚੇ ਰੂਪ ਵਿੱਚ ਅਗਲੇ 25 ਦਿਨ ਮੌਨਸੂਨ ਕਮਜ਼ੋਰ ਰਹੇਗੀ। ਇਸ ਸਾਲ ਦੇਸ਼ ਦੇ 70-80 ਫੀਸਦੀ ਹਿੱਸੇ ਵਿੱਚ ਘੱਟ ਤੇ ਮਾਮੂਲੀ ਬਾਰਸ਼ ਹੋਈ ਹੈ। ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਗੋਆ ਤੇ ਮਹਾਰਾਸ਼ਟਰ ਵਿੱਚ ਇਸ ਸਾਲ ਚੰਗੇ ਮੀਂਹ ਪਏ ਤੇ ਮੱਧ ਭਾਰਤ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਜੰਮੂ-ਕਸ਼ਮੀਰ ’ਚ 30 ਜੂਨ ਤੋਂ 1 ਜੁਲਾਈ ਤੱਕ ਪਹਿਲੇ ਛਿੱਟੇ ਪੈ ਜਾਂਦੇ ਹਨ।

ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਅਸਤੀਫ਼ਾ?

Uncategorized by

ਨਵੀਂ ਦਿੱਲੀ, 24 ਜੂਨ
ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਦਿਨੇਸ਼ ਸਿੰਘ ਨੇ ਚਾਰ ਸਾਲਾ ਅੰਡਰ-ਗਰੈਜੂਏਟ ਪ੍ਰੋਗਰਾਮ (ਐਫਵਾਈ ਯੂਪੀ) ਰੱਦ ਕਰਨ ਲਈ ਯੂਜੀਸੀ ਦੇ ਫੁਰਮਾਨ ਖ਼ਿਲਾਫ਼ ਰੋਸ ਵਜੋਂ ਅੱਜ ਅਸਤੀਫਾ ਦੇ ਦਿੱਤਾ ਹੈ, ਜਿਸ ਕਾਰਨ ਨਵੇਂ ਵਿਦਿਅਕ ਸੈਸ਼ਨ ਲਈ ਸੰਕਟ ਪੈਦਾ ਹੋ ਗਿਆ ਹੈ। ਉਂਜ, ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਅਸਤੀਫਾ ਮਿਲਣ ਤੋਂ ਇਨਕਾਰ ਕੀਤਾ ਹੈ ਜਿਸ ਕਰਕੇ ਅਸਤੀਫੇ ਬਾਰੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ।  ਇਸ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੋਈ ਦਖ਼ਲ ਦੇਣ ਤੋਂ ਇਨਕਾਰ ਕਰ  ਦਿੱਤਾ ਅਤੇ ਯੂਜੀਸੀ ਦੀ ਹਦਾਇਤ ਨੂੰ ਵੰਗਾਰਨ ਵਾਲੇ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਨੂੰ ਇਸ ਸਬੰਧੀ ਦਿੱਲੀ ਹਾਈ ਕੋਰਟ ਜਾਣ ਦੀ ਨਸੀਹਤ ਦਿੱਤੀ ਹੈ।
ਉਧਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦਿੱਲੀ ਯੂਨੀਵਰਸਿਟੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਕਾਲਜਾਂ ਨੂੰ ਤਿੰਨ ਸਾਲਾ ਪ੍ਰੋਗਰਾਮ ਤਹਿਤ ਦਾਖ਼ਲੇ ਦੇਣ ਲਈ ਚਿੱਠੀ ਕੱਢ ਦਿੱਤੀ ਜਾਵੇ।
ਬਾਅਦ ਵਿੱਚ ਪਟੀਸ਼ਨਰ ਪ੍ਰੋ. ਆਦਿਤਿਆ ਨਾਰਾਇਣ ਮਿਸ਼ਰਾ ਨੇ ਐਡਵੋਕੇਟ ਆਰ.ਕੇ. ਕਪੂਰ ਰਾਹੀਂ ਦਿੱਲੀ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦਾ ਛੇਤੀ ਨਿਬੇੜਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਯੂਨੀਵਰਸਿਟੀ ਦੇ ਬਹੁਤ ਕਾਲਜਾਂ ਨੇ ਦਾਖ਼ਲੇ ਮੁਲਤਵੀ ਕਰ ਦਿੱਤੇ ਹਨ ਜਿਸ ਕਰਕੇ ਲੱਖਾਂ ਵਿਦਿਆਰਥੀ ਸ਼ਸ਼ੋਪੰਜ ਵਿੱਚ ਪਏ ਹੋਏ ਹਨ। ਪ੍ਰੋ. ਮਿਸ਼ਰਾ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਨ ਅਤੇ ਅਰਬਿੰਦੋ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਯੂਨੀਵਰਸਿਟੀ ਦਾ ਚਾਰ ਸਾਲਾ ਅੰਡਰ-ਗਰੈਜੂਏਟ ਪ੍ਰੋਗਰਾਮ ਬਿਲਕੁਲ ਸਹੀ ਹੈ ਅਤੇ ਯੂਜੀਸੀ ਦੀਆਂ ਸੇਧਾਂ ਨਾਲ ਮੇਲ ਖਾਂਦਾ ਹੈ।
ਉਧਰ, ਦਿੱਲੀ ਯੂਨੀਵਰਸਿਟੀ ਦੇ ਮੀਡੀਆ ਕੋਆਰਡੀਨੇਟਰ ਮਲਯ ਨੀਰਵ ਨੇ ਦੱਸਿਆ ਕਿ ਪ੍ਰੋ. ਦਿਨੇਸ਼ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਗਣਿਤ ਦੇ ਪ੍ਰੋਫੈਸਰ ਦਿਨੇਸ਼ ਸਿੰਘ ਲਗਪਗ ਚਾਰ ਸਾਲਾਂ ਤੋਂ ਉਪ-ਕੁਲਪਤੀ ਸਨ।
ਯੂਜੀਸੀ ਵੱਲੋਂ ਦਿੱਲੀ ਯੂਨੀਵਰਸਿਟੀ ਨੂੰ ਚਾਰ ਸਾਲਾਂ ਦੌਰਾਨ ਖਤਮ ਕਰਕੇ ਇਸ ਨੂੰ ਤਿੰਨ ਸਾਲਾਂ ਸਾਂਚੇ ਵਿੱਚ ਢਾਲਣ ਅਤੇ ਯੂਨੀਵਰਸਿਟੀ ਨੂੰ ਇਸ ਦੀ ਪਾਲਣਾ ਕਰਕੇ ਕੱਲ੍ਹ ਬਾਅਦ ਦੁਪਹਿਰ ਤੱਕ ਇਤਲਾਹ ਦੇਣ ਲਈ ਕਿਹਾ ਗਿਆ  ਸੀ। ਸਮਝਿਆ ਜਾਂਦਾ ਹੈ ਕਿ ਉਪ-ਕੁਲਪਤੀ ਯੂਜੀਸੀ ਦੀ ਇਸ ਕਾਰਵਾਈ ਤੋਂ ਖੁਸ਼ ਨਹੀਂ ਸਨ ਅਤੇ ਉਹ ਇਸ ਨੂੰ ਯੂਨੀਵਰਸਿਟੀ ਦੀ ਖੁਦਮੁਖਤਾਰੀ ’ਤੇ ਛਾਪਾ ਮੰਨ ਰਹੇ ਹਨ। ਸਮਝਿਆ ਜਾਂਦਾ ਹੈ ਕਿ ਜਦੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਵੀ ਦਿੱਲੀ ਯੂਨੀਵਰਸਿਟੀ ਅਤੇ ਯੂ.ਜੀ.ਸੀ. ਨੂੰ ਆਪਣੇ ਤੌਰ ’ਤੇ ਮਾਮਲਾ ਨਿਬੇੜਨ ਲਈ ਕਹਿ ਕੇ ਆਪਣਾ ਪੱਲਾ ਝਾੜ ਲਿਆ ਤਾਂ ਉਪ-ਕੁਲਪਤੀ ਨੇ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ। ਕੱਲ੍ਹ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਨੇ ਦਾਖਲਾ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਸੀ ਜੋ ਅੱਜ ਤੋਂ ਸ਼ੁਰੂ ਹੋਣੀ ਸੀ। 64 ਕਾਲਜਾਂ ਵਿੱਚ ਲਗਪਗ 54000 ਸੀਟਾਂ ਲਈ 2.7 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਅਤੇ ਇਸ ਮੌਕੇ ਦਾਖਲਿਆਂ ਬਾਰੇ ਭੰਬਲਭੂਸਾ ਬਣ ਗਿਆ ਹੈ।
ਇਹ ਚਾਰ ਸਾਲਾ ਕੋਰਸ ਬੰਦ ਕਰਾਉਣਾ ਭਾਜਪਾ ਦੀ ਦਿੱਲੀ ਇਕਾਈ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਸੀ। ਇਸ ਬਾਰੇ ਕਾਂਗਰਸ ਨੇ ਸਖਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਇਹ ਫੈਸਲਾ ਐਨ.ਡੀ.ਏ. ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਬਿਨਾਂ ਸੋਚੇ-ਸਮਝੇ ਇਸ ਤਰ੍ਹਾਂ ਦਾ ਫੈਸਲਾ ਕਰਨਾ ਸਹੀ ਨਹੀਂ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪਵੇਗਾ।

ਰੂਸ ਨੂੰ ਹਰਾ ਕੇ ਬੈਲਜੀਅਮ ਆਖਰੀ 16 ‘ਚ

Uncategorized by

ਰੀਓ ਡੀ ਜਨੇਰੀਓ, 22 ਜੂਨ
ਡਿਵੋਕ ਓਰਿਗੀ ਦੇ 88ਵੇਂ ਮਿੰਟ ਵਿੱਚ ਕੀਤੇ ਗੋਲ ਸਦਕਾ ਬੈਲਜੀਅਮ ਨੇ ਰੂਸ ‘ਤੇ ਇਕ ਗੋਲ ਨਾਲ ਜਿੱਤ ਹਾਸਲ ਕਰ ਲਈ। ਇਸ ਜਿੱਤ ਨਾਲ ਬੈਲਜੀਅਮ ਵਿਸ਼ਵ ਕੱਪ ਫੁਟਬਾਲ ਦੇ ਆਖਰੀ 16 ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਗਿਆ। ਬੈਲਜੀਅਮ ਦੇ ਹੁਣ 6 ਅੰਕ ਹੋ ਗਏ ਹਨ। ਪਹਿਲੇ 45 ਮਿੰਟਾਂ ਦੌਰਾਨ ਦੋਵੇਂ ਟੀਮਾਂ ਨੇ ਹਮਲੇ ਕਰਨ ਦੀ ਥਾਂ ਰੱਖਿਆ ‘ਤੇ ਵਧੇਰੇ ਜ਼ੋਰ ਦਿੱਤਾ।  ਇਸੇ ਕਾਰਨ ਪਹਿਲੇ ਅੱਧ ਵਿੱਚ ਕੋਈ ਗੋਲ ਨਹੀਂ ਹੋਇਆ ਤੇ ਬੈਲਜੀਅਮ ਅਤੇ ਰੂਸ ਦੀਆਂ ਟੀਮਾਂ ਬਿਨਾਂ ਗੋਲ ਕੀਤੇ ਬਰਾਬਰ ਰਹੀਆਂ।
ਬੈਲਜੀਅਮ ਦੇ ਹਮਲਾਵਰ ਖਿਡਾਰੀ ਡੀ. ਮਾਰਟਿਨਜ਼ ਨੇ ਸੱਜੇ ਪਾਸਿਓਂ ਕਈ ਹਮਲੇ ਕੀਤੇ ਅਤੇ ਗੋਲ ਦਾਗਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਪਰ ਰੂਸੀ ਰੱਖਿਆ ਮੰਕਤੀ ਨੇ ਉਸਦੀ ਪੇਸ਼ ਨਾ ਜਾਣ ਦਿੱਤੀ। ਰੂਸ ਨੂੰ ਪਹਿਲੇ ਅੱਧ ਵਿੱਚ ਇਕ ਵਧੀਆ ਮੌਕਾ ਮਿਲਿਆ ਪਰ ਉਸ ਦੀ ਪੈਨਲਟੀ ਦੀ ਮੰਗ ਨੂੰ ਰੈਫਰੀ ਨੇ ਨਾਮਨਜ਼ੂਰ ਕਰ ਦਿੱਤਾ। ਇਸੇ ਪਿੱਛੋਂ ਰੂਸੀ ਖਿਡਾਰੀ ਅਲੈਗਜ਼ੈਂਡਰ ਕੋਕੋਰਿਨ ਨੇ ਇਕ ਹੋਰ ਸ਼ਾਨਦਾਰ ਮੌਕੇ ਨੂੰ ਉਦੋਂ ਗੁਆ ਦਿੱਤਾ ਜਦੋਂ ਉਸ ਵੱਲੋਂ ਮਾਰਿਆ ਹੈਡਰ ਗੋਲ ਪੋਸਟ ਤੋਂ ਦੂਰ ਦੀ ਲੰਘ ਗਿਆ।

ਨੈਦਰਲੈਂਡਜ਼ ਨੇ ਲਾਈ ਆਪਣੀ ਸਰਦਾਰੀ ਦੀ ਮੋਹਰ

Uncategorized by

ਸਾਓ ਪਾਉਲੋ, 23 ਜੂਨ
ਸਪੇਨ ਨੇ ਅਖੀਰ ਆਪਣੀ ਜਾਦੂਈ ਖੇਡ ਦਾ ਮੁਜ਼ਾਹਰਾ ਕਰਦਿਆਂ ਅੱਜ ਵਿਸ਼ਵ ਕੱਪ ਫੁਟਬਾਲ ਦੇ ਗਰੁੱਪ ‘ਬੀ’ ਵਿੱਚ ਆਸਟਰੇਲੀਆ ਨੂੰ 3-0 ਗੋਲਾਂ ਨਾਲ ਹਰਾ ਦਿੱਤਾ। ਪਿਛਲੀ ਚੈਂਪੀਅਨ ਟੀਮ ਦੀ ਇਸ ਟੂਰਨਾਮੈਂਟ ਵਿੱਚ ਇਹ ਪਹਿਲੀ ਜਿੱਤ ਸੀ। ਇਹ ਜਿੱਤ ਵੀ ਉਸ ਸਮੇਂ ਹੋਈ ਜਦੋਂ ਉਹ ਅਗਲੇ ਗੇੜ ਵਿੱਚ ਪਹੁੰਚਣ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੀ ਹੈ।
ਗਰੁੱਪ ‘ਬੀ’ ਵਿੱਚੋਂ ਨੈਦਰਲੈਂਡਜ਼ ਅਤੇ ਚਿਲੀ ਨੂੰ ਆਖਰੀ 16 ਦੇ ਗੇੜ ਵਿੱਚ ਦਾਖਲਾ ਮਿਲਿਆ ਹੈ। ਹਾਲਾਂਕਿ ਚਿਲੀ ਨੂੰ ਅੱਜ ਨੈਦਰਲੈਂਡਜ਼ ਪਾਸੋਂ 2-0 ਗੋਲਾਂ ਦੀ ਹਾਰ ਹੋਈ, ਫਿਰ ਵੀ ਇਸ ਨਤੀਜੇ ਦਾ ਉਸ ਦੀ ਅਗਲੇ ਗੇੜ ਵਿੱਚ ਪੇਸ਼ਕਦਮੀ ਉਪਰ ਕੋਈ ਅਸਰ ਨਹੀਂ ਪਿਆ। ਦੂਜੇ ਪਾਸੇ ਨੈਦਰਲੈਂਡਜ਼ ਨੇ ਤਿੰਨੋਂ ਗਰੁੱਪ ਮੈਚ ਜ਼ੋਰਦਾਰ ਢੰਗ ਨਾਲ ਜਿੱਤ ਕੇ ਇਸ ਵਾਰ ਦੀ ਚੈਂਪੀਅਨਸ਼ਿਪ ‘ਤੇ ਆਪਣੀ ਦਾਅਵੇਦਾਰੀ ਨੂੰ ਹੋਰ ਮਜ਼ਬੂਤੀ ਬਖਸ਼ ਦਿੱਤੀ।
ਨੈਦਰਲੈਂਡਜ਼-ਚਿਲੀ ਮੈਚ ਵਿੱਚ ਡੱਚ ਟੀਮ ਲਈ ਪਹਿਲਾ ਗੋਲ 77ਵੇਂ ਮਿੰਟ ਵਿੱਚ ਲੈਰੋਇ ਫੇਰ ਨੇ ਕੀਤਾ ਅਤੇ ਦੂਜਾ ਐਨ ਆਖਰੀ ਪਲ (92ਵੇਂ ਮਿੰਟ) ਵਿੱਚ ਮੈਂਫਿਸ ਡਿਪੇਆਂ ਨੇ। ਉਂਜ, ਮੈਚ ਉਪਰ ਚਿਲੀ ਵੱਧ ਹਾਵੀ ਰਿਹਾ। ਉਸ ਪਾਸ 59 ਫੀਸਦੀ ਬਾਲ ਪੋਜ਼ੈਸ਼ਨ ਰਿਹਾ। ਉਸ ਨੇ 7 ਕਾਰਨਰ ਕਿੱਕਾਂ ਹਾਸਲ ਕੀਤੀਆਂ ਅਤੇ ਮਹਿਜ 14 ਫਾਊਲ ਕੀਤੇ। ਪਰ ਉਸ ਕੋਲ ਮਾਰੂ ਸ਼ਕਤੀ ਦੀ ਕਮੀ ਰਹੀ। ਇਸ ਦਾ ਸਬੂਤ ਉਸ ਵੱਲੋਂ ਡੱਚ ਗੋਲ ਵਲ ਲਾਏ ਗਏ ਮਹਿਜ਼ 9 ਸ਼ਾਟ ਸਨ ਜਿਨ੍ਹਾਂ ਵਿੱਚੋਂ ਸਿਰਫ਼ ਇਕ ਨਿਸ਼ਾਨੇ ਵਲ ਗਿਆ। ਦੂਜੇ ਪਾਸੇ ਨੈਦਰਲੈਂਡਜ਼ ਨੇ ਸਿਰਫ਼ 41 ਫੀਸਦੀ ਬਾਲ ਪੋਜ਼ੈਸ਼ਨ ਅਤੇ 25 ਫਾਊਲ ਕਰਨ ਦੇ ਬਾਵਜੂਦ ਚਿਲੀਅਨ ਗੋਲ ਵੱਲ 13 ਨਿਸ਼ਾਨੇ ਬਣਾਏ ਜਿਨ੍ਹਾਂ ਵਿੱਚੋਂ 8 ਖ਼ਤਰਨਾਕ ਰਹੇ। ਇਨ੍ਹਾਂ ਖ਼ਤਰਨਾਕ ਸ਼ਾਟਾਂ ਵਿੱਚੋਂ ਦੋ ‘ਤੇ ਗੋਲ ਹੋਏ।
ਸਪੇਨ ਨੇ ਆਸਟਰੇਲੀਆ ਦੇ ਖ਼ਿਲਾਫ਼ ਪੂਰੀ ਕਲਾਤਮਿਕ ਖੇਡ ਖੇਡੀ। ਪਹਿਲੇ ਅੱਧ ਦੇ 36ਵੇਂ ਮਿੰਟ ਵਿੱਚ ਡੇਵਿਡ ਵਿਲਾ ਦੇ ਗੋਲ ਰਾਹੀਂ ਲੀਡ ਲੈਣ ਤੋਂ ਬਾਅਦ ਸਪੈਨਿਸ਼ ਟੀਮ ਨੇ 69ਵੇਂ ਮਿੰਟ ਵਿੱਚ ਫਰਨੈਂਡੋ ਟੌਰੇਜ਼ ਵੱਲੋਂ ਕੀਤੇ ਗੋਲ ਸਦਕਾ ਲੀਡ 2-0 ਨਾਲ ਬਣਾ ਲਈ। 13 ਮਿੰਟਾਂ ਬਾਅਦ ਯੁਆਂ ਮਾਟਾ ਨੇ ਵੀ ਗੋਲ ਦਾਗ਼ ਕੇ ਸਪੇਨੀ ਜਿੱਤ ਨੂੰ ਸਨਮਾਨਯੋਗ ਬਣਾ ਦਿੱਤਾ। ਦੂਜੇ ਪਾਸੇ ਆਸਟਰੇਲੀਆ ਇਸ ਗਰੁੱਪ ਦੀ ਅਜਿਹੀ ਟੀਮ ਰਹੀ ਜਿਸ ਨੇ ਸਾਰੇ ਮੈਚ ਹਾਰੇ।
ਸਪੇਨ ਦੀ ਤਰਫੋਂ ਪਹਿਲਾ ਗੋਲ 36ਵੇਂ ਮਿੰਟ ਵਿੱਚ ਡੇਵਿਡ ਵਿੱਲਾ ਨੇ ਕੀਤਾ। ਗਰੁੱਪ ‘ਬੀ’ ਵਿੱਚ ਪਹਿਲੇ ਦੋ ਮੈਚ ਹਾਰਨ ਕਰਕੇ ਸਪੇਨ ਪਹਿਲਾਂ ਹੀ ਇਸ ਚੈਂਪੀਅਨਸ਼ਿਪ ਦੇ ਨਾਕਆਊਟ ਗੇੜ ਵਿੱਚ ਦਾਖਲੇ ਲਈ ਦੌੜ ਤੋਂ ਬਾਹਰ ਹੋ ਚੁੱਕਾ ਹੈ। ਇਸ ਦੇ ਬਾਵਜੂਦ ਉਸ ਦੀ ਟੀਮ ਅੱਜ ਆਪਣੇ ਸਵੈਮਾਣ ਲਈ ਖੇਡੀ ਅਤੇ ਮੁੱਢ ਤੋਂ ਹੀ ਆਸਟਰੇਲੀਆ ਉਪਰ ਹਮਲੇ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਰਣਨੀਤੀ ਕਾਰਗਰ ਸਾਬਤ ਹੋਈ ਅਤੇ ਇਸ ਦੇ ਨਤੀਜੇ ਵਜੋਂ ਹੀ ਵਿੱਲਾ ਨੇ ਖੂਬਸੂਰਤ ਗੋਲ ਕੀਤਾ।
ਉਧਰ, ਸਾਓ ਪਾੳਲੋ ਦੇ ਐਰਿਨਾ ਕੋਰਿਕਥੀਅਨਜ਼ ਵਿੱਚ ਨੈਦਰਲੈਂਜ਼ ਤੇ  ਚਿੱਲੀ ਦਰਮਿਆਨ ਗਰੁੱਪ ‘ਬੀ’ ਦਾ ਮੈਚ ਗਰੁੱਪ ਵਿਚਲੀ ਸਰਦਾਰੀ ਲਈ ਸੀ। ਦੋਵੇਂ ਟੀਮਾਂ ਦੋ-ਦੋ ਮੈਚ ਜਿੱਤ ਚੁੱਕੀਆਂ ਸਨ। ਨੈਦਰਲੈਡਜ਼ ਗੋਲ ਔਸਤ ਪੱਖੋਂ ਬਿਹਤਰ ਪੁਜ਼ੀਸ਼ਨ ਵਿੱਚ ਸੀ। ਇਸੇ ਲਈ ਉਸ ਨੇ ਮੈਚ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਖੇਡਿਆ। ਚਿੱਲੀ ਨੇ ਜਿੱਤ ਲਈ ਮੁਕਾਬਲਤਨ ਜ਼ਿਆਦਾ ਜ਼ੋਰ ਲਾਇਆ, ਪਰ ਇਸ ਦੇ ਫਾਰਵਰਡ ਵੀ ਪਹਿਲੇ ਦੋ ਮੈਚਾਂ ਵਾਲਾ ਜਲਵਾ ਨਹੀਂ ਦਿਖਾ ਸਕੇ।

1 2 3 1,044
Go to Top